spot_img
Tuesday, April 30, 2024
spot_img
spot_imgspot_imgspot_imgspot_img
Homeਅੰਤਰਰਾਸ਼ਟਰੀCorona ਮਹਾਮਾਰੀ ਨੇ 2020 ਵਿਚ 5 ਕਰੋੜ 60 ਲੱਖ ਭਾਰਤੀ ਕੰਗਾਲ ਕੀਤੇ...

Corona ਮਹਾਮਾਰੀ ਨੇ 2020 ਵਿਚ 5 ਕਰੋੜ 60 ਲੱਖ ਭਾਰਤੀ ਕੰਗਾਲ ਕੀਤੇ : World Bank

Punjab Today News Ca:-

New Delhi, October 13, 2022 , (Punjab Today News Ca):-  ਵਰਲਡ ਬੈਂਕ (World Bank) ਦੀ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ 2020 ਵਿਚ ਕੋਰੋਨਾ ਕਾਰਨ 7 ਕਰੋੜ 10 ਲੱਖ ਲੋਕ ਕੰਗਾਲ ਹੋਏ ਤੇ ਗਰੀਬ ਬਣ ਗਏ,ਵੱਡੀ ਗੱਲ ਇਹ ਹੈ ਕਿ ਇਸ ਵਿਚੋਂ 79 ਫੀਸਦੀ ਭਾਰਤੀ ਹਨ,ਐਨ ਡੀ ਟੀ ਵੀ (ND TV) ਦੀ ਇਕ ਰਿਪੋਰਟ ਮੁਤਾਬਕ ਵਰਲਡ ਬੈਂਕ (World Bank) ਨੇ ਆਪਣੀ ਰਿਪੋਰਟ ’ਪਾਵਰਟੀ ਐਂਡ ਸ਼ੇਅਰਡ ਪ੍ਰੋਸਫੈਰਿਟੀ 2022’ (‘Poverty And Shared Prosperity 2022’) ਵਿਚ ਦੱਸਿਆ ਹੈ ਕਿ ਕੋਰੋਨਾ ਮਹਾਮਾਰੀ (Corona Epidemic) ਨੇ ਵਿਸ਼ਵ ਭਰ ਵਿਚ ਗਰੀਬੀ ਹੋਰ ਵਧਾਈ ਹੈ,ਇਸ ਕਾਰਨ ਵਿਸ਼ਵ ਭਰ ਵਿਚ ਗਰੀਬੀ ਵੱਧ ਕੇ 9.3 ਫੀਸਦੀ ਹੋ ਗਈ ਜੋ ਪਹਿਲਾਂ 2019 ਵਿਚ 8.4 ਫੀਸਦੀ ਸੀ,2020 ਦੇ ਅੰਤ ਤੱਕ 7 ਕਰੋੜ 10 ਲੱਖ ਲੋਕ ਗਰੀਬੀ ਵਿਚ ਧੱਕੇ ਗਏ ਤੇ ਗਰੀਬਾਂ ਦੀ ਕੁੱਲ ਗਿਣਤੀ 70 ਕਰੋੜ ਤੋਂ ਟੱਪ ਗਈ,ਵਰਲਡ ਬੈਂਕ (World Bank) ਮੁਤਾਬਕ ਕੁੱਲ 7 ਕਰੋੜ 10 ਲੱਖ ਲੋਕਾਂ ਵਿਚੋਂ 5 ਕਰੋੜ 60 ਲੱਖ ਭਾਰਤੀ ਹਨ,ਹਾਲਾਂਕਿ ਚੀਨ ਆਬਾਦੀ ਪੱਖੋਂ ਸਭ ਤੋਂ ਵੱਡਾ ਹੈ ਪਰ ਇਸ ਵਿਚ 2020 ਵਿਚ ਗਰੀਬੀ ਨਹੀਂ ਵਧੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments