
Calgary, October 25, 2023,(Punjab Today News Ca):- ਕੈਲਗਰੀ ਸ਼ਹਿਰ ਨੂੰ ਸੋਮਵਾਰ ਤੋਂ ਬਰਫੀਲੇ ਤੁਫਾਨ ਨੇ ਘੇਰਿਆ ਹੋਇਆ ਹੈ। ਹਰ ਪਾਸੇ ਬਰਫ ਹੀ ਬਰਫ ਦਿੱਸਦੀ ਹੈ,ਇਹ ਬਰਫੀਲਾ ਤੂਫਾਨ ਹਰ ਸਾਲ ਆਉਂਦਾ ਹੈ। ਅਜਿਹੇ ਬਰਫੀਲੇ ਤੂਫਾਨ ਵਿਚ ਸੜਕ ਹਾਦਸੇ ਵਾਪਰਨੇ ਸੁਭਾਵਕ ਹਨ,ਕੱਲ੍ਹ ਤੱਕ ਕੈਲਗਰੀ ਵਿੱਚ ਸ਼ਾਮ 4 ਤੋਂ 9 ਵਜੇ ਦੇ ਵਿਚਕਾਰ 122 ਮੋਟਰਕਾਰਾਂ ਦੇ ਹਾਦਸੇ ਰਿਪੋਰਟ ਹੋਏ ਹਨ। ਅੱਗ ਬੁਝਾਊ ਦਸਤੇ,ਪੁਲਿਸ ਅਤੇ ਮੈਡੀਕਲ ਸੇਵਾਵਾਂ ਵਾਲੀਆਂ ਗੱਡੀਆਂ ਅਕਸਰ ਹੀ ਇੱਧਰ ਉਧਰ ਦੌੜਦੀਆਂ ਦਿਖਾਈ ਦੇ ਰਹੀਆਂ ਸਨ।
ਸੜਕਾਂ ਕਿਨਾਰੇ ਇੱਧਰ ਉਧਰ ਤਿਲਕ ਕੇ ਡਿੱਗੀਆਂ ਗੱਡੀਆਂ ਨੂੰ ਟੋਅ ਕਰਨ ਸਬੰਧੀ ਅਲਬਰਟਾ ਮੋਟਰ ਐਸੋਸੀਏਸਨ (ਏ ਐਮ ਏ) ਵੱਲੋਂ17 ਘੰਟੇ ਦੀ ਉਡੀਕ ਦੇਖਣ ਨੂੰ ਮਿਲੀ ਜਦੋਂ ਕਿ ਬੈਟਰੀ ਬੂਸਟ ਜਾਂ ਫਿਰ ਗੈਸ ਡਲਿਵਰੀ ਸਬੰਧੀ 7 ਘੰਟੇ ਦੀ ਉਡੀਕ ਕਰਨ ਲਈ ਜਵਾਬ ਮਿਿਲਆ।ਖ਼ਰਾਬ ਮੌਸਮ ਕਾਰਣ ਕੈਲਗਰੀ ਦੇ ਨਜ਼ਦੀਕ ਡਿਡਸਬਰੀ ਦੇ ਨੇੜੇ ਹਾਈਵੇਅ 2 ਉੱਪਰ ਵੀ ਇੱਕ ਸਕੂਲ ਬੱਸ ਦੇ ਗੁਆਚ ਜਾਣ ਦੀ ਖ਼ਬਰ ਹੈ ਜਿਸ ਵਿੱਚ 5 ਵਿਿਦਆਰਥੀਆਂ ਅਤੇ ਇੱਕ ਬਾਲਗ ਦੇ ਜਖ਼ਮੀ ਹੋਣ ਦਾ ਸਮਾਚਾਰ ਹੈ। ਅੱਜ ਦਿਨ ਵੇਲੇ ਤਾਪਮਾਨ ਮਨਫੀ 10 ਰਿਹਾ ਜੋ ਕਿ 10 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾ ਦੇ ਵਗਣ ਕਾਰਣ ਮਨਫੀ 15 ਵਰਗਾ ਮਹਿਸੂਸ ਕੀਤਾ ਗਿਆ।