MANSA,(PUNJAB TODAY NEWS CA):- ਮੌਤ ਮਗਰੋਂ ਮਰਹੂਮ ਗਾਇਕ ਮੂਸੇਵਾਲਾ (Sidhu Moosewala) ਦਾ ਪਹਿਲਾ ਗੀਤ SYL ਵੀਰਵਾਰ ਨੂੰ ਰਿਲੀਜ਼ ਹੋਵੇਗਾ,ਇਸਦੀ ਜਾਣਕਾਰੀ ਗਾਇਕ ਦੇ ਸ਼ੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ (Social Media Account Instagram) ‘ਤੇ ਸਾਂਝੀ ਕੀਤੀ ਗਈ ਹੈ,ਇਸ ਸਬੰਧੀ ਸ਼ੋਸ਼ਲ ਮੀਡੀਆ ਅਕਾਊਂਟ (Social Media Account) ‘ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਗਿਆ,”SYL ਕੱਲ੍ਹ ਸ਼ਾਮ 6 ਵਜੇ ਸਿਰਫ਼ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਯੂ-ਟਿਊਬ ਚੈਨਲ (YouTube Channel) ‘ਤੇ ਰਿਲੀਜ਼ ਹੋਵੇਗਾ।
ਸਿੱਧੂ ਮੂਸੇਵਾਲਾ (Sidhu Moosewala) ਦੀ ਇਸ ਪੋਸਟ ਤੇ ਫੈਨਜ਼ ਲਗਾਤਾਰ ਕਮੈਂਟ ਕਰ ਰਹੇ ਹਨ,ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਗਾਇਕ ਦੀ ਅੰਤਿਮ ਅਰਦਾਸ ਮੌਕੇ ਵਾਅਦਾ ਕੀਤਾ ਸੀ ਕਿ ਆਉਣ ਵਾਲੇ 5-7 ਸਾਲਾਂ ਵਿੱਚ ਉਹ ਆਪਣੇ ਪੁੱਤ ਨੂੰ ਗਾਣਿਆਂ ਰਾਹੀਂ ਸਾਰਿਆਂ ਵਿਚਾਲੇ ਜ਼ਿੰਦਾ ਰੱਖਣਗੇ,ਉਨ੍ਹਾਂ ਦੱਸਿਆ ਸੀ ਕਿ ਸਿੱਧੂ ਮੂਸੇਵਾਲਾ (Sidhu Moosewala) ਦੇ ਕਈ ਗਾਣੇ ਰਿਲੀਜ਼ ਹੋਣ ਵਾਲੇ ਹਨ,ਜਿਨ੍ਹਾਂ ਨੂੰ ਸਮੇਂ ਨਾਲ ਰਿਲੀਜ਼ ਕੀਤਾ ਜਾਵੇਗਾ।