spot_img
Saturday, April 20, 2024
spot_img
spot_imgspot_imgspot_imgspot_img
Homeਖੇਡ ਜਗਤਪਾਕਿਸਤਾਨ ਦੇ ਸਾਬਕਾ ਦਿੱਗਜ ਖਿਡਾਰੀ ਸ਼ੋਏਬ ਅਖਤਰ ਨੇ ਟੀਮ ਇੰਡੀਆ ਦੇ ਸਾਬਕਾ...

ਪਾਕਿਸਤਾਨ ਦੇ ਸਾਬਕਾ ਦਿੱਗਜ ਖਿਡਾਰੀ ਸ਼ੋਏਬ ਅਖਤਰ ਨੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੇ ਕਰੀਅਰ ਬਾਰੇ ਕੀਤੀ ਭਵਿੱਖਬਾਣੀ

PUNJAB TODAY NEWS CA:-

PUNJAB TODAY NEWS CA:- ਪਾਕਿਸਤਾਨ ਦੇ ਸਾਬਕਾ ਦਿੱਗਜ ਖਿਡਾਰੀ ਸ਼ੋਏਬ ਅਖਤਰ ਆਪਣੇ ਤਿੱਖੇ ਬਿਆਨਾਂ ਨਾਲ ਸੁਰਖੀਆਂ ‘ਚ ਰਹਿੰਦੇ ਹਨ,ਉਹ ਸੋਸ਼ਲ ਮੀਡਿਆ ‘ਤੇ ਕਾਫੀ ਐਕਟਿਵ ਰਹਿੰਦੇ ਹਨ,’ਤੇ ਮੈਚ ‘ਤੇ ਆਪਣੀ ਪ੍ਰਤੀਕ੍ਰਿਆ ਦਿੰਦੇ ਨਜ਼ਰ ਆਉਂਦੇ ਹਨ,ਹੁਣ ਸ਼ੋਏਬ ਅਖਤਰ ਨੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੇ ਕਰੀਅਰ ਬਾਰੇ ਭਵਿੱਖਬਾਣੀ ਕੀਤੀ ਹੈ,ਕਿ ਉਮੀਦ ਜਤਾਈ ਕਿ ਜਦੋਂ ਵਿਰਾਟ ਕੋਹਲੀ ਆਪਣਾ ਕਰੀਅਰ ਖਤਮ ਕਰਨ ਤੋਂ ਪਹਿਲਾਂ ਉਨ੍ਹਾਂ ਕੋਲ 110 ਸੈਂਕੜੇ ਹੋਣਗੇ।

ਸ਼ੋਏਬ ਅਖਤਰ ਨੇ ਅੱਗੇ ਕਿਹਾ,’ਇਹ ਮੇਰੇ ਲਈ ਕੋਈ ਨਵੀਂ ਗੱਲ ਨਹੀਂ ਹੈ ਕਿ ਵਿਰਾਟ ਕੋਹਲੀ ਨੇ ਆਪਣੀ ਫਾਰਮ ‘ਚ ਵਾਪਿਸੀ ਕੀਤੀ ਹੈ,ਹੁਣ ਉਹ ਫੋਕਸ ਨਾਲ ਖੇਡ ਰਹੇ ਹਨ,ਸ਼ੋਏਬ ਅਖਤਰ ਨੇ ਉਮੀਦ ਜਿਤਾਉਂਦੇ ਹੋਏ ਕਿਹਾ ਕਿ ਸਚਿਨ ਤੇਂਦੁਲਕਰ ਦੇ 100 ਅੰਤਰਰਾਸ਼ਟਰੀ ਸੈਂਕੜੇ ਦੇ ਰਿਕਾਰਡ ਨੂੰ ਤੋੜ ਦੇਣਗੇ ‘ਤੇ 110 ਸੈਂਕੜੇ ਬਨਾਉਣਗੇ,ਹੁਣ ਵਿਰਾਟ ਕੋਹਲੀ ‘ਤੇ ਕਪਤਾਨੀ ਦਾ ਬੋਝ ਨਹੀਂ ਹੈ ਅਤੇ ਉਹ ਵਿਸ਼ਵ ਕ੍ਰਿਕਟ ਦਾ ਬਾਦਸ਼ਾਹ ਬਣ ਕੇ ਖੇਡਦਾ ਰਹੇਗਾ।

ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਆਸਟ੍ਰੇਲੀਆ ਖਿਲਾਫ ਚੌਥੇ ਟੈਸਟ ਮੈਚ ‘ਚ 186 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਆਪਣੇ ਅੰਤਰਰਾਸ਼ਟਰੀ ਕਰੀਅਰ ‘ਚ 75 ਸੈਂਕੜੇ ਪੂਰੇ ਕਰ ਲਏ ਹਨ,ਜ਼ਿਕਰਯੋਗ ਹੈ ਕਿ ਸਚਿਨ ਤੇਂਦੁਲਕਰ ਵਿਸ਼ਵ ਕ੍ਰਿਕਟ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਹਨ,ਸਚਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਕੁੱਲ 100 ਸੈਂਕੜੇ ਲਗਾਏ ਹਨ,ਵਿਰਾਟ ਕੋਹਲੀ ਹੁਣ 75 ਸੈਂਕੜਿਆਂ ਨਾਲ ਦੂਜੇ ਨੰਬਰ ‘ਤੇ ਹੈ,ਜੇਕਰ ਕਿੰਗ ਵਿਰਾਟ ਕੋਹਲੀ ਇਸੇ ਤਰ੍ਹਾਂ ਸੈਂਕੜੇ ਬਣਾਉਂਦੇ ਰਹੇ ਤਾਂ ਯਕੀਨਨ ਉਹ ਦਿਨ ਦੂਰ ਨਹੀਂ ਜਦੋਂ ਉਹ ਸਚਿਨ ਦਾ ਰਿਕਾਰਡ ਤੋੜ ਦੇਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments