spot_img
Tuesday, February 18, 2025
spot_img
spot_imgspot_imgspot_imgspot_img
Homeਸੰਪਾਦਕਡਾ. ਮਨਮੋਹਨ ਸਿੰਘ ਮਹਾਨ ਸ਼ਖਸੀਅਤ ਦੀ ਦੁਨੀਆ ਨੂੰ ਅਲਵਿਦਾ (1932-2024)

ਡਾ. ਮਨਮੋਹਨ ਸਿੰਘ ਮਹਾਨ ਸ਼ਖਸੀਅਤ ਦੀ ਦੁਨੀਆ ਨੂੰ ਅਲਵਿਦਾ (1932-2024)

ਡਾ. ਮਨਮੋਹਨ ਸਿੰਘ 92 ਸਾਲਾਂ ਦੀ ਇੱਕ ਲੰਮੀ ਤੇ ਸ਼ਾਨਦਾਰ ਜ਼ਿੰਦਗੀ ਜੀਅ ਕੇ ਇਸ ਦੁਲੀਆ ਨੂੰ ਅਲਵਿਦਾ ਕਹਿ ਗਏ ਪਰੰਤੂ ਪੰਜਾਬੀ ਹੋਣ ਦੇ ਨਾਤੇ ਸਾਨੂੰ ਮਾਣ ਹੈ ਕਿ ਉਹ ਪਹਿਲੇ ਪੰਜਾਬੀ ਤੇ ਪਹਿਲੇ ਅਲਪ ਸੰਖਿਅੰਕ ਸਮੁਦਾਇ ਨਾਲ ਸਬੰਧਤ ਸਨ ਜਿੰਨਾਂ ਨੇ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਉਪਰ 10 ਸਾਲਾਂ ਤੱਕ ਰਾਜ ਕੀਤਾ| 2004 ਤੋਂ ਲੈ ਕੇ 2014 ਤੱਕ ਉਹ ਭਾਰਤ ਦੇ ਕਾਂਗਰਸ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦੇ ਪਦ ’ਤੇ ਸੁਸ਼ੋਭਿਤ ਹੋਏ ਜਿਸ ਨੇ ਪੰਜਾਬੀਅਤ ਨੂੰ ਦੁਨੀਆਂ ਭਰ ਵਿਚ ਇੱਕ ਵੱਖਰੀ ਪਹਿਚਾਣ ਦਿੱਤੀ| ਇਸ ਤੋਂ ਪਹਿਲਾਂ ਉਹਨਾਂ ਨੇ ਭਾਰਤ ਦੇ ਵਿੱਤ ਮੰਤਰੀ ਦੇ ਤੌਰ ’ਤੇ ਅਹੁਦਾ ਵੀ ਸੰਭਾਲਿਆ ਤੇ ਭਾਰਤ ਦੇ ਆਰਥਿਕ ਵਿਕਾਸ ਵਿਚ ਡਾ. ਮਨਮੋਹਨ ਸਿੰਘ ਦਾ ਇੱਕ ਬਹੁਮੁੱਲਾ ਯੋਗਦਾਨ ਹੈ| ਉਹਨਾਂ ਦੀਆਂ ਆਰਥਿਕ ਨੀਤੀਆਂ ਨੂੰ ਉਦਾਰਵਾਦੀ ਨੀਤੀਆ ਦੇ ਤੌਰ ’ਤੇ ਜਾਣਿਆ ਜਾਂਦਾ ਹੈ| ਜਿਸ ਨੇ ਭਾਰਤ ਦੇ ਵਿਚ ਉਦਯੋਗੀਕਰਨ ਤੇ ਅੰਤਰਰਾਸ਼ਟਰੀ ਵਪਾਰ ਦੇ ਲਈ ਰਾਹ ਪੱਧਰਾ ਕੀਤਾ| ਉਹਨਾਂ ਨੂੰ ਉਨ•ਾਂ ਦੇ ਦ੍ਰਿਸ਼ਟੀਕੋਣ, ਸਖ਼ਤ ਮਿਹਨਤ ਅਤੇ ਉਹਨਾਂ ਦੀ ਨਿਮਰਤਾ ਤੇ ਨਰਮ ਬੋਲਣ ਵਾਲੇ ਵਿਵਹਾਰ ਲਈ ਵੀ ਜਾਣਿਆ ਜਾਵੇਗਾ| ਉਹਨਾਂ ਦੀ ਜੀਵਨੀ ’ਤੇ ਆਧਾਰਿਤ ਇੱਕ ਫਿਲਮ ਵੀ ਬਣੀ ਹੈ – The Accidental Prime Minister. ਉਹਨਾਂ ਦਾ ਜਨਮ 26 ਸਤੰਬਰ 1932 ਨੂੰ ਪਿੰਡ ਗਾਹ (ਮੌਜੂਦਾ ਪਾਕਿਸਤਾਨ) ਵਿਖੇ ਹੋਇਆ ਤੇ 1947 ਦੀ ਵੰਡ ਤੋਂ ਬਾਅਦ ਉਹਨਾਂ ਦਾ ਪਰਿਵਾਰ ਅੰਮ੍ਰਿਤਸਰ ਆ ਗਿਆ ਸੀ| ਡਾ. ਸਿੰਘ ਨੇ ਚੰਡੀਗੜ• ਦੀ ਪੰਜਾਬ ਯੂਨੀਵਰਸਿਟੀ ਤੋਂ ਅਤੇ ਬ੍ਰਿਟੇਨ ਦੀ ਕੈਂਬਰਿਜ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਦੀ ਪੜ•ਾਈ ਕੀਤੀ| ਬਾਅਦ ਵਿਚ ਉਹਨਾਂ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿਚ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ| ਡਾ. ਸਿੰਘ ਨੇ ਭਾਰਤੀ ਰਿਜ਼ਰਵ ਬੈਂਕ ਵਿਚ ਵੀ ਕੰਮ ਕੀਤਾ| ਉਹਨਾਂ ਨੇ (1982-85) ਤੱਕ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ ਦੇ ਤੌਰ ’ਤੇ ਸੇਵਾ ਵੀ ਨਿਭਾਈ| 1991 ਦੇ ਵਿਚ ਦੇਸ਼ ਦੀ ਆਰਥਿਕ ਹਾਲਤ ਖਸਤਾ ਸੀ ਤੇ ਸਿੰਘ ਨੇ ਟੈਕਸ ਘਟਾਏ ਸਰਕਾਰੀ ਉਦਯੋਗਾਂ ਦਾ ਨਿੱਜੀਕਰਨ ਕੀਤਾ ਅਤੇ ਵਿਦੇਸ਼ਾਂ ਦੇ ਵੱਲੋਂ ਭਾਰਤ ਵਿਚ ਨਿਵੇਸ਼ ਨੂੰ ਉਤਸ਼ਾਹਿਤ ਕੀਤਾ| ਸ਼ੁਰੂ ਵਿਚ ਇਹਨਾਂ ਨੀਤੀਆਂ ਦਾ ਭਾਰੀ ਵਿਰੋਧ ਹੋਇਆ ਤੇ ਵਿਦੇਸ਼ੀ ਨਿਵੇਸ਼ ਤੇ ਉਦਯੋਗਾਂ ਦੇ ਨਿੱਜੀਕਰਨ ਨੂੰ ਲੈ ਕੇ ਸਮਾਜਵਾਦੀ ਲੋਕਾਂ ਨੇ ਸਿੰਘ ਨੂੰ ਸੁਆਲਾਂ ਦੇ ਘੇਰੇ ਵਿਚ ਖੜ•ਾ ਕਰ ਦਿੱਤਾ ਪਰੰਤੂ ਡਾ. ਮਨਮੋਹਨ ਸਿੰਘ ਇੱਕ ਬੁੱਧਜੀਵੀ ਤੇ ਦੂਰਅੰਦੇਸ਼ ਵਾਲੇ ਸੁਘੜ ਨੇਤਾ ਸਨ ਉਹ ਆਪਣੀ ਚਾਲ ਚਲਦੇ ਰਹੇ ਤੇ ਉਹਨਾਂ ਦੀਆਂ ਨੀਤੀਆਂ ਨੇ ਸਕਾਰਤਮਕ ਪ੍ਰਭਾਵ ਛੱਡਿਆ| ਅਜਿਹੇ ਸੁਧਾਰਾਂ ਨੇ ਦੇਸ਼ ਦੀ ਆਰਥਿਕਤਾ ਨੂੰ ਬਦਲਣ ਅਤੇ ਆਰਥਿਕ ਉਛਾਲ ਪੈਦਾ ਕਰਨ ਵਿਚ ਮਦਦ ਕੀਤੀ| 1991 ਵਿਚ ਉਹ ਪਹਿਲੀ ਵਾਰ ਕਾਂਗਰਸ ਪਾਰਟੀ ਦੇ ਵੱਲੋਂ ਰਾਜ ਸਭਾ ਦੇ ਮੈਂਬਰ ਬਣੇ ਅਤੇ 1996 ਤੱਕ ਵਿੱਤ ਮੰਤਰੀ ਰਹੇ|

1999 ਦੇ ਵਿਚ ਉਹਨਾਂ ਨੇ ਲੋਕ ਸਭਾ ਦੀ ਚੋਣ ਲੜੀ ਪਰੰਤੂ ਲੋਕਾਂ ਨੇ ਉਹਨਾਂ ਨੂੰ ਅਸਵੀਕਾਰ ਕਰ ਦਿੱਤਾ ਤੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ| 2004 ਦੇ ਵਿਚ ਅਜਿਹਾ ਸਮਾਂ ਆਇਆ ਜਿਸਦੀ ਡਾ. ਸਿੰਘ ਨੇ ਕਦੇ ਕਲਪਨਾ ਵੀ ਨੀਤੀ ਕੀਤੀ ਹੋਣੀ| 2004 ਦੀਆਂ ਲੋਕ ਸਭਾ ਦੀਆਂ ਚੋਣਾਂ ਜਿਸ ਵਿਚ ਕਾਂਗਰਸ ਪਾਰਟੀ ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੂੰ ਹਰਾ ਕੇ ਸੰਸਦੀ ਚੋਣਾਂ ਜਿੱਤੀਆਂ| ਸੋਨੀਆ ਗਾਂਧੀ ਜੋ ਕਿ ਤਤਕਾਲੀਨ ਸਮੇਂ ਭਾਰਤੀ ਰਾਸ਼ਟਰੀ ਕਾਂਗਰਸ (ਆਈ) ਦੀ ਪ੍ਰਧਾਨ ਸੀ| ਅਨੁਮਾਨ ਸਨ ਕਿ ਉਹਨਾਂ ਨੂੰ ਹੀ ਪ੍ਰਧਾਨ ਮੰਤਰੀ ਦੇ ਪਦ ਲਈ ਕਾਂਗਰਸ ਦੇ ਸੰਸਦ ਚੁਣ ਲੈਣਗੇ ਪਰੰਤੂ ਆਮ ਲੋਕਾਂ ਵਿਚ ਉਹਨਾਂ ਦੇ ਵਿਦੇਸ਼ੀ ਮੂਲ (ਇਟਲੀ) ਦੀ ਜੰਮਪਲ ਹੋਣ ਦੇ ਨਾਤੇ ਕਾਫ਼ੀ ਵਿਰੋਧ ਸੀ| ਸੋਨੀਆ ਗਾਂਧੀ ਨੇ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਸੰਭਾਲਣ ਤੋਂ ਇਨਕਾਰ ਕਰ ਦਿੱਤਾ| ਇਹ ਇੱਕ ਬੇਮਿਸਾਲ ਫੈਸਲਾ ਸੀ| ਉਹਨਾਂ ਨੇ ਆਪਣੀ ਦਾਅਵੇਦਾਰੀ ਛੱਡ ਕੇ ਡਾ. ਮਨਮੋਹਨ ਸਿੰਘ ਦਾ ਨਾਂ ਇਸ ਅਹੁਦੇ ਲਈ ਪੇਸ਼ਕਸ਼ ਕੀਤਾ ਜੋ ਬਾਅਦ ਵਿਚ ਇਤਿਹਾਸ ਬਣ ਗਿਆ| 2004 ਤੋਂ ਲੈ ਕੇ 2014 ਤੱਕ ਇੱਕ ਦਹਾਕੇ ਵਿਚ ਉਹਨਾਂ ਨੇ ਦੇਸ਼ ਦੀ ਤਰੱਕੀ ਤੇ ਆਰਥਿਕ ਖੁਸ਼ਹਾਲੀ ਲਈ ਕੰਮ ਕੀਤਾ| ਉਹਨਾਂ ਨੇ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਨਾਲ ਸ਼ਾਂਤੀ ਕਾਇਮ ਕਰਨਾ ਅਤੇ ਭਾਰਤ ਦੇ ਵੱਖ-ਵੱਖ ਧਾਰਮਿਕ ਸਮੂਹਾਂ ਵਿਚਕਾਰ ਸਬੰਧਾਂ ਵਿਚ ਸੁਧਾਰ ਕਰਨਾ ਸ਼ਾਮਲ ਹੈ| 2005 ਦੇ ਵਿਚ ਡਾ. ਸਿੰਘ ਨੇ ਅਮਰੀਕੀ ਰਾਸ਼ਟਰਪਤੀ ਡਬਲਯੂ ਬੁਸ਼ ਨਾਲ ਇੱਕ ਸਮਝੌਤਾ ਕੀਤਾ ਜਿਸ ਮੁੱਦੇ ਵਿਚ ਭਾਰਤ ਨੂੰ ਪ੍ਰਮਾਣੂ ਪਲਾਂਟਾਂ ਲਈ ਈਧਨ ਖਰੀਦਣ ਦੀ ਸਮਰੱਥਾ ਦੇਣ ਦੀ ਮੰਗ ਕੀਤੀ ਗਈ ਸੀ ਭਾਰਤ ਵਿਚ ਅਮਰੀਕਾ ਨਾਲ ਬਹੁਤ ਨਜ਼ਦੀਕੀ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਆਲੋਚਨਾ ਕੀਤੀ ਗਈ ਸੀ| ਦੂਜੀ ਪਾਰੀ ਉਹਨਾਂ ਲਈ ਆਸਾਨ ਨਹੀਂ ਰਹੀ| ਕਾਂਗਰਸ ਪਾਰਟੀ ਦੇ ਅਧਿਕਾਰੀਆਂ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਅਤੇ ਪਾਰਟੀ ਦੀ ਸਾਖ ਵਿਚ ਵੀ ਗਿਰਾਵਟ ਦੇਖਣ ਨੂੰ ਮਿਲੀ| ਸਰਕਾਰ ਦੇ ਫੈਸਲੇ ਲੈਣ ਵਿਚ ਵੀ ਉਹਨਾਂ ਨੂੰ ਲੋੜੀਂਦੀ ਖੁੱਲ• ਨਹੀਂ ਮਿਲ ਸਕੀ| ਹਰ ਸਮੇਂ ਉਹਨਾਂ ਨੂੰ ਸੋਨੀਆ ਗਾਂਧੀ ਦੀ ਰਾਇ ਮੰਨਣੀ ਪੈਂਦੀ ਸੀ| ਇੰਝ ਮਹਿਸੂਸ ਹੋਣ ਲੱਗ ਗਿਆ ਸੀ ਕਿ ਸਿੰਘ ਨੂੰ ਦੂਜੇ ਕਾਰਜਕਾਲ ਦੌਰਾਨ ਸ਼ਾਸਨ ਵਿਚ ਰੁਕਾਵਟ ਪੈਦਾ ਕੀਤੀ ਗਈ| ਲੋਕਾਂ ਦੇ ਵਿਚ ਕਾਂਗਰਸ ਪਾਰਟੀ ਦੇ ਨੇਤਾਵਾਂ ਦੀ ਪ੍ਰਸਿੱਧੀ ਵਿਚ ਗਿਰਾਵਟ ਆਈ ਜਿਸ ਦਾ ਫਾਇਦਾ ਭਾਰਤੀ ਜਨਤਾ ਪਾਰਟੀ ਨੂੰ ਮਿਲਿਆ ਤੇ 2014 ਵਿਚ ਉਹ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਵਿਚ ਕਾਮਯਾਬ ਰਹੀ|
ਹਾਲਾਂਕਿ 2014 ਦੇ ਸ਼ੁਰੂ ਵਿਚ ਹੀ ਡਾ. ਮਨਮੋਹਨ ਸਿੰਘ ਨੇ ਸਪੱਸ਼ਟ ਤੌਰ ’ਤੇ ਐਲਾਨ ਕਰ ਦਿੱਤਾ ਸੀ ਕਿ ਉਹ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਕਾਰਜਭਾਰ ਸੰਭਾਲਣ ਲਈ ਤਿਆਰ ਨਹੀਂ ਹਨ ਜੇਕਰ ਕਾਂਗਰਸ ਸੱਤਾ ਵਿਚ ਆਉਂਦੀ ਹੈ ਤਾਂ| ਉਹਨਾਂ ਨੇ 26 ਮਈ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਿਆ ਤੇ ਉਸ ਦਿਨ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕੀ| ਜੇਕਰ ਉਹਨਾਂ ਦੀਆਂ ਉਪਲਬਧੀਆਂ ਨੂੰ ਗਿਣਨ ਲੱਗ ਜਾਈਏ ਤਾਂ ਉਹਨਾਂ ਦੀ ਗਿਣਤੀ ਬਹੁਤ ਲੰਮੀ ਹੈ| 1987 ਵਿਚ ਉਹਨਾਂ ਨੂੰ ਪਦਮ ਵਿਭੂਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ| ਡਾ. ਮਨਮੋਹਨ ਸਿੰਘ ਭਾਰਤ ਦੇ 14ਵੇਂ ਪ੍ਰਧਾਨ ਮੰਤਰੀ ਸਨ। ਜਿਸ ਦੀ ਸ਼ਾਨਦਾਰ ਅਗਵਾਈ ਹੇਠ ਭਾਰਤ ਨੇ ਆਪਣੇ ਇਤਿਹਾਸ ਵਿਚ ਸਭ ਤੋਂ ਉੱਚੀ ਵਿਕਾਸ ਦਰ ਦੇਖੀ, ਔਸਤ 7.7 ਪ੍ਰਤੀਸ਼ਤ ਦੇ ਨਾਲ ਲਗਭਗ ਦੋ ਟ੍ਰਿਲੀਅਨ ਡਾਲਰ ਦੀ ਆਰਥਿਕਤਾ ਬਣ ਗਈ| ਭਾਰਤ ਦੀ ਆਰਥਿਕਤਾ ਦਸਵੇਂ ਸਥਾਨ ਤੋਂ ਖਿਸਕ ਗਈ ਸੀ ਪਰ ਆਰਥਿਕ ਸੁਧਾਰਾਂ ਦੇ ਚਲਦੇ 2014 ਤੱਕ ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਈ ਜਿਸ ਨੇ ਲੱਖਾਂ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ| ਡਾ. ਸਿੰਘ ਦੇ ਸਮੇਂ ਕੁਝ ਮਹੱਤਵਪੂਰਨ ਬਿੱਲ ਪਾਸ ਹੋਏ ਜਿਸ ਵਿਚ ਰਾਈਟ ਟੂ ਫੂਡ, ਰਾਈਟ ਟੂ ਐਜੂਕੇਸ਼ਨ, ਰਾਈਟ ਟੂ ਵਰਕ ਅਤੇ ਰਾਈਟ ਟੂ ਇੰਨਫਾਰਮੇਸ਼ਨ| ਡਾ. ਸਿੰਘ ਦੇ ਅਧਿਕਾਰਾਂ ’ਤੇ ਆਧਾਰਿਤ ਕ੍ਰਾਤੀ ਨੇ ਭਾਰਤੀ ਰਾਜਨੀਤੀ ਵਿਚ ਨਵਾਂ ਦੌਰ ਸ਼ੁਰੂ ਕੀਤਾ ਜਿਸ ਦੇ ਲਈ ਭਾਰਤੀ ਲੋਕਤੰਤਰ ਸਦਾ ਰਿਣੀ ਰਹੇਗਾ| ਰਾਜਨੀਤੀ ਦੇ ਗੰਧਲੇ ਤਲਾਅ ਵਿਚ ਕਈ ਦਹਾਕੇ ਕੰਮ ਕਰਕੇ ਵੀ ਉਹ ਚਿੱਕੜ ਵਿਚ ਕਮਲ ਦੀ ਭਾਂਤੀ ਨਿਰਲੇਪ ਰਹੇ| ਉਹਨਾਂ ਦੀ ਸ਼ਖਸੀਅਤ ਸਾਰੇ ਉਹਨਾਂ ਰਾਜਨੇਤਾਵਾਂ ਲਈ ਇੱਕ ਬੇਮਿਸਾਲ ਰੁਸ਼ਨਾਈ ਦੀ ਵਾਂਗ ਕੰਮ ਕਰੇਗੀ ਜੋ ਰਾਜਨੀਤੀ ਨੂੰ ਰਾਜ ਨਹੀਂ ਸੇਵਾ ਭਾਵ ਦੇ ਨਾਲ ਅਪਨਾਉਣਾ ਚਾਹੁੰਦੇ ਹਨ| ਡਾ. ਸਿੰਘ ਨੇ 20ਵੀਂ ਸ਼ਤਾਵਦੀ ਵਿਚ ਰਾਜਨੀਤੀ ਵਿਚ ਕਦਮ ਰੱਖਿਆ ਤੇ ਅਖੀਰ ਤੱਕ ਇਸ ਦੇਸ਼ ਦੀ ਸੇਵਾ ਕੀਤੀ| ਆਪਣੇ ਸਫੈਦ ਕੱਪੜਿਆਂ ਤੇ ਉਹਨਾਂ ਕਦੇ ਵੀ ਭ੍ਰਿਸ਼ਟਾਚਾਰ ਦੀ ਕਾਲਖ਼ ਨਹੀਂ ਲੱਗਣ ਦਿੱਤੀ| ਸਦੀ ਦੇ ਇਸ ਮਹਾਨ ਲੋਕਨਾਇਕ, ਅਰਥਸ਼ਾਸਤਰੀ ਤੇ ਬੁੱਧੀਜੀਵੀ ਸ਼ਖਸੀਅਤ ਅੱਗੇ ਸਾਡਾ ਸਿਰ ਸਦਾ ਹੀ ਝੁਕਦਾ ਰਹੇਗਾ| ਪੰਜਾਬ ਟੂਡੇ ਵੱਲੋਂ ਡਾ. ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹੋਏ ਆਸ ਕਰਦੇ ਹਾਂ ਕਿ ਭਾਰਤ ਦੇ ਸਮਕਾਲੀਨ ਰਾਜਨੇਤਾ ਉਹਨਾਂ ਦੀ ਬੇਦਾਗ ਸ਼ਖਸੀਅਤ ਤੋਂ ਪ੍ਰੇਰਨਾ ਲੈਣਗੇ ਤੇ ਸਹੀ ਅਰਥਾਂ ਵਿਚ ਲੋਕਾਂ ਦੇ ਹਿੱਤਾਂ ਨੂੰ ਨਿੱਜ ਹਿੱਤ ਤੋਂ ਉਪਰ ਰੱਖਣਗੇ|

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments