spot_img
Thursday, March 28, 2024
spot_img
spot_imgspot_imgspot_imgspot_img
Homeਖੇਡ ਜਗਤIndia Vs New Zealand-ਕਦੋਂ ਹੋਵੇਗਾ ਤੀਜਾ ਆਖਰੀ One Day,ਜਾਣੋ ਮੈਚ ਦੀ ਪੂਰੀ...

India Vs New Zealand-ਕਦੋਂ ਹੋਵੇਗਾ ਤੀਜਾ ਆਖਰੀ One Day,ਜਾਣੋ ਮੈਚ ਦੀ ਪੂਰੀ ਜਾਣਕਾਰੀ

PUNJAB TODAY NEWS CA:-

NEW DELHI,(PUNJAB TODAY NEWS CA):-  ਭਾਰਤ ਅਤੇ ਨਿਊਜ਼ੀਲੈਂਡ (New Zealand) ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਬੁੱਧਵਾਰ ਮਿਤੀ 30 ਨਵੰਬਰ ਨੂੰ ਖੇਡਿਆ ਜਾਵੇਗਾ,ਕੀਵੀ ਟੀਮ (Kiwi Team) ਫਿਲਹਾਲ ਇਸ ਸੀਰੀਜ਼ ‘ਚ 1-0 ਨਾਲ ਅੱਗੇ ਹੈ,ਦਰਅਸਲ, ਪਹਿਲੇ ਵਨਡੇ ਵਿੱਚ ਕੀਵੀ ਟੀਮ ਨੇ ਟੀਮ ਇੰਡੀਆ ਨੂੰ ਹਰਾਇਆ ਸੀ, ਅਤੇ ਦੂਜਾ ਮੈਚ ਮੀਂਹ ਕਾਰਨ ਰੱਦ ਹੋ ਗਿਆ।

ਹੁਣ ਦੋਵਾਂ ਟੀਮਾਂ ਵਿਚਾਲੇ ਤੀਜਾ ਅਤੇ ਆਖਰੀ ਵਨਡੇ ਕ੍ਰਾਈਸਟਚਰਚ (ODI Christchurch) ਵਿਖੇ ਖੇਡਿਆ ਜਾਵੇਗਾ,ਇਸ ਮੈਚ ‘ਚ ਜਿੱਥੇ ਇਕ ਪਾਸੇ ਨਿਊਜ਼ੀਲੈਂਡ (New Zealand) ਦੀ ਟੀਮ ਸੀਰੀਜ਼ ਜਿੱਤ ਕੇ 2-0 ਨਾਲ ਆਪਣੇ ਨਾਂਅ ਕਰ ਲਵੇਗੀ,ਉੱਥੇ ਦੂਜੇ ਪਾਸੇ ਭਾਰਤੀ ਟੀਮ ਇਹ ਮੈਚ ਜਿੱਤ ਕੇ ਸੀਰੀਜ਼ ਬਰਾਬਰ ਕਰਨਾ ਚਾਹੇਗੀ,ਹੁਣ ਦੇਖਣਾ ਇਹ ਹੋਵੇਗਾ ਕਿ ਮੈਚ ਦਾ ਅੰਤ ਕੀ ਨਤੀਜਾ ਲੈ ਕੇ ਆਉਂਦਾ ਹੈ। 

ਕਿੱਥੇ ਖੇਡਿਆ ਜਾਵੇਗਾ ਮੈਚ 

ਭਾਰਤ ਅਤੇ ਨਿਊਜ਼ੀਲੈਂਡ (New Zealand) ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਕ੍ਰਾਈਸਟਚਰਚ (Match Christchurch) ਦੇ ਹੇਗਲੇ ਓਵਲ ਸਟੇਡੀਅਮ (Oval Stadium) ‘ਚ ਖੇਡਿਆ ਜਾਵੇਗਾ,ਇਸ ਮੈਚ ਲਈ ਦੋਵੇਂ ਟੀਮਾਂ ਕ੍ਰਾਈਸਟਚਰਚ ਪਹੁੰਚ ਚੁੱਕੀਆਂ ਹਨ।

ਮੈਚ ਕਦੋਂ ਖੇਡਿਆ ਜਾਵੇਗਾਭਾਰਤ ਅਤੇ ਨਿਊਜ਼ੀਲੈਂਡ (New Zealand) ਵਿਚਾਲੇ ਵਨਡੇ ਸੀਰੀਜ਼ (ODI Series) ਦਾ ਤੀਜਾ ਵਨਡੇ 30 ਨਵੰਬਰ ਬੁੱਧਵਾਰ ਨੂੰ ਖੇਡਿਆ ਜਾਵੇਗਾ,ਇਹ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 7 ਵਜੇ ਸ਼ੁਰੂ ਹੋਵੇਗਾ। 

ਲਾਈਵ ਸਟ੍ਰੀਮਿੰਗ ਸੰਬੰਧੀ ਵੇਰਵੇ

ਭਾਰਤ ਅਤੇ ਨਿਊਜ਼ੀਲੈਂਡ (New Zealand) ਵਿਚਾਲੇ ਕ੍ਰਾਈਸਟਚਰਚ ‘ਚ ਖੇਡਿਆ ਜਾਣ ਵਾਲਾ ਤੀਜਾ ਅਤੇ ਆਖਰੀ ਵਨਡੇ ਭਾਰਤੀ ਸਮੇਂ ਮੁਤਾਬਕ ਸਵੇਰੇ 7 ਵਜੇ ਸ਼ੁਰੂ ਹੋਵੇਗਾ,ਇਸ ਮੈਚ ਨੂੰ ਤੁਸੀਂ ਐਮਾਜ਼ਾਨ ਪ੍ਰਾਈਮ ‘ਤੇ ਲਾਈਵ ਦੇਖ ਸਕਦੇ ਹੋ। ਇਸ ਤੋਂ ਇਲਾਵਾ ਇਹ ਮੈਚ ਡੀਡੀ ਸਪੋਰਟਸ ‘ਤੇ ਵੀ ਦੇਖਿਆ ਜਾ ਸਕਦਾ ਹੈ। 

ਭਾਰਤੀ ਵਨਡੇ ਟੀਮ

ਸ਼ਿਖਰ ਧਵਨ (ਕਪਤਾਨ), ਸ਼੍ਰੇਅਸ ਅਈਅਰ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ, ਦੀਪਕ ਹੁੱਡਾ, ਸ਼ਾਹਬਾਜ਼ ਅਹਿਮਦ, ਵਾਸ਼ਿੰਗਟਨ ਸੁੰਦਰ, ਰਿਸ਼ਭ ਪੰਤ, ਸੰਜੂ ਸੈਮਸਨ, ਅਰਸ਼ਦੀਪ ਸਿੰਘ, ਦੀਪਕ ਚਾਹਰ, ਕੁਲਦੀਪ ਸੇਨ, ਕੁਲਦੀਪ ਯਾਦਵ, ਸ਼ਾਰਦੁਲ ਠਾਕੁਰ, ਉਮਰਾਨ ਯੁਵੇਂਦਰ ਮਲਿਕ

ਨਿਊਜ਼ੀਲੈਂਡ ਵਨਡੇ ਟੀਮਕੇਨ ਵਿਲੀਅਮਸਨ (ਕਪਤਾਨ), ਫਿਨ ਐਲੇਨ, ਮਾਈਕਲ ਬ੍ਰੈਸਵੈਲ, ਡੇਵੌਨ ਕੌਨਵੇ, ਲੌਕੀ ਫਰਗੂਸਨ, ਮੈਟ ਹੈਨਰੀ, ਟੌਮ ਲਾਥਮ (ਵਿਕੇਟ ਕੀਪਰ), ਐਡਮ ਮਿਲਨੇ, ਡੇਰਿਲ ਮਿਚੇਲ, ਜੇਮਸ ਨੀਸ਼ਮ, ਗਲੇਨ ਫਿਲਿਪਸ, ਮਿਚੇਲ ਸੇਂਟਨਰ, ਟਿਮ ਸਾਊਦੀ 

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments