spot_img
Saturday, April 20, 2024
spot_img
spot_imgspot_imgspot_imgspot_img
HomeਪੰਜਾਬCanada ਤੋਂ ਧੀ ਕੋਲੋਂ ਪਰਤੇ ਰਹੇ ਬਜ਼ੁਰਗ ਦੀ ਜਹਾਜ਼ ’ਚ ਹੀ ਮੌਤ

Canada ਤੋਂ ਧੀ ਕੋਲੋਂ ਪਰਤੇ ਰਹੇ ਬਜ਼ੁਰਗ ਦੀ ਜਹਾਜ਼ ’ਚ ਹੀ ਮੌਤ

Moga,(Punjab Today News Ca):- ਪਿੰਡ ਮਧੇ ਕੇ ਦੇ ਨਗਿੰਦਰ ਸਿੰਘ (78) ਦੀ ਕੈਨੇਡਾ (Canada) ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ,ਉਹ ਵੈਨਕੂਵਰ ਰਹਿੰਦੀ ਆਪਣੀ ਧੀ ਨੂੰ ਮਿਲਣ ਗਿਆ ਸੀ,ਸਾਬਕਾ ਫ਼ੌਜੀ ਨਗਿੰਦਰ ਸਿੰਘ 9 ਨਵੰਬਰ ਨੂੰ ਆਪਣੀ ਧੀ ਗੁਰਜੀਤ ਕੌਰ ਨੂੰ ਮਿਲਣ ਗਿਆ ਸੀ,ਉੱਥੋਂ ਪਿੰਡ ਮਧੇ ਕੇ ਨੂੰ ਆਉਣ ਲਈ ਹਵਾਈ ਅੱਡੇ ’ਤੇ ਆਪਣੀ ਕਾਗਜ਼ੀ ਕਾਰਵਾਈ ਮੁਕੰਮਲ ਕਰ ਕੇ ਉਹ ਜਹਾਜ਼ ਵਿੱਚ ਬੈਠ ਗਿਆ ਸੀ ਪਰ ਜਹਾਜ਼ ਦੇ ਉਡਾਣ ਭਰਨ ਤੋਂ ਪਹਿਲਾਂ ਨਗਿੰਦਰ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਹਸਪਤਾਲ ਵਿੱਚ ਮੌਤ ਹੋ ਗਈ,ਗੁਰਜੀਤ ਕੌਰ ਆਪਣੇ ਪਿਤਾ ਨੂੰ ਖੁਦ ਹਵਾਈ ਅੱਡੇ ’ਤੇ ਛੱਡ ਕੇ ਗਈ ਸੀ,ਪਿੰਡ ਦੇ ਸਰਪੰਚ ਪਰਮਜੀਤ ਸਿੰਘ ਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਨਗਿੰਦਰ ਸਿੰਘ ਦੀ ਪਤਨੀ ਦਾ ਵੀ ਤਿੰਨ ਕੁ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ,ਉਸ ਦਾ ਪੁੱਤਰ ਗੁਰਬਿੰਦਰ ਸਿੰਘ ਵੀ ਵਿਦੇਸ਼ ਰਹਿੰਦਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments