
NEW MUMBAI,(PUNJAB TODAY NEWS CA):- ਅਦਾਕਾਰ ਆਰ ਮਾਧਵਨ (Actor R Madhavan) ਨੇ ਸਾਊਥ ਸਿਨੇਮਾ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਖਾਸ ਪਛਾਣ ਬਣਾਈ ਹੈ,ਉਹ ਆਪਣੇ ਦਮਦਾਰ ਪ੍ਰਦਰਸ਼ਨ ਨਾਲ ਦਰਸ਼ਕਾਂ ਦਾ ਦਿਲ ਜਿੱਤ ਲੈਂਦਾ ਹੈ,ਅਦਾਕਾਰ ਦੇ ਬੇਟੇ ਵੀ ਦਿਲ ਜਿੱਤਣ ਦੇ ਮਾਮਲੇ ‘ਚ ਕਿਸੇ ਤੋਂ ਘੱਟ ਨਹੀਂ ਹਨ ਪਰ ਉਨ੍ਹਾਂ ਦੇ ਬੇਟੇ ਵੇਦਾਂਤ ਨੇ ਅਦਾਕਾਰੀ ਨਹੀਂ ਸਗੋਂ ਖੇਡਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਲੋਕਾਂ ਦਾ ਦਿਲ ਜਿੱਤਿਆ ਹੈ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਅਦਾਕਾਰ ਆਰ ਮਾਧਵਨ ਦੇ ਬੇਟੇ ਵੇਦਾਂਤ (Vedanta) ਨੇ ਦੇਸ਼ ਦੇ ਨਾਲ-ਨਾਲ ਆਪਣੇ ਪਿਤਾ ਦਾ ਵੀ ਮਾਣ ਵਧਾਇਆ ਹੈ।
ਅਦਾਕਾਰ ਨੂੰ ਆਪਣੇ ਬੇਟੇ ‘ਤੇ ਮਾਣ ਹੈ,ਜਿਸ ਬਾਰੇ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੱਤੀ ਹੈ,ਅਸਲ ‘ਚ ਆਰ ਮਾਧਵਨ ਦੇ ਬੇਟੇ ਵੇਦਾਂਤ ਨੇ ਤੈਰਾਕੀ ਚੈਂਪੀਅਨਸ਼ਿਪ ‘ਚ ਭਾਰਤ ਲਈ ਪੰਜ ਗੋਲਡ ਮੈਡਲ ਜਿੱਤੇ ਹਨ,ਆਰ ਮਾਧਵਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ‘ਤੇ ਸਮਾਗਮ ਦੀਆਂ ਕੁਝ ਤਸਵੀਰਾਂ ਸ਼ੇਅਰ ਕਰਕੇ ਖੁਸ਼ੀ ਜ਼ਾਹਰ ਕੀਤੀ ਹੈ,ਵੇਦਾਂਤ ਨੇ ਇਸ ਹਫਤੇ ਦੇ ਅੰਤ ‘ਚ ਮਲੇਸ਼ੀਆ ਇਨਵੀਟੇਸ਼ਨਲ ਏਜ ਗਰੁੱਪ ਸਵੀਮਿੰਗ ਚੈਂਪੀਅਨਸ਼ਿਪ (Malaysia Invitational Age Group Swimming Championships) ‘ਚ ਹਿੱਸਾ ਲਿਆ ਸੀ,ਤਸਵੀਰਾਂ ‘ਚ ਵੇਦਾਂਤ ਭਾਰਤੀ ਰਾਸ਼ਟਰੀ ਝੰਡੇ ਅਤੇ ਪੰਜ ਗੋਲਡ ਮੈਡਲਾਂ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ,ਉਥੇ ਹੀ ਇਕ ਹੋਰ ਤਸਵੀਰ ‘ਚ ਉਹ ਆਪਣੀ ਮਾਂ ਸਰਿਤਾ ਬਿਰਜੇ ਨਾਲ ਨਜ਼ਰ ਆਏ।