
CHANDIGARH,(PUNJAB TODAY NEWS CA):- ਲੋਕ ਭੀੜ ਵਾਲੇ ਬਾਜ਼ਾਰਾਂ ਵਿਚ ਕੋਰੋਨਾ ਦੀ ਪ੍ਰਵਾਹ ਕੀਤੇ ਬਗੈਰ ਬਿਨਾਂ ਮਾਸਕ ਦੇ ਘੁੰਮ ਰਹੇ ਹਨ ਨਤੀਜੇ ਵਜੋਂ ਰੋਜ਼ ਸੂਬੇ ਵਿਚ ਕੋਰੋਨਾ ਦੇ ਮਰੀਜ਼ ਵਧ ਰਹੇ ਹਨ,ਲੋਕਾਂ ਦੀ ਇਸੇ ਬੇਪ੍ਰਵਾਹੀ ਨੂੰ ਦੇਖਦੇ ਹੋਏ ਹੈਲਥ ਵਿਭਾਗ (Department of Health) ਨੇ ਕੋਰੋਨਾ ਦੀ ਟੈਸਟਿੰਗ (Corona Testing) ਵਧਾ ਦਿੱਤੀ ਹੈ,ਸਿਹਤ ਵਿਭਾਗ ਨੇ ਪੂਰੇ ਸੂਬੇ ਵਿਚ 4836 ਸੈਂਪਲ ਟੈਸਟਿੰਗ ਲਈ ਭੇਜੇ ਸਨ,ਇਨ੍ਹਾਂ ਵਿਚੋਂ 4729 ਦੀ ਜਾਂਚ ਵਿਚ 236 ਦਾ ਰਿਜ਼ਲਟ ਪਾਜੀਟਿਵ ਆਇਆ ਹੈ।
ਸੂਬੇ ਭਰ ਵਿਚ ਕੋਰੋਨਾ ਤੋਂ ਠੀਕ ਹੋਣ ‘ਤੇ 136 ਮਰੀਜ਼ਾਂ ਨੂੰ ਡਿਸਚਾਰਜ ਵੀ ਕੀਤਾ ਗਿਆ ਪਰ ਫਿਰ 236 ਨਵੇਂ ਕੋਰੋਨਾ ਪੀੜਤ ਮਿਲਣ ਨਾਲ ਪੰਜਾਬ ਵਿਚ ਐਕਟਿਵ ਮਾਮਲਿਆਂ ਦਾ ਅੰਕੜਾ 1198 ‘ਤੇ ਜਾ ਪਹੁੰਚਿਆ ਹੈ। 25 ਮਰੀਜ਼ ਅਜਿਹੇ ਹਨ ਜਿਨ੍ਹਾਂ ਦੀ ਹਾਲਤ ਜ਼ਿਆਦਾ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਲਾਈਫ ਸਪੋਰਟ ਸਿਸਟਮ ‘ਤੇ ਰੱਖਿਆ ਹੈ,ਇਨ੍ਹਾਂ ਵਿਚੋਂ 19 ਲੈਵਲ-2 ਤੇ 6 ਲੈਵਲ-3 ਦੇ ਕੋਰੋਨਾ ਪੀੜਤ ਹਨ,ਜਿਸ ਤਰ੍ਹਾਂ ਤੋਂ ਲਗਾਤਾਰ ਸੂਬੇ ਵਿਚ ਸਭ ਤੋਂ ਵੱਧ ਕੋਰੋਨਾ ਪੀੜਤ ਮੋਹਾਲੀ ਵਿਚ ਮਿਲ ਰਹੇ ਹਨ,ਮੋਹਾਲੀ ਵਿਚ 491 ਸੈਂਪਲ ਜਾਂਚ ਲਈ ਭੇਜੇ ਸੀ,ਇਨ੍ਹਾਂਵਿਚੋਂ 50 ਦੇ ਨਤੀਜੇ ਪਾਜੀਟਿਵ ਆਏ ਹਨ। ਇਸੇ ਤਰ੍ਹਾਂ ਲੁਧਿਆਣਾ ਵਿਚ 681 ਸੈਂਪਲ ਜਾਂਚ ਲਈ ਭੇਜੇ ਇਨ੍ਹਾਂ ਵਿਚੋਂ 30 ਦਾ ਰਿਜ਼ਲਟ ਪਾਜੀਟਿਵ ਹੈ।