
CHANDIGARH,22 NOV,(PUNJAB TODAY NEWS CA):- ਪੰਜਾਬ ਪੁਲਿਸ (Punjab Police) ‘ਚ ਇੰਟੈਲੀਜੈਂਸ ਅਤੇ ਇਨਵੈਸਟੀਗੇਸ਼ਨ ਕਾਂਸਟੇਬਲ ਭਰਤੀ 2021 (Intelligence And Investigation Constable Recruitment 2021) ਦੇ ਉਮੀਦਵਾਰ ਕਰੀਬ 2 ਸਾਲਾਂ ਤੋਂ ਨਤੀਜਿਆਂ ਦੀ ਉਡੀਕ ‘ਚ ਬੈਠੇ ਹਨ ਪਰ ਅਜੇ ਤਕ ਭਰਤੀ ਨਾ ਨੇਪਰੇ ਚੜ੍ਹਨ ਕਾਰਨ ਨੌਜਵਾਨਾਂ ‘ਚ ਰੋਸ ਪਾਇਆ ਜਾ ਰਿਹਾ ਹੈ।
ਇਸ ਕਾਰਨ ਉਨ੍ਹਾਂ ਦੇ ਮਾਪਿਆਂ ‘ਚ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ,ਪੰਜਾਬ ਪੁਲਿਸ ਵਿਭਾਗ (Punjab Police Department) ਨੇ ਅਜੇ ਤਕ ਨਤੀਜੇ ਦੀ ਘੋਸ਼ਣਾ ਦੀ ਮਿਤੀ ਬਾਰੇ ਕੋਈ ਅਧਿਕਾਰਤ ਪੁਸ਼ਟੀ ਜਾਰੀ ਨਹੀਂ ਕੀਤੀ ਹੈ,ਤਤਕਾਲੀ ਸਰਕਾਰ ਵਲੋਂ 1100 ਤੋਂ ਵੱਧ ਅਸਾਮੀਆਂ (Vacancies) ਲਈ ਸਾਲ 2021 ਵਿਚ ਪ੍ਰੀਖਿਆ ਕਰਵਾਈ ਗਈ ਸੀ ਪਰ ਅਜੇ ਤਕ ਨਤੀਜਿਆਂ ਦਾ ਐਲਾਨ ਨਹੀਂ ਹੋਇਆ।
2022 ਵਿਚ ਪੰਜਾਬ ’ਚ ਨਵੀਂ ਸਰਕਾਰ ਬਣੀ ਸੀ,ਨਵੀਂ ਸਰਕਾਰ ਵਲੋਂ ਅਪਣੇ ਕਾਰਜਕਾਲ ਦੌਰਾਨ ਵੱਡੀ ਗਿਣਤੀ ਵਿਚ ਵੱਖ-ਵੱਖ ਵਿਭਾਗਾਂ ’ਚ ਭਰਤੀ ਕੀਤੀ ਜਾ ਰਹੀ ਹੈ,ਇਸ ਲਈ ਉਨ੍ਹਾਂ ਨੇ ਉਮੀਦ ਜਤਾਈ ਹੈ,ਕਿ ਨਵੀਂ ਸਰਕਾਰ ਉਨ੍ਹਾਂ ਦੀ ਮੰਗ ਜ਼ਰੂਰ ਸੁਣੇਗੀ ਅਤੇ ਜਲਦ ਭਰਤੀ ਦੇ ਨਤੀਜੇ ਜਾਰੀ ਕੀਤੇ ਜਾਣਗੇ,ਉਮੀਦਵਾਰਾਂ ਦਾ ਕਹਿਣਾ ਹੈ ਕਿ ਇਸ ਭਰਤੀ ਦੀ ਉਡੀਕ ਵਿਚ ਕਈ ਨੌਜਵਾਨਾਂ ਦੀ ਉਮਰ ਵੀ ਵਧ ਗਈ ਹੈ, ਜਿਸ ਦਾ ਉਨ੍ਹਾਂ ਦੇ ਨਤੀਜੇ ਉਤੇ ਅਸਰ ਪੈ ਸਕਦਾ ਹੈ,ਭਵਿੱਖ ਨੂੰ ਲੈ ਕੇ ਚਿੰਤਾ ਜ਼ਾਹਰ ਕਰਦਿਆਂ ਉਮੀਦਵਾਰਾਂ ਦੇ ਮਾਪੇ ਵੀ ਸਰਕਾਰ ਨੂੰ ਗੁਹਾਰ ਲਗਾ ਰਹੇ ਹਨ ਕਿ ਨਤੀਜੇ ਜਲਦ ਤੋਂ ਜਲਦ ਜਾਰੀ ਕੀਤੇ ਜਾਣਗੇ।