Washington,(Punjab Today News Ca):- ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ (Secretary-General Antonio Guterres) ਨੇ ਭਾਰਤੀ-ਕੈਨੇਡੀਅਨ ਅਫ਼ਸ਼ਾਂ ਖਾਨ (Indian-Canadian Afshan Khan) ਨੂੰ ਪੋਸ਼ਣ ਮੁਹਿੰਮ ‘ਸਕੇਲਿੰਗ ਅੱਪ ਨਿਊਟ੍ਰੀਸ਼ਨ ਮੂਵਮੈਂਟ’ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਹੈ,ਖਾਨ ਨੇ 1989 ਵਿੱਚ ਮੋਜ਼ਮਬੀਕ ਵਿੱਚ ਸੰਯੁਕਤ ਰਾਸ਼ਟਰ ਬਾਲ ਫੰਡ (UNICEF) ਲਈ ਕੰਮ ਕਰਨਾ ਸ਼ੁਰੂ ਕੀਤਾ ਅਤੇ ਵਰਤਮਾਨ ਵਿੱਚ ਪੂਰਬੀ ਯੂਰਪ ਅਤੇ ਮੱਧ ਏਸ਼ੀਆ ਦੀ ਖੇਤਰੀ ਨਿਰਦੇਸ਼ਕ ਵਜੋਂ ਕਾਰਜਸ਼ੀਲ ਹੈ।
ਨਿਊਯਾਰਕ ਵਿੱਚ ਸਥਿਤ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਵਿਖੇ ਸਕੱਤਰ-ਜਨਰਲ ਦੇ ਬੁਲਾਰੇ ਸਟੀਫ਼ਨ ਦੁਜਾਰਿਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ‘ਸਕੇਲਿੰਗ ਅੱਪ ਨਿਊਟ੍ਰੀਸ਼ਨ ਮੂਵਮੈਂਟ’ 2030 ਤੱਕ ਹਰ ਤਰ੍ਹਾਂ ਦੇ ਕੁਪੋਸ਼ਣ ਦੇ ਖ਼ਾਤਮੇ ਲਈ 65 ਦੇਸ਼ਾਂ ਅਤੇ ਚਾਰ ਭਾਰਤੀ ਰਾਜਾਂ ਦੀ ਅਗਵਾਈ ਵਾਲੀ ਇੱਕ ਪਹਿਲ ਹੈ,ਉਨ੍ਹਾਂ ਨੇ ਕਿਹਾ, ”ਭਾਰਤੀ-ਕੈਨੇਡੀਅਨ ਅਫ਼ਸ਼ਾਂ ਖਾਨ ਨੀਦਰਲੈਂਡ ਦੀ ਗੇਰਡਾ ਵੇਰਬਰਗ ਦੀ ਜਗ੍ਹਾ ਲਵੇਗੀ,ਸਕੱਤਰ-ਜਨਰਲ ਪੋਸ਼ਣ ਨੂੰ ਉਤਸ਼ਾਹਿਤ ਕਰਨ ਦੀ ਮੁਹਿੰਮ ਦੀ ਅਗਵਾਈ ਕਰਨ ਲਈ ਉਨ੍ਹਾਂ ਦੇ ਯਤਨਾਂ ਅਤੇ ਸਮਰਪਣ ਲਈ ਧੰਨਵਾਦ ਪ੍ਰਗਟ ਕਰਦੇ ਹਨ।”