spot_img
Wednesday, April 24, 2024
spot_img
spot_imgspot_imgspot_imgspot_img
Homeਪੰਜਾਬਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਰਾਸ਼ਟਰਪਤੀ ਦ੍ਰੋਪਦੀ ਮੁਰਮੂ,ਮੁੱਖ ਮੰਤਰੀ ਮਾਨ ਨੇ ਵੀ...

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਰਾਸ਼ਟਰਪਤੀ ਦ੍ਰੋਪਦੀ ਮੁਰਮੂ,ਮੁੱਖ ਮੰਤਰੀ ਮਾਨ ਨੇ ਵੀ ਟੇਕਿਆ ਮੱਥਾ,ਛਕਿਆ ਲੰਗਰ

Punjab Today News Ca:-

Amritsar Sahib,(Punjab Today News Ca):- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਆਪਣੇ ਜਹਾਜ਼ ਰਾਹੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ,ਇਸ ਤੋਂ ਬਾਅਦ ਉਹ ਸਿੱਧਾ ਹਰਿਮੰਦਰ ਸਾਹਿਬ ਜੀ (Harmandir Sahib Ji) ਪਹੁੰਚੇ ਅਤੇ ਗੁਰੂਘਰ ਮੱਥਾ ਟੇਕਿਆ,ਇਸ ਮਗਰੋਂ ਉਹ ਹੁਣ ਜਲਿਆਂਵਾਲਾ ਬਾਗ ਅਤੇ ਫਿਰ ਦੁਰਗਿਆਣਾ ਮੰਦਿਰ ਮੱਥਾ ਟੇਕਣ ਪਹੁੰਚੇ,ਇਸ ਤੋਂ ਬਾਅਦ ਸ਼੍ਰੀ ਰਾਮਤੀਰਥ ਲਈ ਰਵਾਨਾ ਹੋਣਗੇ,ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਅਹੁਦਾ ਸੰਭਾਲਣ ਤੋਂ ਬਾਅਦ ਦ੍ਰੋਪਦੀ ਮੁਰਮੂ ਦੀ ਇਹ ਪਹਿਲੀ ਪੰਜਾਬ ਫੇਰੀ ਹੈ,ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਨ੍ਹਾਂ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ।

ਇਸ ਦੌਰਾਨ ਉਨ੍ਹਾਂ ਰਾਸ਼ਟਰਪਤੀ ਮੁਰਮੂ ਨਾਲ ਲੰਗਰ ਵੀ ਛਕਿਆ,ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਣ ਤੋਂ ਬਾਅਦ ਰਾਸ਼ਟਰਪਤੀ ਦਾ ਮੋਟਰ ਕਾਫ਼ਲਾ ਹਰਿਮੰਦਰ ਸਾਹਿਬ ਪਹੁੰਚਿਆ,ਇੱਥੇ ਸੰਸਦ ਮੈਂਬਰ ਗੁਰਜੀਤ ਔਜਲਾ ਵੀ ਉਨ੍ਹਾਂ ਦੇ ਨਾਲ ਘੁੰਮਦੇ ਨਜ਼ਰ ਆਏ,ਪਰਿਕਰਮਾ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ,ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ,ਰਾਸ਼ਟਰਪਤੀ ਮੁਰਮੂ ਦੁਪਹਿਰ ਕਰੀਬ 2.50 ਵਜੇ ਜਲਿਆਂਵਾਲਾ ਬਾਗ ਪਹੁੰਚੇ,ਇੱਥੇ ਉਹ ਹੁਣ ਸ਼ਹੀਦੀ ਸਮਾਰਕ ‘ਤੇ ਫੁੱਲ ਚੜ੍ਹਾਉਣ ਅਤੇ ਸ਼ਹੀਦਾਂ ਨੂੰ ਮੱਥਾ ਟੇਕਣ ਤੋਂ ਬਾਅਦ ਦੁਰਗਿਆਣਾ ਮੰਦਰ ਪਹੁੰਚੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments