ਸਿਹਤ ਡੈਸਕ:- ਕੜ੍ਹੀ ਪੱਤਾ, ਜੋ ਅਕਸਰ ਸਾਡੇ ਰਸੋਈ ਘਰਾਂ ਵਿੱਚ ਖਾਣੇ ਦਾ ਸੁਆਦ ਅਤੇ ਖੁਸ਼ਬੂ ਵਧਾਉਣ ਲਈ ਵਰਤਿਆ ਜਾਂਦਾ ਹੈ, ਸਿਹਤ ਲਈ ਵੀ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ। ਸਿਹਤ ਮਾਹਰਾਂ ਅਨੁਸਾਰ ਰੋਜ਼ਾਨਾ ਸਵੇਰੇ ਖਾਲੀ ਪੇਟ ਕੜ੍ਹੀ ਪੱਤੇ ਦਾ ਪਾਣੀ ਪੀਣਾ ਸਰੀਰ ਲਈ ਕਿਸੇ ਔਸ਼ਧੀ ਤੋਂ ਘੱਟ ਨਹੀਂ ਹੈ। ਇਸ ਵਿੱਚ ਮੌਜੂਦ ਐਂਟੀ-ਆਕਸੀਡੈਂਟ, ਵਿਟਾਮਿਨ ਸੀ, ਵਿਟਾਮਿਨ ਏ, ਅਤੇ ਆਇਰਨ ਵਰਗੇ ਤੱਤ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਮਦਦ ਕਰਦੇ ਹਨ।
ਕੜ੍ਹੀ ਪੱਤੇ ਦਾ ਪਾਣੀ ਪਾਚਨ ਤੰਤਰ ਨੂੰ ਮਜ਼ਬੂਤ ਕਰਦਾ ਹੈ ਅਤੇ ਗੈਸ, ਐਸਿਡਿਟੀ ਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ। ਇਸ ਤੋਂ ਇਲਾਵਾ, ਜੋ ਲੋਕ ਵਜ਼ਨ ਘਟਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਪਾਣੀ ਮੈਟਾਬੋਲਿਜ਼ਮ ਨੂੰ ਤੇਜ਼ ਕਰਕੇ ਚਰਬੀ ਬਰਨ ਕਰਨ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਵਾਲਾਂ ਦਾ ਝੜਨਾ ਰੋਕਣ ਅਤੇ ਤਵਚਾ ‘ਤੇ ਨਿਖਾਰ ਲਿਆਉਣ ਲਈ ਵੀ ਇਹ ਬਹੁਤ ਲਾਭਕਾਰੀ ਹੈ।



