Moscow, February 21 (Agencies),(Punjab Today News Ca):- ਰੂਸ-ਯੂਕਰੇਨ ਯੁੱਧ (Russia-Ukraine War) ਦੀ ਪਹਿਲੀ ਵਰ੍ਹੇਗੰਢ (24 ਫਰਵਰੀ) ਤੋਂ ਠੀਕ 3 ਦਿਨ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕੀਤਾ,ਉਨ੍ਹਾਂ ਕਿਹਾ ਕਿ ਜੰਗ ਦੀ ਸਾਰੀ ਜ਼ਿੰਮੇਵਾਰੀ ਅਮਰੀਕਾ ਦੀ ਅਗਵਾਈ ਹੇਠ ਪੱਛਮੀ ਦੇਸ਼ਾਂ ਦੀ ਹੈ,ਜਿਨ੍ਹਾਂ ਨੇ ਇਹ ਜੰਗ ਛੇੜੀ ਹੈ,ਉਨ੍ਹਾਂ ਕਿਹਾ ਕਿ ਉਹ ਵਿਵਸਥਤ ਢੰਗ ਨਾਲ ਯੂਕਰੇਨੀ ਜੰਗ ਜਾਰੀ ਰੱਖਣਗੇ ਅਤੇ ਹੌਲੀ-ਹੌਲੀ ਸਾਵਧਾਨੀ ਨਾਲ ਤੇ ਲਗਾਤਾਰ ਸਾਹਮਣੇ ਆਏ ਕਾਰਜਾਂ ਨੂੰ ਨਜਿੱਠਦੇ ਰਹਿਣਗੇ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਇਸ ਸੰਬੋਧਨ ’ਤੇ ਦੁਨੀਆ ਭਰ ਦੇ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ,ਲੋਕਾਂ ਨੂੰ ਉਮੀਦ ਸੀ ਕਿ ਪੁਤਿਨ ਆਪਣੇ ਸੰਬੋਧਨ ’ਚ ਕੋਈ ਵੱਡਾ ਐਲਾਨ ਕਰ ਸਕਦੇ ਹਨ,ਪੁਤਿਨ ਨੇ ਕਿਹਾ ਕਿ ਪੱਛਮੀ ਦੇਸ਼ਾਂ ਨੇ ਯੂਕ੍ਰੇਨ ਵਿੱਚ ਉਹੀ ਖੇਡ ਖੇਡੀ ਹੈ,ਜੋ ਉਨ੍ਹਾਂ ਨੇ ਸੀਰੀਆ ਅਤੇ ਇਰਾਕ ਨਾਲ ਖੇਡੀ ਸੀ,ਆਪਣੇ ਸਾਲਾਨਾ ਸੰਬੋਧਨ ਵਿੱਚ ਪੁਤਿਨ ਨੇ ਪੱਛਮੀ ਦੇਸ਼ਾਂ ’ਤੇ ਸੰਘਰਸ਼ ਭੜਕਾਉਣ ਦਾ ਦੋਸ਼ ਲਾਇਆ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਸੰਬੋਧਨ ’ਚ ਕਿਹਾ ਕਿ ‘‘ਇਹ ਉਨ੍ਹਾਂ (ਦੇਸ਼ਾਂ) ਨੇ ਜੰਗ ਸ਼ੁਰੂ ਕੀਤੀ ਸੀ ਅਤੇ ਅਸੀਂ ਇਸ ਨੂੰ ਖ਼ਤਮ ਕਰਨ ਲਈ ਤਾਕਤ ਦੀ ਵਰਤੋਂ ਕਰ ਰਹੇ ਹਾਂ,ਪੁਤਿਨ ਨੇ ਕਈ ਵਾਰ ਪੱਛਮੀ ਦੇਸ਼ਾਂ ’ਤੇ ਰੂਸ (Russia) ਨੂੰ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾ ਕੇ ਯੂਕ੍ਰੇਨ (Ukraine) ’ਤੇ ਆਪਣੇ ਹਮਲੇ ਨੂੰ ਜਾਇਜ਼ ਠਹਿਰਾਇਆ ਹੈ,ਪੱਛਮੀ ਦੇਸ਼ਾਂ ਦਾ ਕਹਿਣਾ ਹੈ,ਕਿ ਰੂਸ ਦੀ ਫੌਜ ਨੇ ਯੂਕ੍ਰੇਨ ’ਤੇ ਬਿਨਾਂ ਵਜ੍ਹਾ ਹਮਲਾ ਕੀਤਾ,ਸੰਵਿਧਾਨ ਵਿੱਚ ਇਹ ਵਿਵਸਥਾ ਹੈ ਕਿ ਰਾਸ਼ਟਰਪਤੀ ਹਰ ਸਾਲ ਰਾਸ਼ਟਰ ਨੂੰ ਸੰਬੋਧਨ ਕਰਨਗੇ।