spot_img
Tuesday, April 30, 2024
spot_img
spot_imgspot_imgspot_imgspot_img
Homeਪੰਜਾਬਪੰਜਾਬ ਪੁਲਿਸ ਟੀ ਐਸ ਐਸ (TSS) ਕਾਂਸਟੇਬਲ ਯੂਨੀਅਨ ਕਾਡਰ 2340 ਦੀ ਦੂਜੀ...

ਪੰਜਾਬ ਪੁਲਿਸ ਟੀ ਐਸ ਐਸ (TSS) ਕਾਂਸਟੇਬਲ ਯੂਨੀਅਨ ਕਾਡਰ 2340 ਦੀ ਦੂਜੀ ਸੂਚੀ ਨੂੰ ਲੈ ਕੇ ਚੀਮਾ ਮੰਡੀ (ਸੁਨਾਮ) ਵਿੱਚ ਕੀਤਾ ਗਿਆ ਰੋਸ ਪ੍ਰਦਰਸ਼ਨ

Punjab Today News Ca:-

ਪੰਜਾਬ ਸਰਕਾਰ ਪੰਜਾਬ ਪੁਲਿਸ ਟੀ ਐਸ ਐਸ ਕਾਂਸਟੇਬਲ ਪੁਲਿਸ ਭਰਤੀ 2021 ਦੀ ਦੂਜੀ ਸੂਚੀ ਦਾ ਐਲਾਨ ਕਰੇ— ਕਮਲਦੀਪ ਬਠਿੰਡਾ


Cheema Mandi (Sunam),(Punjab Today News Ca):- ਪੰਜਾਬ ਪੁਲਿਸ ਟੀ ਐਸ ਐਸ ਕਾਂਸਟੇਬਲ ਯੂਨੀਅਨ ਕਾਡਰ 2340 ਵੱਲੋਂ ਯੂਨੀਅਨ ਦੇ ਆਗੂ ਕਮਲਦੀਪ ਬਠਿੰਡਾ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾਉਣ ਨੂੰ ਲੈ ਕੇ ਜੋ ਚੀਮਾ ਮੰਡੀ (ਸੁਨਾਮ) ਵਿਖੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਉਸ ਨੂੰ ਯੂਨੀਅਨ ਨੇ ਅਨਾਜ ਮੰਡੀ ਵਿੱਚ ਹੀ ਪੰਜਾਬ ਸਰਕਾਰ ਖਿਲਾਫ ਰੋਸ ਮੁਜਾਹਰਾ ਕਰਕੇ ਸਮਾਪਤ ਕਰ ਦਿੱਤਾ ਤੇ ਆਪਣੀਆਂ ਹੱਕੀ ਮੰਗਾਂ ਵਾਲਾ ਇੱਕ ਮੰਗ ਪੱਤਰ ਜਿਲ੍ਹਾ ਪ੍ਰਸਾਸਨ ਵੱਲੋਂ ਨਿਯੁਕਤ ਕੀਤੇ ਗਏ ਡਿਊਟੀ ਮੈਜਿਸਟੇ੍ਰਟ ਨਰੇਸ਼ ਕੁਮਾਰ (ਐਸ ਡੀ ਓ ਪੀ ਐਸ ਪੀ ਸੀ ਐਲ ਸਬ ਡੀਵਜਨ ਚੀਮਾ) ਨੂੰ ਡੀ ਓ ਪੀ ਐਸ ਪੀ ਸੀ ਸੀ ਐਲ ਸਬ ਡਵੀਜਨ ਚੀਮਾ) ਨੂੰ ਡੀ ਐਸ ਪੀ ਸੁਨਾਮ ਭਰਪੂ ਸਿੰਘ, ਐਸ ਐ ਓ ਜਤਿੰਦਰਪਾਲ ਸਿੰਘ, ਲਖਵੀਰ ਸਿੰਘ, ਪ੍ਰਤੀਕ ਜਿੰਦਲ ਤੇ ਪ੍ਰਿਥੀ ਸਿੰਘ ਦੀ ਮੌਜੂਦਗੀ ‘ਚ ਦਿੱਤਾ, ਜਿਨ੍ਹਾਂ ਉਨ੍ਹਾਂ ਮੁਜਾਹਰਾ ਕਾਰੀਆਂ ਨੂੰ ਵਿਸਵਾਸ ਦਿੱਤਾ ਕਿ ਉਨ੍ਹਾਂ ਦੀ ਇਸ ਮੰਗ ਨੂੰ ਉੱਚ ਅਧਿਆਕਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ, ਇਸ ਰੋਸ ਪ੍ਰਦਰਬਨ ਨੂੰ ਮੁੱਖ ਰੱਖਦੇ ਹੋਏ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ।

ਇਸ ਮੌਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਕਮਲਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਆਪਣੀਆਂ ਹੱਕੀ ਮੰਗਾਂ ਲਈ ਉਹ ਪਿਛਲੇ ਲੰਮੇ ਸਮੇਂ ਤੋਂ ਸੰਘਰਸ ਕਰਦੇ ਆ ਰਹੇ ਹਨ, ਪਰ ਉਨ੍ਹਾਂ ਨੂੰ ਵਾਰ ਵਾਰ ਸਰਕਾਰ ਦੇ ਫੋਕੇ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਮਿਲਿਆ, ਉਨ੍ਹਾਂ ਕਿਹਾ ਕਿ ਅੱਜ ਉਹ ਚੀਮਾ ਮੰਡੀ ਵਿਖੇ ਇਸ ਲਈ ਰੋਸ ਪ੍ਰਦਰਸਨ ਕਰਨ ਆਏ ਸਨ, ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਹ ਜੱਦੀ ਇਲਾਕਾ ਹੈ ਕਿ ਸਾਇਦ ਉਨ੍ਹਾਂ ਦੀ ਇੱਥੇ ਸੁਣਵਾਈ ਹੋ ਸਕੇ ਪਰ ਪ੍ਰਸਾਸਨ ਦੀ ਕੀਤੀ ਗਈ ਸਖਤੀ ਦੇ ਕਾਰਨ ਸਾਨੂੰ ਸ਼ਹਿਰ ਵਿੱਚ ਪ੍ਰਦਰਸਨ ਕਰਨ ਜਾਣ ਹੀ ਨਹੀਂ ਦਿੱਤਾ ਗਿਆ, ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਟੀ ਐਸ ਐਸ ਕਾਂਸਟੇਬਲ ਦੀ ਚੱਲ ਰਹੀ ਭਾਰੀ ਵਿੱਚ 800—900 ਦੇ ਕਰੀਬ ਉਹ ਉਮੀਦਵਾਰ ਵੀਂ ਚੁੱਣੇ ਗਏ ਹਨ।

ਜੋ ਪਹਿਲਾ ਜਾ ਹੋਰ ਭਰਤੀਆਂ ਵਿੱਚ ਨੌਕਰੀ ਕਰ ਰਹੇ ਹਨ, ਕਾਮਨ ਉਮੀਦਵਾਰ ਹੋਣ ਕਰਕੇ ਬਾਕੀ ਉਮੀਦਵਾਰਾਂ ਨੂੰ ਨੌਕਰੀ ਤੋਂ ਵਾਝਾਂ ਰੱਖਿਆਂ ਜਾ ਰਿਹਾ,ਜਦਕਿ ਪੰਜਾਬ ਸਰਕਾਰ ਵੱਲੋਂ ਵੱਧ ਤੋਂ ਵੱਧ ਰੁਜ਼ਗਾਰ ਮੁਹਈਆਂ ਕਰਾਉਣ ਦੇ ਨਾਮ ਤੇ ਨੌਜਵਾਰਾਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ, ਇਸੇ ਮੰਗ ਨੂੰ ਲੈਕ ਉਮੀਦਵਾਰਾਂ ਨੂੰ ਸੜਕਾਂ ਤੇ ਖੱਜਲ ਖੁਆਰ ਹੋਣ ਪੈ ਰਿਹਾ ਹੈ, ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਮੀਟਿੰਗ ਕਈ ਵਾਰ ਕੈਬਨਿਟ ਰੈਂਕ ਦੇ ਮੰਤਰੀਆਂ ਤੇ ਸੀਨੀਅਰ ਅਫਸਰਾਂ ਨਾਲ ਕਰਵਾ ਦਿੱਤੀ ਹੈ,ਪਰ ਸਾਡਾ ਮਸਲਾ ਜਿਉਂ ਦਾ ਤਿਉਂ ਲਟਕ ਰਿਹਾ ਹੈ।

ਇਸ ਤੋਂ ਇਲਾਵਾਂ ਯੂਨੀਅਨ ਦੇ ਸੂਬਾ ਪ੍ਰਧਾਨ ਕਮਲਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਉਹ ਹੁਣ ਤੱਕ ਆਮ ਆਦਮੀ ਪਾਰਟੀ ਦੇ ਕੈਬਨੀਟ ਮੰਤਰੀਆਂ ਅਤੇ ਪਾਰਟੀ ਦੇ ਇਸ ਸੀਨੀਅਰ ਮੈਂਬਰਾਂ ਨੂੰ ਮੰਗ ਪੱਤਰ ਦੇ ਚੁੱਕੇ ਹਾਂ, ਪਰ ਹੁਣ ਤੱਕ ਕੁਝ ਸਾਡੇ ਹੱਥ ਨਹੀਂ ਲੱਗਿਆਂ, ਅਤੇ ਮਸਲਾ ਉਸੇ ਤਰ੍ਹਾਂ ਹੀ ਲਟਕ ਰਿਹਾ ਹੈ, ਇਸ ਮੌਕੇ ਤੇ ਪਹੁੰਚੇ ਸਾਰੇ ਇੱਕ ਉਮੀਦਵਾਰਾਂ ਵੱਲੋਂ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤੀ ਗਿਆ,ਅਤੇ ਇਸ ਮੌਕੇ ਸੋਨੀਆਂ ਸੰਗਰੂਰ,ਸੰਦੀਪ ਸੰਗਰੂਰ,ਵੀਰ ਸਿੰਘ,ਗਗਨਦੀਪ ਸਿੰਘ ਲੁਧਿਆਣਾ,ਗੁਰਪ੍ਰੀਤ ਸਿੰਘ, ਜੀਵਨ ਸਿੰਘ,ਅਕਵਿੰਦਰ ਕੌਰ, ਅਮਰਜੀਤ ਸਿੰਘ, ਰਾਮ ਸਿੰਘ ਅਤੇ ਹੋਰ ਉਮੀਦਵਾਰ ਨੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਰੋਸ ਪ੍ਰਦਰਸ਼ਨ ਨੂੰ ਦਬਾਉਣ ਦੀ ਸਖਤ ਨਿੰਦਾ ਕੀਤੀ ਤੇ ਕਿਹਾ ਕਿ ਪੰਜਾਰਬ ਸਰਕਾਰ ਪੰਜਾਬ ਪੁਲਿਸ ਭਰਤੀ 2021 ਟੀ ਐਸ ਐਸ ਦੂਜੀ ਸੂਚੀ ਦਾ ਐਲਾਨ ਕਰੇ, ਤਾਂ ਜੋ ਉਨ੍ਹਾਂ ਰੋਜ਼ਗਾਰ ਮਿਲ ਸਕੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments