spot_img
Wednesday, May 15, 2024
spot_img
spot_imgspot_imgspot_imgspot_img
Homeਪੰਜਾਬਭਾਰਤੀ ਜਲ ਸੈਨਾ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ...

ਭਾਰਤੀ ਜਲ ਸੈਨਾ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲ ਸੈਨਾ ਦੇ ਬਹਾਦਰ ਸੈਨਿਕਾਂ ਨੂੰ ਦਿੱਤੀ ਵਧਾਈ

Punjab Today News:-

Chandigarh,04 Dec,(Punjab Today News):- ਭਾਰਤੀ ਫੌਜ ਜਲ,ਥਲ ਤੇ ਅਸਮਾਨ ਤਿੰਨੋਂ ਥਾਵਾਂ ‘ਤੇ ਜਾਂਬਾਜੀ ਦੇ ਨਾਲ ਤੈਨਾਤ ਹਨ,ਉੱਥੇ ਹੀ ਭਾਰਤੀ ਫੌਜ ਦੁਨੀਆ ਦੀ ਸਭ ਤੋਂ ਮਜ਼ਬੂਤ ਫੌਜਾਂ ਦੀ ਲਿਸਟ ਵਿੱਚ ਸ਼ਾਮਿਲ ਹੈ,ਭਾਰਤੀ ਫੌਜ ਨੇ ਹਰ ਮੋਰਚੇ ‘ਤੇ ਦੁਸ਼ਮਨ ਦੀ ਫੌਜ ਨੂੰ ਮਾਤ ਦਿੱਤੀ ਹੈ,ਭਾਰਤੀ ਫੌਜ ਦੀ ਬਹਾਦਰੀ ਦੇ ਕਿੱਸੇ ਅਸੀਂ ਲਗਾਤਾਰ ਸੁਣਦੇ ਆਉਂਦੇ ਹਾਂ,ਅਜਿਹੇ ਵਿੱਚ ਇਨ੍ਹਾਂ ਬਹਾਦਰ ਜਵਾਨਾਂ ਲਈ ਅੱਜ ਯਾਨੀ ਕਿ 4 ਦਸੰਬਰ ਨੂੰ ਭਾਰਤੀ ਜਲ ਸੈਨਾ ਦਿਵਸ (Indian Navy Day) ਮਨਾਇਆ ਜਾਂਦਾ ਹੈ,ਸਮੁੰਦਰ ਵਿੱਚ ਤੈਨਾਤ ਭਾਰਤੀ ਜਲ ਸੈਨਾ (Indian Navy) ਦੇ ਜਵਾਨਾਂ ਦੇ ਜਜ਼ਬੇ ਨੂੰ ਸਲਾਮ ਕਰਨ ਦੇ ਲਈ ਭਾਰਤੀ ਜਲ ਸੈਨਾ ਦਿਵਸ ਮਨਾਇਆ ਜਾਂਦਾ ਹੈ,ਸਾਲ 1971 ਵਿੱਚ ਭਾਰਤੀ ਜਲ ਸੈਨਾ ਦਿਵਸ ਦੀ ਸ਼ੁਰੂਆਤ ਹੋਈ ਸੀ।

ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਨੇ ਜਲ ਸੈਨਾ ਦੇ ਬਹਾਦਰ ਸੈਨਿਕਾਂ ਨੂੰ ਵਧਾਈ ਦਿੱਤੀ ਹੈ,ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਭਾਰਤੀ ਜਲ ਸੈਨਾ ਦਿਵਸ ਮੌਕੇ ਜਲ ਸੈਨਾ ਦੇ ਜਾਂਬਾਜ਼ ਸੈਨਿਕਾਂ ਨੂੰ ਬਹੁਤ ਬਹੁਤ ਵਧਾਈਆਂ..ਦੇਸ਼ ਪ੍ਰਤੀ ਤੁਹਾਡੇ ਹੌਂਸਲੇ ਜਜ਼ਬੇ ਤੇ ਸਿਦਕ ਨੂੰ ਸਲਾਮ…ਤੁਹਾਡੇ ਸਭ ਦੇ ਹੌਂਸਲੇ ਇਸੇ ਤਰ੍ਹਾ ਬੁਲੰਦ ਰਹਿਣ..ਸਭ ਦੀ ਦੁਆ ਸਲਾਮਤੀ ਲਈ ਅਰਦਾਸ…।”

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments