NEW DELHI,(PUNJAB TODAY NEWS CA):- ਵਿਰਾਟ ਕੋਹਲੀ (Virat Kohli) ਅੰਤਰਰਾਸ਼ਟਰੀ ਕ੍ਰਿਕਟ ‘ਚ ਆਪਣੀਆਂ 25000 ਦੌੜਾਂ ਪੂਰੀਆਂ ਕਰਨਗੇ,ਉਹ ਸਚਿਨ ਤੇਂਦੁਲਕਰ (Sachin Tendulkar) ਤੋਂ ਬਾਅਦ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਇਹ ਵੱਡੀ ਉਪਲਬਧੀ ਹਾਸਲ ਕਰਨ ਵਾਲੇ ਦੂਜੇ ਭਾਰਤੀ ਬੱਲੇਬਾਜ਼ ਹੋਣਗੇ,ਵਿਰਾਟ ਕੋਹਲੀ ਮੌਜੂਦਾ ਕ੍ਰਿਕਟ ਖੇਡਣ ਵਾਲੇ ਖਿਡਾਰੀਆਂ ਵਿੱਚ ਇਹ ਰਿਕਾਰਡ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਹਨ,ਇਸ ਦੇ ਨਾਲ ਹੀ 25000 ਦੌੜਾਂ ਦਾ ਅੰਕੜਾ 50+ ਦੀ ਔਸਤ ਤੱਕ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਖਿਡਾਰੀ ਹੈ।
ਉਹ ਸਭ ਤੋਂ ਤੇਜ਼ 25000 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ,ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਲੜੀ ਦੇ ਦੂਜੇ ਟੈਸਟ ਮੈਚ ਵਿੱਚ ਵਿਰਾਟ ਕੋਹਲੀ ਨੇ ਇੱਕ ਵੱਡਾ ਰਿਕਾਰਡ ਬਣਾ ਲਿਆ ਹੈ,ਇੱਥੋਂ ਤੱਕ ਕਿ ਮਹਿੰਦਰ ਸਿੰਘ ਧੋਨੀ (Mahendra Singh Dhoni) ਅਤੇ ਸੌਰਵ ਗਾਂਗੁਲੀ ਵਰਗੇ ਦਿੱਗਜ਼ ਖਿਡਾਰੀ ਵੀ ਆਪਣੇ ਪੂਰੇ ਅੰਤਰਰਾਸ਼ਟਰੀ ਕ੍ਰਿਕਟ ਕਰੀਅਰ (International Cricket Career) ਵਿੱਚ ਇਹ ਮਹਾਨ ਰਿਕਾਰਡ ਨਹੀਂ ਬਣਾ ਸਕੇ ਹਨ,ਵਿਰਾਟ ਕੋਹਲੀ ਨੇ ਦੌੜਾਂ ਦੇ ਮਾਮਲੇ ‘ਚ ਇਕ ਹੋਰ ਵੱਡਾ ਰਿਕਾਰਡ ਬਣਾ ਲਿਆ ਹੈ।