spot_img
Wednesday, April 24, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂNova Scotia: ਕੈਨੇਡਾ ‘ਚ ਪਾਬੰਦੀਸ਼ੁਦਾ ਅਸਾਲਟ ਟਾਈਪ ਹਥਿਆਰਾਂ ਨੂੰ ਵਾਪਸ ਖਰੀਦਣ ਦੀ...

Nova Scotia: ਕੈਨੇਡਾ ‘ਚ ਪਾਬੰਦੀਸ਼ੁਦਾ ਅਸਾਲਟ ਟਾਈਪ ਹਥਿਆਰਾਂ ਨੂੰ ਵਾਪਸ ਖਰੀਦਣ ਦੀ ਪ੍ਰਕਿਰਿਆ ਸ਼ੁਰੂ

Punjab Today News Ca:-

Calgary,(Punjab Today News Ca):- ਨੋਵਾ ਸਕੋਸ਼ੀਆ (Nova Scotia) ਸੂਬੇ ਵਿਚ ਅੰਨ੍ਹੇਵਾਹ ਗੋਲੀਬਾਰੀ ਕਰਕੇ 22 ਲੋਕਾਂ ਦੀਆਂ ਹੱਤਿਆਵਾਂ ਦੇ ਮਾਮਲੇ ਤੋਂ ਬਾਅਦ ਫੈਡਰਲ ਸਰਕਾਰ (Federal Government) ਵੱਲੋਂ ਮਈ 2020 ਵਿਚ ਅਸਾਲਟ ਟਾਈਪ ਹਥਿਆਰਾਂ ਉਪਰ ਪਾਬੰਦੀ ਦਾ ਐਲਾਨ ਕੀਤਾ ਗਿਆ ਸੀ ਜਿਨਾਂ ਨਾਲ ਇੱਕ ਵਾਰ ‘ਚ ਹੀ ਕਈ ਹੱਤਿਆਵਾਂ ਕੀਤੀਆਂ ਜਾ ਸਕਦੀਆਂ ਹਨ,ਜਿਸ ਤਹਿਤ ਇਨ੍ਹਾਂ ਰਾਈਫ਼ਲਾਂ ਨੂੰ ਵਾਪਸ ਖਰੀਦਣ ਲਈ ਬਾਇ ਬੈਕ ਪ੍ਰੋਗ੍ਰਾਮ ਚਲਾਇਆ ਜਾਣਾ ਸੀ।

ਇਸ ਸਬੰਧੀ ਪਬਲਿਕ ਸੇਫ਼ਟੀ ਮੰਤਰੀ ਮਾਰਕੋ ਮੈਂਡੀਸੀਨੋ (Safety Minister Marco Mendicino) ਨੇ ਇੱਕ ਅਹਿਮ ਐਲਾਨ ਕੀਤਾ ਹੈ ਜਿਸ ਵਿੱਚ ਉਨ੍ਹਾਂ ਦੱਸਿਆ ਹੈ ਕਿ ਫੈਡਰਲ ਸਰਕਾਰ ਨੇ Canadian Sporting Arms and Ammunition Association (CSAAA) ਨਾਲ  ਕਾਂਟਰੈਕਟ ਸਾਈਨ ਕਰਕੇ  ਇਹ Buy Back ਪ੍ਰੋਗਰਾਮ  ਸ਼ੁਰੂ ਕਰ ਦਿੱਤਾ ਹੈ।

ਉਨ੍ਹਾਂ ਆਖਿਆ ਕਿ ਇਹ ਇੱਕ ਮਹੱਤਵਪੂਰਨ ਮੀਲ ਪੱਥਰ ਹੈ,ਵਰਨਣਯੋਗ ਹੈ ਕਿ Canadian Sporting Arms and Ammunition Association (CSAAA) ਕੈਨੇਡਾ ਵਿੱਚ ਸ਼ਿਕਾਰ ਅਤੇ ਸਪੋਰਟ ਸ਼ੂਟਿੰਗ ਇੰਡਸਟਰੀ ਦੀ ਤਰਜਮਾਨੀ ਕਰਦੀ ਹੈ ਅਤੇ ਇਸ ਐਸੋਸੀਏਸ਼ਨ ਵੱਲੋਂ ਪਬਲਿਕ ਸੇਫ਼ਟੀ ਕੈਨੇਡਾ ਅਤੇ ਰਿਟੇਲਰਾਂ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ।

ਇਸ ਤਹਿਤ ਐਸੋਸੀਏਸ਼ਨ (Association) ਵੱਲੋਂ ਹਥਿਆਰ ਵੇਚਣ ਵਾਲੇ ਸਟੋਰਾਂ ਨਾਲ ਮਿਲ ਕੇ ਉਨ੍ਹਾਂ ਕੋਲ ਜੋ ਪਾਬੰਦੀਸ਼ੁਦਾ ਹਥਿਆਰ ਪਏ ਹਨ ਉਸ ਨੂੰ ਵਾਪਸ ਖਰੀਦਿਆ ਜਾਵੇਗਾ ਐਸੋਸੀਏਸ਼ਨ ਵੱਲੋਂ ਹੁਣ ਤਕ ਅੰਦਾਜ਼ਨ ਅਜਿਹੇ 11 ਹਜ਼ਾਰ ਦੇ ਕਰੀਬਹਥਿਆਰਾਂ ਦੀ ਨਿਸ਼ਾਨਦੇਹੀ ਕੀਤੀ ਜਾ ਚੁੱਕੀ ਹੈ ਇਸ ਪ੍ਰੋਗਰਾਮ ਦੇ ਦੂਜੇ ਚਰਣ ਵਿਚ ਉਨ੍ਹਾਂ ਲੋਕਾਂ ਕੋਲੋਂ ਅਜਿਹੇ ਹਥਿਆਰ ਕੀਤੇ ਜਾਣਗੇ ਜਿਨ੍ਹਾਂ ਨੇ ਨਿੱਜੀ ਵਰਤੋਂ ਵਾਸਤੇ ਰੱਖੇ ਹੋਏ ਹਨ,ਪਰ ਉਸ ਵਿੱਚ (CSAAA) ਦੀ  ਕੋਈ ਦਖਲ-ਅੰਦਾਜ਼ੀ ਨਹੀਂ ਹੋਵੇਗੀ

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments