spot_img
Tuesday, April 21, 2026
spot_imgspot_imgspot_imgspot_img
Homeਕੈਨੇਡਾ ਦੀਆਂ ਖਬਰਾਂਧੰਜੂ ਪਰਿਵਾਰ ਨੂੰ ਸਦਮਾ- ਜੋਗਿੰਦਰ ਸਿੰਘ ਧੰਜੂ ਸਵਰਗਵਾਸ 

ਧੰਜੂ ਪਰਿਵਾਰ ਨੂੰ ਸਦਮਾ- ਜੋਗਿੰਦਰ ਸਿੰਘ ਧੰਜੂ ਸਵਰਗਵਾਸ 

ਵੈਨਕੂਵਰ, 23 ਨਵੰਬਰ ( ਸੰਦੀਪ ਸਿੰਘ ਧੰਜੂ)- ਸਥਾਨਕ  ਧੰਜੂ ਪਰਿਵਾਰ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਬਹੁਤ ਹੀ  ਸਤਿਕਾਰਯੋਗ  ਸ ਜੋਗਿੰਦਰ ਸਿੰਘ ਧੰਜੂ ਸਦੀਵੀ ਵਿਛੋੜਾ ਦੇ ਗਏ ਹਨ। ਉਹ ਲਗਪਗ 93 ਸਾਲ ਦੇ ਸਨ। ਪੰਜਾਬ ਦੇ ਸ਼ਹਿਰ ਕਪੂਰਥਲਾ ਨਾਲ ਸਬੰਧਿਤ ਸ ਜੋਗਿੰਦਰ ਸਿੰਘ ਧੰਜੂ 1989 ਵਿਚ ਕੈਨੇਡਾ ਪਰਵਾਸ ਕਰ ਆਏ ਸਨ ਅਤੇ ਸਖਤ ਮਿਹਨਤ ਨਾਲ ਸਥਾਨਕ ਭਾਈਚਾਰੇ ਵਿਚ ਬਹੁਤ ਮਾਣ ਸਨਮਾਨ ਹਾਸਿਲ ਕੀਤਾ। ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 25 ਨਵੰਬਰ ਦਿਨ ਸ਼ਨੀਵਾਰ ਨੂੰ ਦੁਪਹਿਰ ਬਾਦ 3 ਵਜੇ  ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ ਵਿਖੇ ਹੋਵੇਗੀ। ਜ਼ਿਕਰਯੋਗ ਹੈ ਕਿ ਸ ਜੋਗਿੰਦਰ ਸਿੰਘ ਧੰਜੂ ਵੈਨਕੂਵਰ ਸਾਉਥ ਤੋਂ ਫੈਡਰਲ ਲਿਬਰਲ ਰਾਈਡਿੰਗ ਐਸੋਸੀਏਸ਼ਨ ਦੇ ਚੇਅਰਮੈਨ ਸ ਸੁਖਵਿੰਦਰਪਾਲ ਸਿੰਘ ਦੇ ਸਹੁਰਾ ਸਾਹਿਬ ਸਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments