spot_img
Thursday, March 28, 2024
spot_img
spot_imgspot_imgspot_imgspot_img
Homeਪੰਜਾਬਮਨਜੀਤ ਸਿੰਘ ਸਿੱਧੂ ਬਣੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ

ਮਨਜੀਤ ਸਿੰਘ ਸਿੱਧੂ ਬਣੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ

Punjab Today News Ca:-

ਮਨਜੀਤ ਸਿੱਧੂ ਬਣੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ (ਲੋਕ ਸੰਪਰਕ)

– ਮਾਨ ਦੇ ਕਾਫੀ ਕਰੀਬੀ ਹਨ ਮਨਜੀਤ ਸਿੱਧੂ, ਲੰਬੇ ਸਮੇਂ ਤੋਂ ਦੇਖ ਰਹੇ ਸਨ ਆਮ ਆਦਮੀ ਪਾਰਟੀ ਪੰਜਾਬ ਦਾ ਮੀਡੀਆ ਵਿਭਾਗ

– ਮਨਜੀਤ ਸਿੱਧੂ ਪੰਜਾਬ ਦੇ ਪੱਤਰਕਾਰ ਭਾਈਚਾਰੇ ਦਾ ਹਨ ਵੱਡਾ ਨਾਮ, ਪਾਰਟੀ ਅਤੇ ਸਰਕਾਰ ਨੂੰ ਮਿਲੇਗਾ ਇਸਦਾ ਫਾਇਦਾ

Chandigarh,(Punjab Today News Ca):- ਮਨਜੀਤ ਸਿੰਘ ਸਿੱਧੂ ਆਮ ਆਦਮੀ ਪਾਰਟੀ (Aam Aadmi Party) ਦੀ ਪੰਜਾਬ ਇਕਾਈ ਅਤੇ ਪੰਜਾਬ ਦੇ ਪੱਤਰਕਾਰ ਭਾਈਚਾਰੇ ਵਿੱਚ ਇੱਕ ਸਤਿਕਾਰਤ ਸ਼ਖਸੀਅਤ ਹਨ,ਉਹ ਲੰਬੇ ਸਮੇਂ ਤੋਂ ‘ਆਪ’ ਪੰਜਾਬ ਦੇ ਮੀਡੀਆ ਨੂੰ ਸੰਭਾਲ ਰਹੇ ਸਨ,ਪੱਤਰਕਾਰਾਂ ਨਾਲ ਉਨ੍ਹਾਂ ਦੇ ਚੰਗੇ ਸਬੰਧਾਂ ਅਤੇ ਅਨੁਭਵ ਕਾਰਨ ਉਨ੍ਹਾਂ ਦੀ ਨਿਯੁਕਤੀ ਦਾ ਲਾਭ ਆਮ ਆਦਮੀ ਪਾਰਟੀ (Aam Aadmi Party) ਅਤੇ ਪੰਜਾਬ ਦੀ ਸਰਕਾਰ ਦੋਵਾਂ ਨੂੰ ਮਿਲੇਗਾ,ਆਮ ਆਦਮੀ ਪਾਰਟੀ (Aam Aadmi Party) ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਮਨਜੀਤ ਸਿੱਧੂ ਨੇ ਪੰਜਾਬ ਦੇ ਕਈ ਵੱਡੇ ਪੰਜਾਬੀ ਅਖਬਾਰਾਂ ਵਿੱਚ ਪੱਤਰਕਾਰ ਵਜੋਂ ਕੰਮ ਕੀਤਾ,ਉਹ ਇੱਕ ਅਖਬਾਰ ਦੇ ਸੰਪਾਦਕ ਵੀ ਰਹਿ ਚੁੱਕੇ ਹਨ।

ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਜਦੋਂ ਤੋਂ ਕਾਮੇਡੀ ਛੱਡ ਕੇ ਸਿਆਸਤ ਵਿੱਚ ਆਏ ਹਨ, ਉਦੋਂ ਤੋਂ ਹੀ ਮਨਜੀਤ ਸਿੱਧੂ ਉਨ੍ਹਾਂ ਨਾਲ ਜੁੜੇ ਹੋਏ ਹਨ,ਉਨ੍ਹਾਂ ਨੇ ਅਖਬਾਰ ਵਿੱਚ ਸੰਪਾਦਕ ਦੀ ਨੌਕਰੀ ਛੱਡ ਕੇ ਪੰਜਾਬ ਵਿੱਚ ਭਗਵੰਤ ਮਾਨ ਨੂੰ ਮਜ਼ਬੂਤ ਕਰਨ ਲਈ ਆਮ ਆਦਮੀ ਪਾਰਟੀ (Aam Aadmi Party) ਦੇ ਮੀਡੀਆ ਨੂੰ ਸੰਭਾਲਣਾ ਸ਼ੁਰੂ ਕੀਤਾ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments