spot_img
Saturday, May 4, 2024
spot_img
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਰਕਾਰ ਨੇ ਭਾਰਤ ਵਿੱਚ ਕੰਮ ਕਰ ਰਹੇ ਡਿਪਲੋਮੈਟਾਂ...

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਰਕਾਰ ਨੇ ਭਾਰਤ ਵਿੱਚ ਕੰਮ ਕਰ ਰਹੇ ਡਿਪਲੋਮੈਟਾਂ ਦਾ ਸਿੰਗਾਪੁਰ ਅਤੇ ਮਲੇਸ਼ੀਆ ‘ਚ ਕੀਤਾ ਤਬਾਦਲਾ

PUNJAB TODAY NEWS CA:-

CANADA,(PUNJAB TODAY NEWS CA):- ਕੈਨੇਡਾ ਵਿੱਚ ਖਾਲਿਸਤਾਨ (Khalistan) ਪੱਖੀ ਆਗੂ ਹਰਦੀਪ ਸਿੰਘ ਨਿੱਝਰ (Hardeep Singh Nijhar) ਦੇ ਕਤਲ ਅਤੇ ਇਸ ਕਤਲ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਵੱਲੋਂ ਭਾਰਤੀ ਅਧਿਕਾਰੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਬੰਧ ਵਿਗੜ ਗਏ ਹਨ,ਕੈਨੇਡਾ ਨੇ ਸਾਰੇ ਵਪਾਰਕ ਰਿਸ਼ਤੇ ਤੋੜ ਦਿੱਤੇ ਹਨ,ਦੂਜੇ ਪਾਸੇ,ਭਾਰਤ ਨੇ ਕੈਨੇਡੀਅਨ ਡਿਪਲੋਮੈਟਾਂ ‘ਤੇ ਖਾਲਿਸਤਾਨ (Khalistan) ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ ਅਤੇ ਉਨ੍ਹਾਂ ਨੂੰ ਅਹੁਦਾ ਛੱਡਣ ਦੇ ਨਿਰਦੇਸ਼ ਦਿੱਤੇ,ਭਾਰਤ ਵੱਲੋਂ 10 ਅਕਤੂਬਰ ਦੀ ਸਮਾਂ ਸੀਮਾ ਦੇਣ ਤੋਂ ਬਾਅਦ ਕੈਨੇਡਾ ਨੇ ਆਪਣੇ ਡਿਪਲੋਮੈਟ ਦੂਜੇ ਦੇਸ਼ਾਂ ਵਿੱਚ ਭੇਜਣੇ ਸ਼ੁਰੂ ਕਰ ਦਿੱਤੇ ਹਨ,ਕੈਨੇਡਾ ਵੱਲੋਂ ਓਟਾਵਾ ਸਥਿਤ ਭਾਰਤ ਦੇ ਦੂਤਾਵਾਸ ਤੋਂ ਕਈ ਡਿਪਲੋਮੈਟਾਂ ਨੂੰ ਕੱਢਣ ਤੋਂ ਬਾਅਦ ਭਾਰਤ ਨੇ ਵੀ ਸਖ਼ਤ ਕਦਮ ਚੁੱਕਦਿਆਂ ਨਵੀਂ ਦਿੱਲੀ ਸਥਿਤ ਕੈਨੇਡੀਅਨ ਡਿਪਲੋਮੈਟਾਂ ਦੀ ਗਿਣਤੀ ਬਰਾਬਰ ਕਰਨ ਦੇ ਨਿਰਦੇਸ਼ ਦਿੱਤੇ ਹਨ,ਨਾਲ ਹੀ 10 ਅਕਤੂਬਰ ਦੀ ਸਮਾਂ ਸੀਮਾ ਤੈਅ ਕੀਤੀ ਹੈ,ਭਾਰਤ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ,ਕੈਨੇਡਾ ਨੇ ਭਾਰਤ ਵਿੱਚ ਕੰਮ ਕਰ ਰਹੇ ਆਪਣੇ ਜ਼ਿਆਦਾਤਰ ਡਿਪਲੋਮੈਟਾਂ ਨੂੰ ਨਵੀਂ ਦਿੱਲੀ ਤੋਂ ਬਾਹਰ ਕੁਆਲਾਲੰਪੁਰ ਜਾਂ ਸਿੰਗਾਪੁਰ ਵਿੱਚ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments