spot_img
Tuesday, April 23, 2024
spot_img
spot_imgspot_imgspot_imgspot_img
Homeਪੰਜਾਬਭਾਰਤ-ਪਾਕਿਸਤਾਨ ਸਰਹੱਦ ‘ਤੇ BSF ਜਵਾਨਾਂ ਅਤੇ ਪਾਕਿਸਤਾਨ ਦੇ ਤਸਕਰਾਂ ਵਿਚਾਲੇ ਮੁੱਠਭੇੜ

ਭਾਰਤ-ਪਾਕਿਸਤਾਨ ਸਰਹੱਦ ‘ਤੇ BSF ਜਵਾਨਾਂ ਅਤੇ ਪਾਕਿਸਤਾਨ ਦੇ ਤਸਕਰਾਂ ਵਿਚਾਲੇ ਮੁੱਠਭੇੜ

Punjab Today News Ca:-

Gurdaspur February 18 (Punjab Today News Ca):-  ਭਾਰਤ-ਪਾਕਿਸਤਾਨ ਸਰਹੱਦ (India-Pakistan Border) ‘ਤੇ ਗੁਰਦਾਸਪੁਰ ‘ਚ ਅੱਜ ਸਵੇਰੇ ਸੀਮਾ ਸੁਰੱਖਿਆ ਬਲ (BSF) ਅਤੇ ਪਾਕਿ ਤਸਕਰਾਂ ਵਿਚਾਲੇ ਮੁਕਾਬਲਾ ਹੋਇਆ,ਪਾਕਿ ਤਸਕਰ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ,ਤਸਕਰ ਇਸ ਖੇਪ ਨੂੰ ਪਾਈਪਾਂ ਰਾਹੀਂ ਕੰਡਿਆਲੀ ਤਾਰ ਦੇ ਪਾਰ ਪਹੁੰਚਾ ਰਹੇ ਸਨ,ਉਦੋਂ ਹੀ ਬੀਐਸਐਫ (BSF) ਅਤੇ ਤਸਕਰਾਂ ਵਿਚਾਲੇ ਗੋਲੀਬਾਰੀ ਹੋਈ,ਹਾਲਾਂਕਿ ਬਾਅਦ ‘ਚ ਤਸਕਰ ਉਥੋਂ ਫਰਾਰ ਹੋ ਗਏ,ਜਿਸ ਤੋਂ ਬਾਅਦ ਬੀਐਸਐਫ ਨੇ ਉਥੋਂ 20 ਪੈਕਟ ਹੈਰੋਇਨ ਅਤੇ 242 ਰੌਂਦ ਗੋਲੀਆਂ ਅਤੇ 2 ਪਿਸਤੌਲ ਬਰਾਮਦ ਕੀਤੇ ਹਨ।

ਬੀਐਸਐਫ (BSF) ਅਧਿਕਾਰੀਆਂ ਨੇ ਦੱਸਿਆ ਕਿ ਬੀਓਪੀ ਟਾਊਨ (ਡੇਰਾ ਬਾਬਾ ਨਾਨਕ) (BOP Town (Dera Baba Nanak)) ਦੀ 113ਵੀਂ ਬਟਾਲੀਅਨ ਦੀ ਯੂਨਿਟ ਦੇ ਬੀਐਸਐਫ ਦੇ ਜਵਾਨ ਗਸ਼ਤ ’ਤੇ ਸਨ,ਇਸ ਦੌਰਾਨ ਸਵੇਰੇ 5:30 ਵਜੇ ਹਲਕੀ ਧੁੰਦ ਦੇ ਵਿਚਕਾਰ ਜਵਾਨਾਂ ਨੇ ਸਰਹੱਦ ‘ਤੇ ਕੰਡਿਆਲੀ ਤਾਰ ‘ਤੇ ਕੁਝ ਹਿਲਜੁਲ ਦੇਖੀ,ਸਿਪਾਹੀ ਉਸੇ ਸਮੇਂ ਚੌਕਸ ਹੋ ਗਏ ਅਤੇ ਉੱਚੀ-ਉੱਚੀ ਰੌਲਾ ਪਾਇਆ,ਇਸ ਦੇ ਬਾਵਜੂਦ ਪਾਕਿਸਤਾਨ ਵਾਲੇ ਪਾਸਿਓਂ ਤਸਕਰੀ ਦੀ ਕੋਸ਼ਿਸ਼ ਜਾਰੀ ਰਹੀ,ਇਸ ਤੋਂ ਬਾਅਦ ਵੀ ਕਾਰਵਾਈ ਨਾ ਰੁਕੀ ਤਾਂ ਬੀਐਸਐਫ (BSF) ਦੇ ਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ,ਇਸ ਨੂੰ ਦੇਖਦੇ ਹੋਏ ਪਾਕਿ ਤਸਕਰਾਂ ਨੇ ਵੀ ਫਾਇਰਿੰਗ ਕਰ ਦਿੱਤੀ,ਜਿਸ ਤੋਂ ਬਾਅਦ ਤਸਕਰ ਪਾਕਿਸਤਾਨ ਸਰਹੱਦ ਵੱਲ ਭੱਜ ਗਏ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments