Madhya Pradesh,(Punjab Today News Ca):- ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ‘ਚ ਐਤਵਾਰ ਦੁਪਹਿਰ 12 ਵਜੇ ਤੋਂ ਬਾਅਦ ਭੂਚਾਲ (Earthquake) ਦੇ ਝਟਕੇ ਮਹਿਸੂਸ ਕੀਤੇ ਗਏ,ਇਸ ਦੀ ਪੁਸ਼ਟੀ ਮੌਸਮ ਵਿਭਾਗ ਨੇ ਕੀਤੀ ਹੈ,ਮੌਸਮ ਵਿਭਾਗ ਮੁਤਾਬਕ ਧਾਰ, ਬੜਵਾਨੀ, ਅਲੀਰਾਜਪੁਰ ‘ਚ ਕਰੀਬ 12:54 ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ,ਜਿਸ ਦੀ ਤੀਬਰਤਾ 3.0 ਦਰਜ ਕੀਤੀ ਗਈ ਹੈ,ਇਸ ਦਾ ਹਾਈਪੋਸੈਂਟਰ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ,ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਬਰਵਾਨੀ, ਅਲੀਰਾਜਪੁਰ, ਧਾਰ ਤੋਂ ਇਲਾਵਾ ਇੰਦੌਰ, ਝਾਬੂਆ ਅਤੇ ਖਰਗੋਨ ਦੇ ਨਾਲ ਲੱਗਦੇ ਜ਼ਿਲ੍ਹੇ ਸ਼ਾਮਲ ਹਨ।