

ਵਿੰਨੀਪੈਗ (ਸ਼ਰਮਾ)- ਬੀਤੇ ਦਿਨ 55 ਵਾਟਰਫੋਰਡ ਗਰੀਨ ਕਾਮਨ ਵਿੰਨੀਪੈਗ ਵਿੱਚ ਇੰਸ਼ੋਰ ਮੈਨੀਟੋਬਾ ਦੀ ਗਰੈਂਡ ਓਪਨਿੰਗ ਕੀਤੀ ਗਈ। ਇਸ ਮੌਕੇ ਕੌਂਸਲਰ ਦੇਵੀ ਸ਼ਰਮਾ ਅਤੇ ਐਮ ਪੀ ਕੇਵਿਨ ਲੈਮਰੂ ਦੁਆਰ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਐਮਰੀਟੋ, ਸੋਨੀਆ ਸਿੱਧੂ ,ਧਨਵੀਰ ਰਤਨ, ਜੈਕਬ ਸਿੰਘ ਤੇ ਰਵੀ ਧਾਲੀਵਾਲ ਹਾਜਰ ਸਨ। ਵੱਡੀ ਗਿਣਤੀ ਵਿਚ ਮਹਿਮਾਨਾਂ ਨੇ ਸ਼ਮੂਲੀਅਤ ਕੀਤੀ ਤੇ ਨਵੇਂ ਕਾਰੋਬਾਰ ਲਈ ਮੁਬਾਰਕਾ ਵੀ ਦਿੱਤੀਆਂ।ਇੰਸ਼ੋਰ ਮੈਨੀਟੋਬਾ ਨੇ ਗਾਹਕਾਂ ਨੂੰ ਘਰ, ਕਾਰ ਅਤੇ ਬਿਜਨੈਸ ਦੇ ਇੰਸੋਰੈਂਸ ਲਈ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਦਾ ਭਰੋਸਾ ਦਿੱਤਾ।ਮਹਿਮਾਨਾ ਲਈ ਚਾਹ ਅਤੇ ਸਨੈਕਸ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ।ਇੰਸੋਰੈਂਸ ਤੇ ਹੋਰ ਜਾਣਕਾਰੀ ਲਈ ਫੋਨ ਨੰਬਰ 204-306-9933 ਤੇ ਸੰਪਰਕ ਕੀਤਾ ਜਾ ਸਕਦਾ ਹੈ।
