
London,(Punjab Today News Ca):- ਭਾਰਤੀ ਮੂਲ ਦੀ ਡਾਕਟਰ ਪ੍ਰੋਫੈਸਰ ਮੇਘਨਾ ਪੰਡਿਤ (Dr. Professor Meghna Pandit) ਨੂੰ ਬ੍ਰਿਟੇਨ ‘ਚ ਵੱਡਾ ਅਹੁਦਾ ਦਿੱਤਾ ਗਿਆ ਹੈ,ਉਹਨਾਂ ਨੂੰ ਬ੍ਰਿਟੇਨ ਦੇ ਸਭ ਤੋਂ ਵੱਡੇ ਅਕਾਦਮਿਕ ਹਸਪਤਾਲਾਂ ਦਾ ਸੰਚਾਲਨ ਕਰਨ ਵਾਲੇ ਆਕਸਫੋਰਡ ਯੂਨੀਵਰਸਿਟੀ ਹਾਸਪਿਟਲਜ਼ (Oxford University Hospitals) NHS ਫਾਊਂਡੇਸ਼ਨ ਟਰੱਸਟ ਦਾ ਸੀ.ਈ.ਓ. (CEO) ਲਗਾਇਆ ਗਿਆ ਹੈ।
ਡਾਕਟਰ ਪ੍ਰੋਫੈਸਰ ਮੇਘਨਾ ਪੰਡਿਤ ਇਸ ਟਰੱਸਟ ਦੀ ਪਹਿਲੀ ਮਹਿਲਾ ਮੁਖੀ ਹੈ,ਇਸ ਦੇ ਨਾਲ ਉਹ ਇਸ ਟਰੱਸਟ ਦੀ ਪਹਿਲੀ ਭਾਰਤੀ ਮੂਲ ਦੀ ਸੀ.ਈ.ਓ. (CEO) ਵੀ ਬਣ ਗਈ ਹੈ,ਜ਼ਿਕਰਯੋਗ ਹੈ ਕਿ ਉਹ ਜੁਲਾਈ 2022 ਤੋਂ ਆਕਸਫੋਰਡ ਯੂਨੀਵਰਸਿਟੀ ਹਸਪਤਾਲਾਂ (Oxford University Hospitals) ਦੀ ਅੰਤਰਿਮ ਸੀ.ਈ.ਓ. (CEO) ਵਜੋਂ ਕੰਮ ਕਰ ਰਹੀ ਸੀ,ਇਸ ਨਿਯੁਕਤੀ ਨੂੰ ਆਪਣੇ ਲਈ ਮਾਣ ਵਾਲੀ ਗੱਲ ਦੱਸਦਿਆਂ ਭਾਰਤੀ ਮੂਲ ਦੀ ਡਾਕਟਰ ਪ੍ਰੋਫੈਸਰ ਮੇਘਨਾ ਪੰਡਿਤ (Dr. Professor Meghna Pandit) ਨੇ ਕਿਹਾ ਕਿ ਉਹ ਮਰੀਜ਼ਾਂ ਲਈ ਉੱਚ ਪੱਧਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ‘ਤੇ ਧਿਆਨ ਕੇਂਦਰਿਤ ਕਰਨਗੇ।