New Delhi,16 March,(Punjab Today News Ca):- ਹੁਣ ਭਾਰਤ ਤੋਂ ਇੰਡੋਨੇਸ਼ੀਆ ਜਾਣ ਵਾਲੇ ਸੈਲਾਨੀਆਂ ਲਈ ਭੁਗਤਾਨ ਕਰਨਾ ਆਸਾਨ ਹੋ ਜਾਵੇਗਾ,ਹੁਣ ਕਰੰਸੀ ਬਦਲਣ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ,ਭਾਰਤੀ ਸੈਲਾਨੀ ਉੱਥੇ ਰੁਪਏ ‘ਚ ਭੁਗਤਾਨ ਵੀ ਕਰ ਸਕਣਗੇ,ਭਾਰਤੀ ਰਿਜ਼ਰਵ ਬੈਂਕ (ਆਰਬੀਆਈ) (Reserve Bank of India (RBI)) ਨੇ ਇੰਡੋਨੇਸ਼ੀਆ (Indonesia) ਦੇ ਕੇਂਦਰੀ ਬੈਂਕ ਨਾਲ ਇੱਕ ਐਮਓਯੂ ‘ਤੇ ਦਸਤਖਤ ਕੀਤੇ,ਇਸ ਸਮਝੌਤੇ ਤਹਿਤ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਲੈਣ-ਦੇਣ ਵਿੱਚ ਭਾਰਤੀ ਰੁਪਏ ਅਤੇ ਇੰਡੋਨੇਸ਼ੀਆਈ ਰੁਪਏੇ (Indonesian Rupiah) ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਢਾਂਚਾ ਤਿਆਰ ਕੀਤਾ ਜਾਵੇਗਾ,ਜ਼ਿਕਰਯੋਗ ਹੈ ਕਿ ਇੱਥੇ ਇੱਕ ਭਾਰਤੀ ਰੁਪਏ ਦੀ ਕੀਮਤ 188.11 ਇੰਡੋਨੇਸ਼ੀਆਈ ਰੁਪਿਆ ਹੈ,ਯਾਨੀ ਜੇਕਰ ਤੁਹਾਡੇ ਕੋਲ ਭਾਰਤੀ ਕਰੰਸੀ ਦੇ 100 ਰੁਪਏ ਹਨ ਤਾਂ ਇਹ ਲਗਭਗ 18,811 ਇੰਡੋਨੇਸ਼ੀਆਈ ਰੁਪਏ (Indonesian Rupiah) ਦੇ ਬਰਾਬਰ ਹੈ।