Saturday, September 30, 2023
spot_imgspot_imgspot_imgspot_img
Homeਰਾਸ਼ਟਰੀਉੱਤਰੀ ਭਾਰਤ ਦੇ ਇਨ੍ਹਾਂ ਰਾਜਾਂ ‘ਚ ਮੀਂਹ ਦਾ ਅਲਰਟ

ਉੱਤਰੀ ਭਾਰਤ ਦੇ ਇਨ੍ਹਾਂ ਰਾਜਾਂ ‘ਚ ਮੀਂਹ ਦਾ ਅਲਰਟ

PUNJAB TODAY NEWS CA:-

NEW DELHI,(PUNJAB TODAY NEWS CA):- ਮਾਰਚ ਦਾ ਮਹੀਨਾ ਅੱਧਾ ਹੀ ਲੰਘਿਆ ਹੈ ਅਤੇ ਗਰਮੀ ਨੇ ਲੋਕਾਂ ਦਾ ਪਸੀਨਾ ਵਹਾਉਣਾ ਸ਼ੁਰੂ ਕਰ ਦਿੱਤਾ ਹੈ,ਦੱਖਣੀ ਅਤੇ ਪੱਛਮੀ ਤੱਟੀ ਰਾਜਾਂ ‘ਚ ਕਈ ਥਾਵਾਂ ‘ਤੇ ਪਾਰਾ 35 ਨੂੰ ਪਾਰ ਕਰ ਗਿਆ ਹੈ,ਇਸ ਦੌਰਾਨ ਇੱਕ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ,ਮੌਸਮ ਵਿਭਾਗ ਨੇ ਹਿਮਾਲਿਆ ਵਿੱਚ ਇੱਕ ਨਵੀਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਦੀ ਭਵਿੱਖਬਾਣੀ ਕੀਤੀ ਹੈ,ਇਸ ਦਾ ਪ੍ਰਭਾਵ ਦੋ ਦਿਨ ਤੱਕ ਰਹੇਗਾ,ਜਿਸ ਕਾਰਨ 15 ਤੋਂ 17 ਮਾਰਚ ਤੱਕ ਕਈ ਰਾਜਾਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ,ਦਿੱਲੀ ਵਿੱਚ ਗਰਮੀ ਤੋਂ ਰਾਹਤ ਮਿਲ ਸਕਦੀ ਹੈ-ਰਾਜਧਾਨੀ ਦਿੱਲੀ ‘ਚ ਲੋਕਾਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹਾਲਾਂਕਿ ਇਸ ‘ਚ ਰਾਹਤ ਮਿਲਣ ਦੀ ਉਮੀਦ ਹੈ,ਮੌਸਮ ਵਿਭਾਗ ਮੁਤਾਬਕ ਦਿੱਲੀ ਵਿੱਚ 17 ਤੋਂ 20 ਮਾਰਚ ਤੱਕ ਰੋਜ਼ਾਨਾ ਮੀਂਹ ਪੈਣ ਦੀ ਸੰਭਾਵਨਾ ਹੈ,ਦਿੱਲੀ ਦਾ ਘੱਟੋ-ਘੱਟ ਤਾਪਮਾਨ 18 ਅਤੇ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ,ਬੁੱਧਵਾਰ ਨੂੰ ਅਸਮਾਨ ਅੰਸ਼ਕ ਤੌਰ ‘ਤੇ ਬੱਦਲਵਾਈ ਰਹੇਗਾ,ਇਨ੍ਹਾਂ ਇਲਾਕਿਆਂ ‘ਚ ਪਾਰਾ 35 ਨੂੰ ਪਾਰ ਕਰ ਗਿਆ ਹੈ- ਮੰਗਲਵਾਰ ਨੂੰ ਪੱਛਮੀ ਰਾਜਸਥਾਨ, ਗੁਜਰਾਤ, ਵਿਦਰਭ, ਤੇਲੰਗਾਨਾ, ਉੜੀਸਾ, ਕੇਰਲਾ, ਰਾਇਲ ਸੀਮਾ ਅਤੇ ਤਾਮਿਲਨਾਡੂ ਦੇ ਅੰਦਰੂਨੀ ਖੇਤਰਾਂ ਵਿੱਚ ਵੱਧ ਤੋਂ ਵੱਧ ਤਾਪਮਾਨ 36 ਤੋਂ 38 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ।

ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ‘ਚ ਮਾਰਚ ‘ਚ ਹੀ ਗਰਮੀ ਦਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਜਾਵੇਗਾ,ਹਾਲਾਂਕਿ ਹੁਣ ਇਹ ਘੱਟ ਹੋਵੇਗਾ ਪਰ ਅਪ੍ਰੈਲ ਤੋਂ ਸੂਬੇ ਭਰ ‘ਚ ਇਸ ਦਾ ਪ੍ਰਕੋਪ ਸ਼ੁਰੂ ਹੋ ਜਾਵੇਗਾ,ਸੂਬੇ ਵਿੱਚ ਅਪ੍ਰੈਲ ਤੋਂ ਮਈ ਤੱਕ ਹੀਟ ਵੇਵ ਆਪਣਾ ਅਸਰ ਦਿਖਾਏਗੀ,ਇਸ ਦੇ ਮੱਦੇਨਜ਼ਰ ਰਾਹਤ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular