
CHANDIGARH,(PUNJAB TODAY NEWS CA):- ਸੀਬੀਆਈ (CBI) ਨੇ ਪਰਲ ਗਰੁੱਪ (Pearl Group) ਦੇ ਡਾਇਰੈਕਟਰ ਹਰਚੰਦ ਸਿੰਘ ਗਿੱਲ (Director Harchand Singh Gill) ਨੂੰ ਗ੍ਰਿਫ਼ਤਾਰ ਕਰ ਲਿਆ ਹੈ,ਸੂਤਰਾਂ ਮੁਤਾਬਕ ਹਰਚੰਦ ਗਿੱਲ ਨੂੰ ਬਹੁ-ਕਰੋੜੀ ਪੋਂਜੀ ਘਪਲੇ ਦੀ ਜਾਂਚ ਦੇ ਮੱਦੇਨਜ਼ਰ ਫਿਜੀ ਤੋਂ ਭਾਰਤ ਹਵਾਲੇ ਕੀਤਾ ਗਿਆ ਹੈ,ਉਨ੍ਹਾਂ ਨੇ ਕਿਹਾ ਕਿ ਗਿੱਲ ਨੂੰ ਸੋਮਵਾਰ ਦੇਰ ਰਾਤ ਫਿਜੀ ਤੋਂ ਲਿਆਂਦਾ ਗਿਆ ਸੀ,ਜਿਸ ਨੂੰ ਕੇਂਦਰੀ ਜਾਂਚ ਬਿਊਰੋ (CBI) ਦੁਆਰਾ ਵਿਦੇਸ਼ਾਂ ਵਿੱਚ ਰਹਿੰਦੇ ਭਗੌੜਿਆਂ ਨੂੰ ਵਾਪਸ ਲਿਆਉਣ ਲਈ ਸ਼ੁਰੂ ਕੀਤੇ ਗਏ ‘ਆਪ੍ਰੇਸ਼ਨ ਤ੍ਰਿਸ਼ੂਲ’ ਤਹਿਤ ਦੀਪ ਸਮੂਹ ਤੋਂ ਡਿਪੋਰਟ ਕੀਤਾ ਗਿਆ ਸੀ।
ਸੀਬੀਆਈ (CBI) ਦਾ ਦਾਅਵਾ ਹੈ ਕਿ ਪਿਛਲੇ ਸਾਲ ਇਸ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕਰੀਬ 30 ਭਗੌੜਿਆਂ ਨੂੰ ਅਪਰੇਸ਼ਨ ਤਹਿਤ ਸਫਲਤਾਪੂਰਵਕ ਭਾਰਤ ਲਿਆਂਦਾ ਗਿਆ ਹੈ,ਆਪਰੇਸ਼ਨ ਦਾ ਉਦੇਸ਼ ਇੰਟਰਪੋਲ ਦੀ ਮਦਦ ਨਾਲ ਅਪਰਾਧਾਂ ਅਤੇ ਭਗੌੜਿਆਂ ਦੀ ਕਮਾਈ ਦਾ ਭੂਗੋਲਿਕ ਪਤਾ ਲਗਾਉਣਾ ਅਤੇ ਉਨ੍ਹਾਂ ਨੂੰ ਵਾਪਸ ਲਿਆਉਣਾ ਹੈ।
ਏਜੰਸੀ ਨੇ ਪਰਲਜ਼ ਗਰੁੱਪ ਅਤੇ ਇਸ ਦੇ ਸੰਸਥਾਪਕ ਨਿਰਮਲ ਸਿੰਘ ਭੰਗੂ ਵਿਰੁੱਧ 19 ਫਰਵਰੀ 2014 ਨੂੰ ਭੋਲੇ ਭਾਲੇ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਨਿਵੇਸ਼ਾਂ ਦੇ ਬਦਲੇ ਜ਼ਮੀਨ ਦੀ ਪੇਸ਼ਕਸ਼ ਕਰਕੇ ਕਰੋੜਾਂ ਦੀ ਠੱਗੀ ਮਾਰਨ ਦੇ ਦੋਸ਼ਾਂ ਤਹਿਤ ਜਾਂਚ ਸ਼ੁਰੂ ਕੀਤੀ ਸੀ,ਏਜੰਸੀ ਦਾ ਦੋਸ਼ ਹੈ ਕਿ ਕੰਪਨੀ ਨੇ ਦੇਸ਼ ਭਰ ਦੇ ਇਨ੍ਹਾਂ ਨਿਵੇਸ਼ਕਾਂ ਨੂੰ ਧੋਖਾ ਦੇ ਕੇ 60,000 ਕਰੋੜ ਰੁਪਏ ਤੋਂ ਵੱਧ ਦਾ ਚੂਨਾ ਲਗਾਇਆ।
ਏਜੰਸੀ ਨੇ ਉਪਰੋਕਤ ਦੋਸ਼ਾਂ ਦੀ ਜਾਂਚ ਲਈ ਸੁਪਰੀਮ ਕੋਰਟ ਦੇ ਨਿਰਦੇਸ਼ਾਂ ‘ਤੇ ਪਹਿਲਾਂ ਦਰਜ ਕੀਤੀ ਮੁਢਲੀ ਜਾਂਚ ਨੂੰ ਬਦਲਣ ਤੋਂ ਬਾਅਦ ਪਰਲਜ਼ ਗਰੁੱਪ (Pearl Group) ਦੇ ਤਤਕਾਲੀ ਚੇਅਰਮੈਨ/ਸੀਐਮਡੀ ਅਤੇ ਪ੍ਰਮੋਟਰ/ਡਾਇਰੈਕਟਰ ਅਤੇ ਹੋਰਾਂ ਵਿਰੁੱਧ 19 ਫਰਵਰੀ, 2019 ਨੂੰ ਕੇਸ ਦਰਜ ਕੀਤਾ ਸੀ,ਦੱਸ ਦਈਏ ਕਿ ਇਸ ਦੌਰਾਨ ਸੀਬੀਆਈ ਦਾ ਦਾਅਵਾ ਹੈ ਕਿ ਪਿਛਲੇ ਸਾਲ ਇਸ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਕਰੀਬ 30 ਭਗੌੜਿਆਂ ਨੂੰ ਅਪਰੇਸ਼ਨ ਤਹਿਤ ਸਫਲਤਾਪੂਰਵਕ ਭਾਰਤ ਲਿਆਂਦਾ ਗਿਆ ਹੈ।