Saturday, September 30, 2023
spot_imgspot_imgspot_imgspot_img
Homeਅੰਤਰਰਾਸ਼ਟਰੀਅਮਰੀਕਾ:ਗੁਰਦੁਆਰਾ ਸਾਹਿਬ ਫਰੀਮਾਂਟ ਦੀਆਂ ਚੋਣਾਂ 'ਚ ਸਿੱਖ ਪੰਚਾਇਤ ਦੀ ਹੂੰਝਾਫੇਰ ਜਿੱਤ

ਅਮਰੀਕਾ:ਗੁਰਦੁਆਰਾ ਸਾਹਿਬ ਫਰੀਮਾਂਟ ਦੀਆਂ ਚੋਣਾਂ ‘ਚ ਸਿੱਖ ਪੰਚਾਇਤ ਦੀ ਹੂੰਝਾਫੇਰ ਜਿੱਤ

Punjab Today News Ca:-

Fremont,(Punjab Today News Ca):- ਅਮਰੀਕਾ ਦੀ ਸਿੱਖ ਸਿਆਸਤ ਦੇ ਸੈਂਟਰ ਵਜੋਂ ਜਾਣੇ ਜਾਂਦੇ ਗੁਰਦੁਆਰਾ ਸਾਹਿਬ ਫਰੀਮਾਂਟ ਦੀ ਕਮੇਟੀ ਦੀਆਂ ਚੋਣਾਂ ਹਰ ਦੋ ਸਾਲ ਬਾਅਦ ਹੁੰਦੀਆਂ ਹਨ,ਦੁਨੀਆਂ ਦੇ ਸਾਰੇ ਸਿੱਖਾਂ ਦੀ ਨਜ਼ਰਾਂ ਇਸ ਚੋਣ ਉੱਪਰ ਹੁੰਦੀਆਂ ਹਨ,ਇਹ ਗੁਰਦੁਆਰਾ ਖਾਲਿਸਤਾਨ ਸੰਘਰਸ਼ ਦੇ ਸੈਂਟਰ ਵਜੋਂ ਵੀ ਜਾਣਿਆ ਜਾਂਦਾ ਹੈ। 

ਸਿੱਖ ਪੰਚਾਇਤ ਆਪਣੀ ਸਥਿਤੀ ਨੂੰ ਮਜ਼ਬੂਤ ਕਰਦੇ ਹੋਏ ਪਿਛਲੇ ਸਾਲ ਪਈਆਂ 55 ਪ੍ਰਤੀਸ਼ਤ ਵੋਟਾਂ ਨੂੰ ਵਧਾਉਂਦੇ ਹੋਏ 65% ਵੋਟਾਂ ਲੈ ਕੇ ਹੂੰਝਾ ਫੇਰ ਜਿੱਤ ਪ੍ਰਾਪਤ ਕਰ ਗਏ ਹਨ,ਉਨ੍ਹਾਂ ਦੀ ਵਿਰੋਧੀ ਧਿਰ ਸਿੱਖ ਸੰਗਤ ਬੇਏਰੀਆ ਜੋ ਵੱਖ-ਵੱਖ ਵਿਚਾਰਧਾਰਾਵਾਂ ਵਾਲਿਆਂ ਦਾ ਇਕੱਠ ਹੈ,ਨੂੰ ਫਰੀਮਾਂਟ ਦੀ ਸੰਗਤ ਨੇ ਨਾਕਾਰ ਦਿੱਤਾ ਹੈ,ਸਿੱਖ ਪੰਚਾਇਤ ਨੂੰ 2825 ਤੇ ਵਿਰੋਧੀ ਸਿੱਖ ਸੰਗਤ ਬੇਏਰੀਆ ਨੂੰ 1499 ਵੋਟਾਂ ਪਈਆਂ,ਜੇਤੂ ਉਮੀਦਵਾਰ ਰਜਿੰਦਰ ਸਿੰਘ ਰਾਜਾ, ਜਸਪ੍ਰੀਤ ਸਿੰਘ ਅਟਵਾਲ, ਹਰਪ੍ਰੀਤ ਸਿੰਘ ਬੈਂਸ, ਬੀਬੀ ਸੁਰਿੰਦਰਜੀਤ ਕੌਰ ਤੇ ਜਸਵੰਤ ਸਿੰਘ ਹਨ। 

ਸਿੱਖ ਪੰਚਾਇਤ ਜੋ 2011 ਵਿੱਚ ਸਾਰੇ ਵਿਰੋਧੀ ਧੜਿਆਂ ਦਾ ਇਕੱਠ ਕਰਕੇ ਉਸ ਵੇਲੇ ਹੋਂਦ ਵਿੱਚ ਆਈ ਸੀ ਜਦੋਂ ਇਨ੍ਹਾਂ ਧੜਿਆਂ ਦਾ ਵਿਰੋਧ ਸਿਖਰ ਤੇ ਸੀ,ਸਿੱਖ ਪੰਚਾਇਤ ਦੀ ਹੋਂਦ ਦਾ ਸਿਹਰਾ ਨੀਤੀਘਾੜੇ ਵਜੋਂ ਜਾਣੇ ਜਾਂਦੇ ਜਸਜੀਤ ਸਿੰਘ ਸਿਰ ਜਾਂਦਾ ਹੈ ਪਰ 7 ਸਾਲ ਇਕੱਠੇ ਰਹਿ ਕੇ ਗੁਰਮੀਤ ਸਿੰਘ ਦਾ ਧੜਾ ਇਸ ਤੋਂ ਵੱਖ ਹੋ ਗਿਆ ਸੀ ਜਿਸ ਦੀ ਵਾਗਡੋਰ ਹੁਣ ਹਰਜੀਤ ਸਿੰਘ ਕੋਲ ਹੈ,ਇਸ ਧੜੇ ਨੇ ਖਾਲਿਸਤਾਨ ਵਿਰੋਧੀ ਗਰੇਵਾਲ਼ ਗਰੁੱਪ ਨਾਲ ਗੱਠਜੋੜ ਕਰਕੇ ਨਵਾਂ ਧੜਾ ਹੋਂਦ ਵਿੱਚ ਲਿਆਂਦਾ ਜੋ ਸਿੱਖ ਸੰਗਤ ਬੇਏਰੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ। 

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular