spot_img
Wednesday, April 24, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਵਿੰਨੀਪੈਗ ਸੂਬੇ ਵਲੋਂ ਸੜਕਾਂ ਦੀ ਮੁਰੰਤ ਲਈ 7.5 ਮਿਲੀਅਨ ਡਾਲਰ ਦਾ ਸਹਿਯੋਗ

ਵਿੰਨੀਪੈਗ ਸੂਬੇ ਵਲੋਂ ਸੜਕਾਂ ਦੀ ਮੁਰੰਤ ਲਈ 7.5 ਮਿਲੀਅਨ ਡਾਲਰ ਦਾ ਸਹਿਯੋਗ

ਵਿੰਨੀਪੈਗ(ਕਮਲੇਸ ਸਰਮਾਂ) ਵਿੰਨੀਪੈਗ ਨੂੰ ਸੂਬੇ ਵਲੋਂ ਸੜਕਾਂ ਦੀ ਮੁਰੰਤ ਲਈ 7.5 ਮਿਲੀਅਨ ਡਾਲਰ ਰਾਸ਼ੀ ਦਾ ਸਹਿਯੋਗ ਮਿਲੇਗਾ। ਬੀਤੇ ਸ਼ੁਕਰਵਾਰ ਨੂੰ ਮਿਊਂਸਪਲ ਰਿਲੇਸ਼ਨਜ਼ ਮੰਤਰੀ ਐਡਰੀਓ ਸਮਿੱਥ ਨੇ ਇਸ ਫੰਡ ਦੀ ਘੋਸ਼ਣਾ ਕੀਤੀ। ਉਹਨਾਂ ਦੱਸਿਆ ਕਿ ਇਹ ਫੰਡ ਇਸ ਸਾਲ ਦੇ ਸ਼ੁਰੂ ਵਿਚ ਘੋਸ਼ਿਤ ਕੀਤੇ ਗਏ ਓਪਰੇਟਿੰਗ ਫੰਡਾਂ ਵਿਚ ਵਾਧੇ ਤੋਂ ਇਲਾਵਾ ਹੋਵੇਗਾ। ਮੰਤਰੀ ਨੇ ਦੱਸਿਆ ਕਿ ਫਰਵਰੀ ਮਹੀਨੇ ਵਿਚ ਸੂਬਾ ਸਰਕਾਰ ਨੇ ਆਪਣੀ ਪਿਛਲੇ ਸੱਤ ਸਾਲਾਂ ਦੀ ਮਿਊਂਸਪਲ ਫੰਡਿੰਗ ਦੀ ਫ੍ਰੀਜ ਨੂੰ ਖਤਮ ਕਰ ਦਿੱਤਾ ਸੀ। ਵਿੰਨੀਪੈਗ ਦੀ ਗਰਾਂਟ ਵਿਚ 14 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਮੈਨੀਟੋਬਾ ਦੀ ਰਾਜਧਾਨੀ ਨੂੰ ਕਰੀਬ 13 ਮਿਲੀਅਨ ਡਾਲਰ ਦੀ ਟਰਾਂਜਿਟ ਗਰਾਂਟ ਵੀ ਮਿਲੀ ਹੈ। ਪਿਛਲੇ ਵਰ੍ਹੇ ਪ੍ਰਾਂਤ ਨੇ ਵਿੰਨੀਪੈਗ ਨੂੰ ਸੜਕਾਂ ਦੇ ਵਿਚ ਪਏ ਟੋਇਆਂ ਦੀ ਮੁਰੰਮਤ ਲਈ ਲਗਭਗ 9 ਮਿਲੀਅਨ ਡਾਲਰ ਵੀ ਦਿੱਤੇ ਸਨ। ਮੰਤਰੀ ਨੇ ਦੱਸਿਆ ਕਿ ਸ਼ੁਕਰਵਾਰ ਨੂੰ ਜੋ ਅਨੁਦਾਨ ਰਾਸ਼ੀ ਘੋਸ਼ਿਤ ਕੀਤੀ ਗਈ ਹੈ ਉਹ 7.5 ਮਿਲੀਅਨ ਡਾਲਰ ਸੜਕਾਂ ਦੇ ਬੁਨਿਆਦੀ ਢਾਂਚੇ ਦੇ ਸੁਧਾਰਾਂ ਵੱਲ ਜਾਵੇਗਾ। ਇਸ ਵਿਚ ਮੁਰੰਮਤ ਸਮੱਗਰੀ, ਬੁਨਿਆਦੀ ਸੇਵਾਵਾਂ, ਸਪਲਾਈ ਅਤੇ ਕੰਟਰੈਕਟਿੰਗ ਸੇਵਾਵਾਂ ਵੀ ਸ਼ਾਮਲ ਹਨ। ਐਂਡਰੀਓ ਸਮਿੱਥ ਨੇ ਕਿਹਾ ਕਿ ਇਹ ਫੰਡਿੰਗ Strategic Municipal Investment Fund, ਮੈਨੀਟੋਬਾ ਬਾਸਕੱਟ ਫੰਡਿੰਗ ਮਾਡਲ ਦੇ ਰਾਹੀਂ ਪ੍ਰਦਾਨ ਕੀਤੀ ਜਾਵੇਗੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments