
Nangal,(Punjab Today News Ca):- ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ (Punjab Cabinet Minister Harjot Singh Bains) ਅੱਜ ਵਿਆਹ ਦੇ ਬੰਧਨ ਵਿੱਚ ਬੱਝ ਗਏ,ਉਨ੍ਹਾਂ ਦੇ ਵਿਆਹ ਦਾ ਸਮਾਗਮ ਗੁਰਦੁਆਰਾ ਭੰਬੋਰੇ ਸਾਹਿਬ ਨੰਗਲ ਜ਼ਿਲ੍ਹਾ ਰੋਪੜ (Gurdwara Bhambore Sahib Nangal District Ropar) ਵਿਖੇ ਸੰਪੰਨ ਹੋਇਆ,ਉਨ੍ਹਾਂ ਦਾ ਵਿਆਹ ਆਈਪੀਐਸ ਜੋਤੀ ਯਾਦਵ (IPS Jyoti Yadav) ਨਾਲ ਹੋਇਆ ਹੈ।

ਆਨੰਦ ਕਾਰਜ ਦੀ ਰਸਮ ਵਿੱਚ ਸਿਰਫ਼ ਪਰਿਵਾਰਕ ਮੈਂਬਰ ਹੀ ਮੌਜੂਦ ਸਨ,ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੇ ਵੀ ਵਿਆਹ ਸਮਾਗਮ ਵਿਚ ਪਹੁੰਚਣਾ ਸੀ ਪਰ ਖਰਾਬ ਮੌਸਮ ਕਾਰਨ ਉਹ ਪਹੁੰਚ ਨਹੀਂ ਸਕੇ,ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਸਗਾਈ ਆਈਪੀਐੱਸ ਜੋਤੀ ਯਾਦਵ ਦੇ ਨਾਲ ਹੋਣ ਦੀ ਗੱਲ ਸਾਹਮਣੇ ਆਈ ਸੀ,ਦੋਵਾਂ ਦੀ ਇਕੱਠੇ ਇਕ ਤਸਵੀਰ ਵੀ ਵਾਇਰਲ ਹੋਈ ਸੀ।

ਆਈਪੀਐੱਸ ਯਾਦਵ (IPS Yadav) ਮੌਜੂਦਾ ਸਮੇਂ ਮਾਨਸਾ ਜ਼ਿਲ੍ਹੇ ਵਿਚ ਤਾਇਨਾਤ ਹਨ,ਦੱਸ ਦੇਈਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਬਾਅਦ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਕੀਤਾ,ਇਹ ਮਾਨ ਦਾ ਦੂਜਾ ਵਿਆਹ ਹੈ,ਇਸ ਦੇ ਬਾਅਦ ਸੰਗਰੂਰ ਤੋਂ ਆਪ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਾਰਟੀ ਦੇ ਹੀ ਵਰਕਰ ਮਨਦੀਪ ਸਿੰਘ ਨਾਲ ਵਿਆਹ ਕੀਤਾ,ਹੁਣ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਆਈਪੀਐੱਸ ਜਯੋਤੀ ਯਾਦਵ ਨਾਲ ਵਿਆਹ ਦੇ ਬੰਧਨ ਵਿਚ ਬੱਝੇ ਹਨ।
