
Auckland,15th April 2023,(Punjab Today News Ca):- ਗੁਰਦੁਆਰਾ ਸਾਹਿਬ ਹੇਸਟਿੰਗਜ (Gurdwara Sahib Hastings) ਵਿਖੇ ਅੱਜ ਖਾਲਸਾ ਸਾਜਨਾ ਦਿਵਸ (Khalsa Sajna Day) ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਵੇਰੇ 10.30 ਤੋਂ 1.30 ਵਜੇ ਤੱਕ ਸਜਾਇਆ ਗਿਆ,ਇਸ ਵਿੱਚ ਹੇਸਟਿੰਗਜ ਅਤੇ ਹੋਰ ਕਈ ਸ਼ਹਿਰਾਂ ਤੋਂ ਸੰਗਤ ਸ਼ਾਮਲ ਹੋਈ,ਸਮੂਹ ਸੰਗਤਾਂ ਦੀ ਆਮਦ ਲਈ ਮੁੱਖ ਸੇਵਾਦਾਰ ਸ. ਜਰਨੈਲ ਸਿੰਘ ਹਜਾਰਾ ਨੇ ਸੰਗਤ ਦਾ ਧੰਨਵਾਦ ਕੀਤਾ,ਔਕਲੈਡ ਤੋਂ ਢਾਡੀ ਸੁਖਪ੍ਰੀਤ ਸਿੰਘ ਖ਼ਾਲਸਾ ਹੋਰਾਂ ਢਾਡੀ ਵਾਰਾਂ ਨਾਲ ਨਿਹਾਲ ਕੀਤਾ,ਗੁਰੂ ਸਾਹਿਬ ਨੂੰ ਸੁੰਦਰ ਸਜਾਏ ਗਏ ਖੱਲ੍ਹੇ ਟਰੱਕ ਦੇ ਵਿਚ ਸੁਸ਼ੋਭਿਤ ਕੀਤਾ ਗਿਆ ਸੀ,ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀਆਂ ਨੇ ਕੀਤੀ,ਅਕਾਲ ਰਾਈਡਰਜ਼ ਗਰੁੱਪ ਵੱਲੋਂ ਮੋਟਰ ਸਾਈਕਲਾਂ ਉਤੇ ਨਗਰ ਕੀਰਤਨ ਦੇ ਮੂਹਰੇ-ਮੂਹਰੇ ਯਾਤਰਾ ਕਰਕੇ ਵੱਖਰਾ ਨਜ਼ਾਰਾ ਪੇਸ਼ ਕੀਤਾ,ਹਜ਼ੂਰੀ ਰਾਗੀ ਭਾਈ ਗੁਰਨਾਮ ਸਿੰਘ ਖੁਰਦਪੁਰ ਵਾਲਿਆਂ ਨੇ ਕੀਰਤਨ ਦੇ ਰਾਹੀਂ ਵੀ ਹਾਜ਼ਰੀ ਲਗਵਾਈ,ਕੱਲ੍ਹ ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਦੀਵਾਨ ਸਜੇਗਾ।