Turkey,(Punjab Today News Ca):- Earthquake Turkey And Syria: ਤੁਰਕੀ ਅਤੇ ਸੀਰੀਆ ਦੀ ਧਰਤੀ ਇੱਕ ਵਾਰ ਫਿਰ ਭੂਚਾਲ (Earthquake) ਦੇ ਝਟਕਿਆਂ ਨਾਲ ਹਿੱਲ ਗਈ,ਤੁਰਕੀ ‘ਚ ਸੋਮਵਾਰ (20 ਫਰਵਰੀ) ਨੂੰ 14 ਦਿਨਾਂ ਬਾਅਦ ਇਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ,ਭੂਚਾਲ (Earthquake) ‘ਚ 3 ਲੋਕਾਂ ਦੀ ਮੌਤ ਹੋ ਗਈ ਹੈ। 200 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ,ਇਹ ਭੂਚਾਲ ਤੁਰਕੀ ਦੇ ਦੱਖਣੀ ਹਤਾਏ ਸੂਬੇ ਵਿਚ ਆਇਆ,ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.4 ਮਾਪੀ ਗਈ ਹੈ।