PUNJAB TODAY NEWS CA:- ਪੰਜਾਬ ਕਾਂਗਰਸ ਨੇ ਵੱਡੀ ਕਾਰਵਾਈ ਕਰਦੇ ਹੋਏ ਬਠਿੰਡਾ ਦੇ ਮੇਅਰ ਰਮਨ ਗੋਇਲ, ਕੌਂਸਲਰ ਸੁਖਰਾਜ ਸਿੰਘ ਔਲਖ, ਇੰਦਰਜੀਤ ਸਿੰਘ, ਰਤਨ ਰਾਹੀਂ ਤੇ ਆਤਮਾ ਸਿੰਘ ਨੂੰ ਕਾਂਗਰਸ ਪਾਰਟੀ ਵਿਚੋਂ ਵਿਖਾਇਆ ਬਾਹਰ ਦਾ ਰਸਤਾ ਵਿਖਾਇਆ।ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ (ਸ਼ਹਿਰੀ) ਦੀ ਸਿਫਾਰਿਸ਼ ‘ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਵੱਲੋਂ ਬਠਿੰਡਾ ਦੇ ਮੇਅਰ ਨਗਰ ਨਿਗਮ ਬਠਿੰਡਾ ਕੌਂਸਲਰ ਰਤਨ ਗੋਇਲ (Mayor Municipal Corporation Bathinda Councilor Ratan Goyal) (ਵਾਰਡ ਨੰ. 35), ਇੰਦਰਜੀਤ ਸਿੰਘ ਕੌਂਸਲਰ (ਵਾਰਡ ਨੰ. 44), ਆਤਮਾ ਸਿੰਘ ਕੌਂਸਲਰ (ਵਾਰਡ ਨੰ. 40), ਸੁਖਰਾਜ ਸਿੰਘ ਔਲਖ ਕੌਂਸਲਰ (ਵਾਰਡ ਨੰ. 42) ਅਤੇ ਰਜਤ ਰਾਹੀ ਕੌਂਸਲਰ (ਵਾਰਡ ਨੰ. 46) ਨੂੰ ਪਾਰਟੀ ਵਿੱਚੋਂ 6 ਸਾਲਾਂ ਲਈ ਕੱਢ ਦਿੱਤਾ ਹੈ,ਇਨ੍ਹਾਂ ਸਾਰਿਆਂ ‘ਤੇ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਇਹ ਕਾਰਵਾਈ ਕੀਤੀ ਗਈ ਹੈ।
