spot_img
Saturday, April 27, 2024
spot_img
spot_imgspot_imgspot_imgspot_img
Homeਰਾਸ਼ਟਰੀਅਯੁੱਧਿਆ ਸ਼ਹਿਰ ਵਿੱਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਅੱਜ,ਸਮਾਰੋਹ ਤੋਂ ਅਗਲੇ ਦਿਨ ਮੰਦਰ...

ਅਯੁੱਧਿਆ ਸ਼ਹਿਰ ਵਿੱਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਅੱਜ,ਸਮਾਰੋਹ ਤੋਂ ਅਗਲੇ ਦਿਨ ਮੰਦਰ ਨੂੰ ਜਨਤਾ ਲਈ ਖੋਲ੍ਹ ਦਿਤਾ ਜਾਵੇਗਾ

Punjab Today News Ca:-

Ayodhya,22 Jan,(Punjab Today News Ca):- ਅਯੁਧਿਆ (Ayodhya) ਉਸ ਪਲ ਲਈ ਪੂਰੀ ਤਰ੍ਹਾਂ ਤਿਆਰ ਹੈ ਜਿਸ ਦੀ ਰਾਮ ਭਗਤ ਸਾਲਾਂ ਤੋਂ ਉਡੀਕ ਕਰ ਰਹੇ ਸਨ,ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਸੋਮਵਾਰ ਨੂੰ ਵੱਡੇ ਪੱਧਰ ’ਤੇ ਕੀਤਾ ਜਾਵੇਗਾ,ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਰੀਆਂ ਧਾਰਮਕ ਰਸਮਾਂ ਵਿਚ ਹਿੱਸਾ ਲੈਣਗੇ,ਸਮਾਰੋਹ ਤੋਂ ਅਗਲੇ ਦਿਨ ਮੰਦਰ ਨੂੰ ਜਨਤਾ ਲਈ ਖੋਲ੍ਹ ਦਿਤਾ ਜਾਵੇਗਾ,‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ (‘Pran Pratistha’ Ceremony) ਦੁਪਹਿਰ 12:20 ਵਜੇ ਸ਼ੁਰੂ ਹੋਵੇਗਾ ਅਤੇ ਦੁਪਹਿਰ 1 ਵਜੇ ਤਕ ਪੂਰਾ ਹੋਣ ਦੀ ਉਮੀਦ ਹੈ,ਇਸ ਤੋਂ ਬਾਅਦ ਪ੍ਰਧਾਨ ਮੰਤਰੀ ਇਸ ਸਮਾਰੋਹ ਵਾਲੀ ਥਾਂ ’ਤੇ ਸੰਤਾਂ ਅਤੇ ਉੱਘੀਆਂ ਸ਼ਖਸੀਅਤਾਂ ਸਮੇਤ 7,000 ਤੋਂ ਵੱਧ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਨਗੇ,ਲੱਖਾਂ ਲੋਕਾਂ ਦੇ ਟੈਲੀਵਿਜ਼ਨ ਅਤੇ ਆਨਲਾਈਨ ਮੰਚਾਂ ’ਤੇ ਇਸ ਸਮਾਗਮ ਨੂੰ ਲਾਈਵ ਵੇਖਣ ਦੀ ਉਮੀਦ ਹੈ।

ਮੰਦਰਾਂ ਦੇ ਸ਼ਹਿਰ ’ਚ ‘ਸ਼ੁਭ ਘੜੀ ਆਈ’, ‘ਰੈਡੀ ਹੈ ਅਯੁੱਧਿਆ ਧਾਮ ਵਿਰਾਜੇਂਗੇ, ਸ਼੍ਰੀ ਰਾਮ’, ‘ਰਾਮ ਫਿਰ ਲੌਟੇਂਗੇ’, ‘ਅਯੁੱਧਿਆ ’ਚ ਰਾਮ ਰਾਜ’ ਵਰਗੇ ਨਾਅਰੇ ਲਿਖੇ ਪੋਸਟਰ ਅਤੇ ਹੋਰਡਿੰਗ ਲੱਗੇ ਹੋਏ ਹਨ,ਰਾਮ ਮਾਰਗ, ਸਰਯੂ ਨਦੀ ਦੇ ਕਿਨਾਰੇ ਅਤੇ ਲਤਾ ਮੰਗੇਸ਼ਕਰ ਚੌਕ ਵਰਗੀਆਂ ਮਹੱਤਵਪੂਰਨ ਥਾਵਾਂ ’ਤੇ ਰਾਮਾਇਣ ਦੇ ਵੱਖ-ਵੱਖ ਸ਼ਲੋਕ ਵਾਲੇ ਪੋਸਟਰ ਵੀ ਲਗਾਏ ਗਏ ਹਨ,ਸੁਪਰੀਮ ਕੋਰਟ ਨੇ 9 ਨਵੰਬਰ, 2019 ਨੂੰ ਰਾਮ ਜਨਮ ਭੂਮੀ-ਬਾਬਰੀ ਮਸਜਿਦ ਮਾਮਲੇ ’ਚ ਅਪਣਾ ਫੈਸਲਾ ਸੁਣਾਉਂਦੇ ਹੋਏ ਵਿਵਾਦਿਤ ਥਾਂ ’ਤੇ ਮੰਦਰ ਬਣਾਉਣ ਅਤੇ ਅਯੁੱਧਿਆ ’ਚ ਕਿਸੇ ਪ੍ਰਮੁੱਖ ਸਥਾਨ ’ਤੇ ਮਸਜਿਦ ਬਣਾਉਣ ਲਈ ਮੁਸਲਮਾਨਾਂ ਨੂੰ ਪੰਜ ਏਕੜ ਜ਼ਮੀਨ ਅਲਾਟ ਕਰਨ ਦਾ ਹੁਕਮ ਦਿਤਾ ਸੀ,ਦਸੰਬਰ 1992 ’ਚ ਕਾਰਸੇਵਕਾਂ ਨੇ ਵਿਵਾਦਿਤ ਥਾਂ ’ਤੇ ਬਾਬਰੀ ਮਸਜਿਦ ਢਾਹ ਦਿਤੀ ਸੀ।

ਮੰਦਰ ਸ਼ਹਿਰ ਦੇ ਹਰ ਮੁੱਖ ਚੌਰਾਹੇ ’ਤੇ ਕੰਡਿਆਲੀ ਤਾਰਾਂ ਦੇ ਬੈਰੀਕੇਡ ਲਗਾਏ ਗਏ ਹਨ,ਰਸਾਇਣਕ, ਜੈਵਿਕ, ਰੇਡੀਓਐਕਟਿਵ ਅਤੇ ਪ੍ਰਮਾਣੂ ਹਮਲਿਆਂ ਨਾਲ ਨਜਿੱਠਣ ਲਈ ਸਿਖਲਾਈ ਪ੍ਰਾਪਤ ਕੌਮੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.) ਦੀਆਂ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ,ਅਧਿਕਾਰੀਆਂ ਨੇ ਸ਼ੀਤ ਲਹਿਰ ਦੇ ਮੱਦੇਨਜ਼ਰ ਕਿਸੇ ਵੀ ਸਿਹਤ ਐਮਰਜੈਂਸੀ ਨਾਲ ਨਜਿੱਠਣ ਲਈ ਵਿਆਪਕ ਪ੍ਰਬੰਧ ਕੀਤੇ ਹਨ,ਅਯੁੱਧਿਆ ਅਤੇ ਜ਼ਿਲ੍ਹਾ ਹਸਪਤਾਲਾਂ ਅਤੇ ਮੈਡੀਕਲ ਕਾਲਜ ’ਚ ਬੈੱਡ ਰਾਖਵੇਂ ਰੱਖੇ ਗਏ ਹਨ,ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਦੇ ਮਾਹਰਾਂ ਨੇ ਐਮਰਜੈਂਸੀ ਨਾਲ ਨਜਿੱਠਣ ਲਈ ਸਿਹਤ ਸੰਸਥਾਵਾਂ ’ਚ ਡਾਕਟਰਾਂ ਨੂੰ ਸਿਖਲਾਈ ਦਿਤੀ ਹੈ,ਵਿਸ਼ਾਲ ਰਾਮ ਮੰਦਰ ਨੂੰ ਫੁੱਲਾਂ ਅਤੇ ਵਿਸ਼ੇਸ਼ ਲਾਈਟਾਂ ਨਾਲ ਸਜਾਇਆ ਗਿਆ ਹੈ ਅਤੇ ਪੂਰਾ ਸ਼ਹਿਰ ਧਾਰਮਕ ਰੰਗਾਂ ’ਚ ਰੰਗਿਆ ਗਿਆ ਹੈ ਜਾਂ ਫਿਰ ‘ਅਯੁੱਧਿਆ ਰਾਮਮਾਇਆ ਬਣ ਰਿਹਾ ਹੈ’।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments