spot_img
Saturday, April 27, 2024
spot_img
spot_imgspot_imgspot_imgspot_img
Homeਸੰਪਾਦਕਕੈਂਡਿਸ ਬਰਗਨ ਮੈਨੀਟੋਬਾ ਵਿਚ ਟੋਰੀ ਦੀ ਚੋਣ ਮੁਹਿੰਮ ਚਲਾਉਣ ਵਿਚ ਕਰੇਗੀ ਮੱਦਦ

ਕੈਂਡਿਸ ਬਰਗਨ ਮੈਨੀਟੋਬਾ ਵਿਚ ਟੋਰੀ ਦੀ ਚੋਣ ਮੁਹਿੰਮ ਚਲਾਉਣ ਵਿਚ ਕਰੇਗੀ ਮੱਦਦ

ਸਾਬਕਾ ਕੰਜਰਵੇਟਿਵ ਪਾਰਟੀ ਦੀ ਐਮ ਪੀ ਕੈਂਡਿਸ ਬਰਗਨ ਮੈਨੀਟੋਬਾ ਵਿਚ ਟੋਰੀ ਦੀ ਚੋਣ ਮੁਹਿੰਮ ਚਲਾਉਣ ਵਿਚ ਮੱਦਦ ਕਰੇਗੀ। ਕੈਂਡਿਸ ਬਰਗਨ ਨੇ ਹਾਊਸ ਆਫ਼ ਕਾਮਨਜ਼ ਵਿਚ ਆਪਣੀ ਸੀਟ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਅਸਤੀਫ਼ੇ ਦੇਣ ਤੋਂ ਦੋ ਹਫ਼ਤੇ ਬਾਅਦ-ਮੈਨੀਟੋਬਾ ਪ੍ਰੋਗੈਸਿਵ ਕੰਜਰਵੇਟਿਵ ਚੋਣ ਮੁਹਿੰਮ ਦੀ ਸਹਿ-ਚੇਅਰ ਵਜੋਂ ਉਹਨਾਂ ਨੇ ਹਸਤਾਖ਼ਰ ਕੀਤੇ ਹਨ। ਜ਼ਿਕਰਯੋਗ ਹੈ ਕਿ ਬਰਗਨ ਪੋਰਟੇਜ-ਲਿਸਗਰ ਤੋਂ 15 ਸਾਲਾਂ ਲਈ ਸੰਸਦ ਦੀ ਮੈਂਬਰ ਸੀ। ਉਸ ਦਾ ਕਹਿਣਾ ਹੈ ਕਿ ਆਗਾਮੀ 3 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਸੂਬੇ ਦੇ ਟੋਰੀਜ਼ ਨੂੰ ਇੱਜਜੁਟ ਕਰਨਾ ਹੈ। ਬਰਗਨ ਨੇ ਇੱਕ ਇੰਟਰਵਿਊ ਵਿਚ ਜ਼ਿਕਰ ਕੀਤਾ ਕਿ ਉਹ ਜੋ ਭੂਮਿਕਾ ਨਿਭਾ ਰਹੇ ਹਨ। ਉਹ ਠੀਕ ਹੈ ਸਾਡੀ ਪਾਰਟੀ ਬਣਾਉਣ ਵਾਲੇ ਸਾਰੇ ਵੱਖ-ਵੱਖ ਗੱਠਜੋੜਾਂ ਨੂੰ ਇਕੱਠੇ ਲਿਆਉਣ ਅਤੇ ਨੇਤਾ ਦੇ ਪਿੱਛੇ ਖੜ੍ਹੇ ਰਹਿਣ ਦੇ ਮਾਮਲੇ ਤੇ ਪਹੁੰਚਣਾ। ਲੋਕਾਂ ਦੀ ਰਾਇ ਦੇ ਜਿਹੜੇ ਅੰਕੜੇ ਸਾਹਮਣੇ ਆਏ ਹਨ ਉਹ ਦੱਸਦੇ ਹਨ ਕਿ ਬਰਗਨ ਨੂੰ ਇੱਕ ਉੱਚੀ ਲੜਾਈ ਦਾ ਸਾਹਮਣਾ ਕਰਨਾ ਪਵੇਗਾ। ਪ੍ਰੋਗਰੈਸਿਵ ਦਾ ਲੋਕਾਂ ਦਾ ਸਮਰਥਨ ਥੋੜ੍ਹਾ ਜਿਹਾ ਵਧਿਆ ਹੈ ਪਰੰਤੂ ਅਜੇ ਵੀ ਨਿਊ ਡੈਮੋਕਰੇਟਿਕ ਤੋਂ ਹੇਠਾਂ ਹੈ ਇਹ ਰੁਝਾਨ ਉਦੋਂ ਸ਼ੁਰੂ ਹੋਇਆ ਸੀ ਜਦੋਂ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦੇ ਦੌਰਾਨ ਮਰੀਜ਼ਾਂ ਦੇ ਵਾਧੇ ਨਾਲ ਨਜਿੱਠਣ ਲਈ ਹਸਪਤਾਲ ਸੰਘਰਸ਼ ਕਰ ਰਹੇ ਸਨ। ਬ੍ਰਾਇਨ ਪੈਲਿਸਟਰ ਦੀ ਵੋਟਰਾਂ ਪ੍ਰਤੀ ਉਦਾਸੀਨਤਾ ਤੇ ਲੋਕਾਂ ਨਾਲ ਇੱਕ ਦੂਰੀ ਬਣਾਏ ਰੱਖਣ ਲਈ ਆਮ ਲੋਕਾਂ ਦੀ ਕੰਜਰਵੇਟਿਵ ਪਾਰਟੀ ਤੋਂ ਦੂਰੀ ਵਧੀ। ਜਿਵੇਂ ਵਿਗਿਆਨ ਦਾ ਇੱਕ ਫਾਰਮੂਲਾ ਹੈ ਨਿਊਟਨ ਦਾ Equal and Opposite ਰਇਕਸ਼ਨ ਦਾ। ਮੈਨੀਟੋਬਾ ਵਿਚ ਨਿਊ ਡੈਮੋਕਰੇਟਿਕ ਪਾਰਟੀ ਦੀ ਲੋਕਪ੍ਰਿਅਤਾ ਵਧਦੀ ਜਾ ਰਹੀ ਹੈ। ਵਿੰਨੀਪੈਗ ਦੇ ਵਿਚ ਮੈਨੀਟੋਬਾ ਦੀਆਂ ਜ਼ਿਆਦਾਤਰ ਸੀਟਾਂ ਹਨ। ਲਿਬਰਲ ਪਾਰਟੀ ਜੋ ਕਿ ਫੈਡਰਲ ਵਿਚ ਤਾਂ ਸੱਤਾ ਵਿਚ ਹੈ ਪਰੰਤੂ ਮੈਨੀਟੋਬਾ ਵਿਚ ਵਿਧਾਨ ਸਭਾ ਦੀਆਂ ਚੋਣਾਂ ਵਿਚ ਉਸ ਪਾਰਟੀ ਨੂੰ ਕਦੇ ਖਾਸ ਜਨਾਧਾਰ ਹਾਸਲ ਨਹੀਂ ਹੋਇਆ। ਇਸੇ ਕਰਕੇ ਪੀ ਸੀ ਪਾਰਟੀ ਦੀ ਲੋਕਪ੍ਰਿਅਤਾ ਵਿਚ ਕਮੀ ਦਾ ਫਾਇਦਾ ਐਨ ਡੀ ਪੀ ਦੇ ਪ੍ਰਤੀ ਲੋਕ ਸਮਰਥਨ ਦੇ ਰੂਪ ਵਿਚ ਹੋਇਆ। ਅਜੇ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਬਰਗਨ ਪੀ ਸੀ ਨੂੰ ਮੁੜ ਤੋਂ ਸੱਤਾ ਵਿਚ ਆਉਣ ਲਈ ਮਾਰਗਦਰਸ਼ਨ ਕਰ ਸਕਦੀ ਹੈ ਜਾਂ ਨਹੀਂ? ਹਾਲਾਂਕਿ ਸਾਬਕਾ ਪ੍ਰੀਮੀਅਰ ਬ੍ਰਾਇਨ ਪੈਲਿਸਟਰ ਨੇ 2021 ਦੀ ਪੱਤਝੜ ਦੇ ਦੌਰਾਨ ਅਸਤੀਫਾ ਦੇ ਕੇ ਐਕਟਿਵ ਰਾਜਨੀਤੀ ਤੋਂ ਸੰਨਿਆਸ ਲੈ ਲਿਆ ਸੀ। ਉਸ ਦੀ ਜਗ੍ਹਾ ਤੇ ਹੈਦਰ ਸਟੀਫਨਸਨ ਨੇ ਸੱਤਾ ਦੀ ਕਮਾਲ ਸੰਭਾਲੀ। ਪੈਲਿਸਟਰ ਨੇ ਕੁਝ ਇੱਕ ਤਰਫ਼ਾ ਫੈਸਲੇ ਲਏ ਜਿੰਨਾ ਦਾ ਲੋਕਾਂ ਨੇ ਜੰਮ ਕੇ ਵਿਰੋਧ ਕੀਤਾ। ਇਸ ਦੇ ਚਲਦੇ ਪਾਰਟੀ ਨੂੰ ਵਿਰੋਧ ਝੱਲਣਾ ਪਿਆ ਸੀ। ਬਰਗਨ ਨੇ ਕਿਹਾ ਕਿ ਮੇਰੇ ਖਿਆਲ ਵਿਚ ਵਿੰਨੀਪੈਗ ਦੇ ਲੋਕ ਪਿਛਲੇ ਪ੍ਰੀਮੀਅਰ ਦੇ ਅਧੀਨ ਕੁਝ ਫੈਸਲਿਆਂ ਤੋਂ ਨਿਰਾਸ਼ ਹਨ, ਨਿਸ਼ਚਤ ਤੌਰ ‘ਤੇ। ਇਸ ਲਈ ਮੈਂ ਸੋਚਦੀ ਹਾਂ ਕਿ ਜਿਵੇਂ ਜਿਵੇਂ ਉਹ ਹੈਦਰ ਨੂੰ ਜਾਣਨਾ ਜਾਰੀ ਰੱਖਦੇ ਹਨ ਅਤੇ ਸਮਝਦੇ ਹਨ ਕਿ ਉਹ ਕਿਸ ਤਰ੍ਹਾਂ ਦੀ ਔਰਤ ਹੈ। ਉਹ ਕਿਸ ਕਿਸਮ ਦੀ ਲੀਡਰਸ਼ਿਪ ਲਿਆਉਂਦੀ ਹੈ ਮੈਨੂੰ ਲੱਗਦਾ ਹੈ ਕਿ ਅਸੀਂ ਇਹ ਸਮਰਥਨ ਹਾਸਲ ਕਰ ਸਕਦੇ ਹਾਂ। ਗੌਰਤਲਬ ਹੈ ਕਿ 2004 ਵਿਚ ਸਟੀਫਨ ਹਾਰਪਰ ਦੇ ਅਧੀਨ ਫੈਡਰਲ ਕੰਜਰਵੇਟਿਵ ਲਈ ਮੈਨੀਟੋਬਾ ਦੀ ਚੋਣ ਮੁਹਿੰਮ ਦਾ ਪ੍ਰਬੰਧਨ ਕੀਤਾ ਸੀ। ਉਹ 2008 ਵਿਚ ਹਾਊਸ ਆਫ਼ ਕਾਮਨਜ਼ ਲਈ ਚੁਣੀ ਗਈ ਸੀ। ਪਿਛਲੇ ਵਰ੍ਹੇ ਕਾਕਸ ਮੈਂਬਰਾਂ ਦੁਆਰਾ ਐਰਿਨ-ਉ ਟੂਲ ਨੂੰ ਬਾਹਰ ਕੀਤੇ ਜਾਣ ਤੋਂ ਬਾਅਦ ਅੰਤਰਿਮ ਕੰਜਰਵੇਟਿਵ ਆਗੂ ਵਜੋਂ ਸੇਵਾ ਕੀਤੀ ਸੀ। ਉਸ ਨੇ ਕੁਝ ਮਹੱਤਵਪੂਰਨ ਫੈਸਲੇ ਲਏ ਜਿਸ ਦਾ ਕੰਜਰਵੇਟਿਵ ਨੇਤਾਵਾਂ ਤੇ ਵਿਸ਼ੇਸ਼ ਪ੍ਰਭਾਵ ਪਿਆ। ਉਸ ਨੇ ਓ ਟੂਲ ਦੇ ਕਾਰਬਨ ਪ੍ਰਾਈਜ ਦੇ ਸਮਰਥਨ ਦੇ ਫੈਸਲੇ ਨੂੰ ਵਾਪਸ ਲਿਆ ਤੇ ਸੰਘੀ ਲੀਡਰਾਂ ਵਿਚ ਵਟਾਂਦਰੇ ਨੂੰ ਖਤਮ ਕਰਨ ਵਿਚ ਮਦਦ ਕੀਤੀ। ਸਟੀਫਨਸਨ ਜੋ ਕਿ ਮੈਨੀਟੋਬਾ ਦੀ ਮੌਜੂਦਾ ਪ੍ਰੀਮੀਅਮ ਹੈ ਉਸ ਨੇ ਵੀ ਕਾਰਬਨ ਕੀਮਤ ਦਾ ਵਿਰੋਧ ਕੀਤਾ ਹੈ। ਫੈਡਰਲ ਸਰਕਾਰ ਨੇ ਮੈਨੀਟੋਬਾ ਅਤੇ ਕੁਝ ਹੋਰ ਸੂਬਿਆ ਤੇ ਕਾਰਬਨ ਟੈਕਸ ਨੂੰ ਲਗਾਇਆ ਹੈ ਜਿੰਨਾਂ ਨੇ ਆਪਣੀ ਖ਼ੁਦ ਦੀ ਪ੍ਰਣਾਲੀ ਨੂੰ ਲਾਗੂ ਨਹੀਂ ਕੀਤਾ ਹੈ।
ਵਾਵ ਕਨਿਊ ਨੂੰ ਲੋਕਾਂ ਦਾ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ। ਲੋਕ ਕੰਜਰਵੇਟਿਵ ਸਰਕਾਰ ਦੇ ਦੁਆਰਾ ਸਿਹਤ ਸੈਕਟਰ ਲਈ ਕਟੌਤੀ ਨੂੰ ਹਜ਼ਮ ਨਹੀਂ ਕਰ ਪਾ ਰਹੇ । ਸਿਹਤ ਸੰਭਾਲ ਹਮੇਸ਼ਾ ਹੀ ਇੱਕ ਮਹੱਤਵਪੂਰਨ ਤੇ ਵੱਡਾ ਮੁੱਦਾ ਰਿਹਾ ਹੈ। ਪਰੰਤੂ ਬ੍ਰਾਇਨ ਪੈਲਿਸਟਰ ਨੇ ਲੋਕਾਂ ਦੀ ਇੱਛਾਵਾਂ ਦੀ ਪ੍ਰਵਾਹ ਕੀਤੇ ਬਿਨਾ ਕਈ ਵੱਡੇ ਹਸਪਤਾਲਾਂ ਦੇ ਐਮਰਜੈਂਸੀ ਵਿਭਾਗ ਬੰਦ ਕਰਕੇ ਜਿਵੇਂ Urgent Care ਵਿਚ ਤਬਦੀਲ ਕੀਤਾ ਉਸ ਨਾਲ ਹੈਲਥ ਸਾਇੰਸ ਸੈਂਟਰ ਵਿਚ ਮਰੀਜ਼ਾਂ ਦੇ ਇੰਤਜ਼ਾਰ ਦੇ ਸਮੇਂ ਵਿਚ ਵਾਧਾ ਹੋਇਆ। ਕੋਵਿਡ-19 ਦੀ ਮਹਾਂਮਾਰੀ ਨੇ ਈ ਆਰ ਦੇ ਪ੍ਰਬੰਧਾਂ ਦੀ ਬੁਰੀ ਤਰ੍ਹਾਂ ਕਮਰ ਤੋੜ ਦਿੱਤੀ। ਐਮਰਜੈਂਸੀ ਵਿਭਾਗ ਵਿਚ ਲੋੜੀਂਦੇ ਬੈਂਡਾਂ ਦੀ ਕਮੀ ਦੇ ਚਲਦੇ ਕਈ ਮਰੀਜ਼ਾਂ ਨੂੰ ਮੈਨੀਟੋਬਾ ਤੋਂ ਏਅਰ ਲਿਫਟ ਕਰਕੇ ਓਨਟਾਰੀਓ ਭੇਜਿਆ ਗਿਆ। ਕਈ ਜ਼ਰੂਰੀ ਸਰਜਰੀਆਂ ਨੂੰ ਮੁਲਤਵੀ ਕਰਨਾ ਪਿਆ। ਲੋਕਾਂ ਦੇ ਵਿਚ ਸਮੇਂ ਸਿਰ ਸਿਹਤ ਸਹੂਲਤਾਂ ਦੀ ਕਮੀ ਦੇ ਚਲਦੇ ਵਿਰੋਧ ਪੈਦਾ ਹੋ ਗਿਆ। ਇਸ ਦਾ ਸਾਰਾ ਖਮਿਆਜ਼ਾ ਕੰਜਰਵੇਟਿਵ ਪਾਰਟੀ ਨੂੰ ਆਗਾਮੀ ਸੂਬਾ ਤੇ ਫੈਡਰਲ ਦੋਵੇਂ ਚੋਣਾਂ ਵਿਚ ਭੁਗਤਣਾ ਪੈ ਸਕਦਾ ਹੈ। ਹਾਲ ਹੀ ਦੇ ਵਿਚ ਜੋ ਰਿਪੋਰਟ ਆਈ ਹੈ ਉਸ ਦੇ ਮੁਤਾਬਕ ਪ੍ਰਸਿੱਧੀ ਦੇ ਮਾਮਲੇ ਵਿਚ ਮੈਨੀਟੋਬਾ ਦੀ ਪ੍ਰੀਮੀਅਰ ਹੈਦਰ ਸਟੀਫਨਸਨ ਆਪਣੀ ਪ੍ਰਵਾਨਗੀ ਰੇਟਿੰਗ ਵਿਚ ਕੈਨੇਡਾ ਦੇ ਹੋਰ ਸਾਰੇ ਸੂਬਿਆਂ ਦੇ ਨੇਤਾਵਾਂ ਦੇ ਮੁਕਾਬਲੇ ਸਭ ਤੋਂ ਘੱਟ ਪ੍ਰਸਿੱਧ ਰੈਂਕ ‘ਤੇ ਬਣੀ ਹੋਈ ਹੈ। ਇਸ ਬਾਰੇ ਐਂਗਸ ਰੀਡ ਇੰਸਟੀਚਿਊਟ ਨੇ ਇੱਕ ਪੋਲ ਸਰਵੇਖਣ ਕੀਤਾ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਮਾਤਰ 25 ਫ਼ੀਸਦੀ ਲੋਕਾਂ ਨੇ ਸਟੀਫਨਸਨ ਨੂੰ ਪ੍ਰੀਮੀਅਰ ਦੇ ਪ੍ਰਦਰਸ਼ਨ ਤੌਰ ‘ਤੇ ਆਪਣੀ ਪ੍ਰਵਾਨਗੀ ਦਿੱਤੀ ਹੈ। ਜਨਵਰੀ ਦੇ ਵਿਚ ਐਗਸ ਰੀਡ ਦੀ ਰਿਪੋਰਟ ਨੇ ਇਹ ਸਮਰਥਨ 21 ਫ਼ੀਸਦੀ ਉਤਰਦਾਤਾਵਾਂ ਦਾ ਦਿਖਾਇਆ ਸੀ। ਆਪਣੀ ਰਿਪੋਰਟ ਵਿਚ ਐਗਸ ਰੀਡ ਨੇ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਦਾ ਸੂਬਾਈ ਤਰੀਕੇ ਦੀ ਆਲੋਚਨਾ ਲਈ ਸਟੀਫਨਸਨ ਦੀ ਅਲੋਕਪ੍ਰਿਅਤਾ ਦਾ ਕਾਰਨ ਦੱਸਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪ੍ਰੀਮੀਅਰ ਸਟੀਫਨਸਨ ਨੇ ਮੈਨੀਟੋਬਨ ਅਧਿਕਾਰੀਆਂ ਦੀ ਇੱਕ ਪਰੰਪਰਾ ਨੂੰ ਜਾਰੀ ਰੱਖਿਆ ਹੈ ਜੋ ਕਿ Coulda, woulda Áå Shoulda ਸ਼ਬਦਾਂ ਦਾ ਪ੍ਰਯੋਗ ਕਰਕੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਖਾਰਜ ਕਰਦੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments