spot_img
Sunday, May 5, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਕਿਹਾ ਕਿ ਕੈਨੇਡਾ ਭਾਰਤ ਨਾਲ...

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਕਿਹਾ ਕਿ ਕੈਨੇਡਾ ਭਾਰਤ ਨਾਲ ਤਣਾਅ ਵਧਾਉਣਾ ਨਹੀਂ ਚਾਹੁੰਦਾ

Punjab Today News Ca

Toronto,04 Oct,(Punjab Today News Ca):-  ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਨੇ ਮੰਗਲਵਾਰ ਨੂੰ ਕਿਹਾ ਕਿ ਕੈਨੇਡਾ ਭਾਰਤ ਨਾਲ ਤਣਾਅ ਵਧਾਉਣਾ ਨਹੀਂ ਚਾਹੁੰਦਾ ਹੈ,ਹਰਦੀਪ ਸਿੰਘ ਨਿੱਝਰ (Hardeep Singh Nijhar) ਦੇ ਕਤਲ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਚੱਲ ਰਹੇ ਕੂਟਨੀਤਕ ਵਿਵਾਦ ਵਿਚਕਾਰ,ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਓਟਾਵਾ ਨਵੀਂ ਦਿੱਲੀ ਨਾਲ ‘ਰਚਨਾਤਮਕ ਸਬੰਧ’ ਜਾਰੀ ਰੱਖੇਗਾ।

‘ਟੋਰਾਂਟੋ ਸਨ’ ਅਖਬਾਰ ਮੁਤਾਬਕ ਟਰੂਡੋ ਨੇ ਓਟਾਵਾ ’ਚ ਪੱਤਰਕਾਰਾਂ ਨੂੰ ਕਿਹਾ ਕਿ ਕੈਨੇਡਾ ਲਈ ਭਾਰਤ ’ਚ ਜ਼ਮੀਨ ’ਤੇ ਸਫ਼ੀਰਾਂ ਦਾ ਹੋਣਾ ਜ਼ਰੂਰੀ ਹੈ,ਉਨ੍ਹਾਂ ਦਾ ਇਹ ਬਿਆਨ ਲੰਡਨ ਦੇ ਫਾਈਨੈਂਸ਼ੀਅਲ ਟਾਈਮਜ਼ (Financial Times )ਦੀ ਇਕ ਰੀਪੋਰਟ ਤੋਂ ਬਾਅਦ ਆਇਆ ਹੈ,ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਭਾਰਤ ਬਾਕੀ ਬਚੇ 62 ਕੈਨੇਡੀਅਨ ਸਫ਼ੀਰਾਂ ’ਚੋਂ 41 ਨੂੰ ਵਾਪਸ ਭੇਜਣਾ ਚਾਹੁੰਦਾ ਹੈ।

ਅਖਬਾਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau)

ਦੇ ਹਵਾਲੇ ਨਾਲ ਕਿਹਾ, ‘‘ਸਪੱਸ਼ਟ ਤੌਰ ’ਤੇ, ਅਸੀਂ ਇਸ ਸਮੇਂ ਭਾਰਤ ਨਾਲ ਬਹੁਤ ਚੁਨੌਤੀਪੂਰਨ ਸਮੇਂ ’ਚੋਂ ਲੰਘ ਰਹੇ ਹਾਂ,’’ ਹਾਲਾਂਕਿ ਉਨ੍ਹਾਂ ਨੇ ਫਾਈਨੈਂਸ਼ੀਅਲ ਟਾਈਮਜ਼ ਦੀ ਰੀਪੋਰਟ ਦੀ ਪੁਸ਼ਟੀ ਨਹੀਂ ਕੀਤੀ,ਇਹ ਪੁੱਛੇ ਜਾਣ ’ਤੇ ਕਿ ਕੀ ਉਨ੍ਹਾਂ ਦੀ ਸਰਕਾਰ ਭਾਰਤ ਨੂੰ ਕੈਨੇਡਾ ’ਚ ਤਾਇਨਾਤ ਸਫ਼ੀਰਾਂ ਨੂੰ ਕੱਢਣ ਲਈ ਕਹਿ ਕੇ ਜਵਾਬੀ ਕਾਰਵਾਈ ਕਰੇਗੀ,ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਵੀਂ ਦਿੱਲੀ ਨਾਲ ਕੰਮ ਕਰਨਾ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗੀ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ, ‘‘ਜਿਵੇਂ ਕਿ ਮੈਂ ਕਿਹਾ ਹੈ, ਅਸੀਂ ਤਣਾਅ ਵਧਾਉਣ ਬਾਰੇ ਨਹੀਂ ਸੋਚ ਰਹੇ ਹਾਂ,ਅਸੀਂ ਉਹੀ ਕੰਮ ਕਰਨਾ ਚਾਹੁੰਦੇ ਹਾਂ ਕਿ ਜੋ ਇਨ੍ਹਾਂ ਬਹੁਤ ਮੁਸ਼ਕਲ ਸਮਿਆਂ ’ਚ ਸਾਡੇ ਲਈ ਭਾਰਤ ਨਾਲ ਅਪਣੇ ਰਚਨਾਤਮਕ ਸਬੰਧ ਜਾਰੀ ਰੱਖਣ ਲਈ ਸਹਾਈ ਹੋਣ।’’

ਜੂਨ ’ਚ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਭਾਰਤੀ ਏਜੰਟਾਂ ਦੀ ‘ਸੰਭਾਵਤ’ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਗੰਭੀਰ ਤਣਾਅ ’ਚ ਆ ਗਏ ਸਨ,ਭਾਰਤ ਨੇ ਦੋਸ਼ਾਂ ਨੂੰ ‘ਬੇਬਤੁਕਾ ਅਤੇ ‘ਪ੍ਰੇਰਿਤ’ ਦਸਦਿਆਂ ਰੱਦ ਕਰ ਦਿਤਾ ਅਤੇ ਇਸ ਮਾਮਲੇ ’ਤੇ ਓਟਾਵਾ ’ਚ ਇਕ ਭਾਰਤੀ ਅਧਿਕਾਰੀ ਨੂੰ ਕੱਢਣ ਦੇ ਬਦਲੇ ਵਜੋਂ ਇਕ ਸੀਨੀਅਰ ਕੈਨੇਡੀਆਈ ਸਫ਼ੀਰ ਨੂੰ ਕੱਢ ਦਿਤਾ,ਹਰਦੀਪ ਸਿੰਘ ਨਿੱਝਰ ਦਾ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ (British Columbia) ’ਚ ਦੋ ਨਕਾਬਪੋਸ਼ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿਤਾ ਸੀ,ਭਾਰਤ ਨੇ 2020 ’ਚ ਉਸ ਨੂੰ ਅਤਿਵਾਦੀ ਐਲਾਨ ਕੀਤਾ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments