PUNJAB TODAY NEWS CA:- ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਮੈਚ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ (Former Indian Captain Virat Kohli) ਦੇ ਘਰੇਲੂ ਮੈਦਾਨ ਅਰੁਣ ਜੇਤਲੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ,ਇਸ ਮੈਦਾਨ ‘ਤੇ ਬੱਲੇਬਾਜ਼ੀ ਲਈ ਉਤਰਦੇ ਹੀ ਵਿਰਾਟ ਕੋਹਲੀ ਨੇ ਇਕ ਵੱਡਾ ਰਿਕਾਰਡ ਬਣਾ ਲਿਆ ਹੈ,ਵਿਰਾਟ ਕੋਹਲੀ ਨੇ ਅਜਿਹਾ ਕਾਰਨਾਮਾ ਕੀਤਾ ਹੈ ਜੋ ਇਸ ਤੋਂ ਪਹਿਲਾਂ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਹੀ ਕਰ ਸਕੇ ਹਨ।
ਵਿਰਾਟ ਕੋਹਲੀ (Virat Kohli) ਆਸਟ੍ਰੇਲੀਆ ਖਿਲਾਫ ਅੰਤਰਰਾਸ਼ਟਰੀ ਕ੍ਰਿਕਟ (International Cricket) ‘ਚ 100 ਪਾਰੀਆਂ ‘ਚ ਬੱਲੇਬਾਜ਼ੀ ਕਰਨ ਵਾਲੇ ਦੂਜੇ ਭਾਰਤੀ ਬੱਲੇਬਾਜ਼ ਬਣ ਗਏ ਹਨ,ਵਿਰਾਟ ਤੋਂ ਪਹਿਲਾਂ ਸਿਰਫ਼ ਸਚਿਨ ਤੇਂਦੁਲਕਰ ਨੇ ਹੀ ਆਸਟਰੇਲੀਆ ਖ਼ਿਲਾਫ਼ 100 ਜਾਂ ਇਸ ਤੋਂ ਵੱਧ ਪਾਰੀਆਂ ਵਿੱਚ ਬੱਲੇਬਾਜ਼ੀ ਕੀਤੀ ਹੈ,ਵਿਰਾਟ ਕੋਹਲੀ ਨੇ ਆਸਟ੍ਰੇਲੀਆ ਖਿਲਾਫ ਵਨਡੇ ‘ਚ 41 ਅਤੇ ਟੀ-20 ‘ਚ 21 ਪਾਰੀਆਂ ‘ਚ ਬੱਲੇਬਾਜ਼ੀ ਕੀਤੀ ਹੈ,ਇਸ ਦੇ ਨਾਲ ਹੀ ਟੈਸਟ ‘ਚ ਆਸਟ੍ਰੇਲੀਆ ਖਿਲਾਫ ਇਹ ਉਸ ਦੀ 38ਵੀਂ ਪਾਰੀ ਹੈ।