
NEW DELHI,(PUNJAB TODAY NEWS CA):- ਕੇਂਦਰੀ ਸਿਹਤ ਮੰਤਰਾਲੇ ਦੇ ਅੱਜ ਅੱਪਡੇਟ ਕੀਤੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਇੱਕ ਦਿਨ ਵਿੱਚ 2,151 ਨਵੇਂ ਕਰੋਨਾ ਕੇਸ ਸਾਹਮਣੇ ਆਏ ਹਨ,ਜੋ ਪੰਜ ਮਹੀਨਿਆਂ ਵਿੱਚ ਸਭ ਤੋਂ ਵੱਧ ਹਨ,ਸਰਗਰਮ ਕੇਸ ਵਧ ਕੇ 11,903 ਹੋ ਗਏ ਹਨ,ਪਿਛਲੇ ਸਾਲ 28 ਅਕਤੂਬਰ ਨੂੰ ਕੁੱਲ 2,208 ਮਾਮਲੇ ਦਰਜ ਕੀਤੇ ਗਏ ਸਨ,ਕੋਵਿਡ-19 (Covid-19) ਮੌਤਾਂ ਦੀ ਗਿਣਤੀ ਸੱਤ ਤਾਜ਼ਾ ਮੌਤਾਂ ਨਾਲ 5,30,848 ਹੋ ਗਈ ਹੈ,ਕੋਵਿਡ ਕੇਸਾਂ ਦੀ ਕੁੱਲ ਗਿਣਤੀ 4,47,09,676 ਹੋ ਗਈ ਹੈ,ਦੱਸ ਦਈਏ ਮਾਹਾਰਸ਼ਟਰ ਵਿੱਚ ਇਕਦਮ ਕੇਸ ਵਧੇ ਹਨ,ਮੰਗਲਵਾਰ (28 ਮਾਰਚ) ਨੂੰ ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ (Corona Virus) ਦੇ 450 ਨਵੇਂ ਮਾਮਲੇ ਦਰਜ ਕੀਤੇ ਗਏ,ਸਭ ਤੋਂ ਵੱਡੀ ਚਿੰਤਾ ਇਹ ਰਹੀ ਕਿ ਮੰਗਲਵਾਰ ਨੂੰ ਤਿੰਨ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ,ਰਾਜ ਦੇ ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਇਨ੍ਹਾਂ ਤਿੰਨਾਂ ਮੌਤਾਂ ਦੀ ਕੋਰੋਨਾ ਕਾਰਨ ਪੁਸ਼ਟੀ ਕੀਤੀ ਹੈ।