
ਵਿੰਨੀਪੈੱਗ (ਸਰੇਸ਼ ਸ਼ਰਮਾ) ਵੈਦਿਕ ਸਨਾਤਨ ਧਰਮ ਮੰਦਿਰ ਐਂਡ ਕਲਚਰਲ ਸੈਂਟਰ ਵਲੋਂ ਵਿੰਨੀਪੈਗ ਦੀ ਹਿੰਦੂ ਕਮਿਊਨਿਟੀ ਦੇ ਸਹਿਯੋਗ ਨਾਲ ਨਵਰਾਤਰੀ ਵਿਸ਼ੇਸ਼ ਤੀਸਰੀ ਮਾਤਾ ਦੀ ਚੌਕੀ27 ਸਤੰਬਰ 2025, ਸ਼ਨੀਵਾਰ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਵਿਨੀਪੈਗ ਦੇ Maples Collegiate, 1330 Jefferson Ave ਵਿੱਚ ਹੋਵੇਗਾ।ਇਸ ਮਾਤਾ ਕੀ ਚੌਕੀ ਵਿੱਚ ਪ੍ਰਸਿੱਧ ਗਾਇਕ ਗਿੰਦਾ ਔਜਲਾ, ਸੁਨੀਤਾ ਮੌਦਗਿਲ, ਅਖ਼ਤਰ ਅਲੀ ਅਤੇ ਅਮਨ ਭਗਤਾਂ ਨੂੰ ਮਾਤਾ ਦੇ ਭਜਨ ਸੁਣਾਉਣਗੇ।ਭਗਤਾਂ ਲਈ ਲੰਗਰ, ਚਾਹ-ਸਨੈਕਸ ਅਤੇ ਖ਼ਾਸ ਵਰਤਾਂ ਵਾਲਾ ਖਾਣਾ ਸ਼ਾਮ 6 ਵਜੇ ਤੋਂ 9 ਵਜੇ ਤੱਕ ਪਰੋਸਿਆ ਜਾਵੇਗਾ। ਇਸ ਸਮਾਗਮ ਵਿੱਚ ਫ੍ਰੀ ਐਂਟਰੀ ਰੱਖੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਸੰਗਤ ਮਾਤਾ ਰਾਨੀ ਦੀ ਚੌਕੀ ਵਿੱਚ ਸ਼ਾਮਲ ਹੋ ਸਕੇ।ਵਿਨੀਪੈਗ ਦੀ ਹਿੰਦੂ ਕਮਿਊਨਿਟੀ ਵੱਲੋਂ ਸਾਰੇ ਭਗਤਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਪਰਿਵਾਰ ਸਮੇਤ ਵੱਡੀ ਗਿਣਤੀ ਵਿੱਚ ਪਹੁੰਚ ਕੇ ਮਾਤਾ ਦੀਆਂ ਅਸੀਸਾਂ ਪ੍ਰਾਪਤ ਕਰਨ। ਵਧੇਰੇ ਜਾਣਕਾਰੀ ਲਈ ਨਰੇਸ਼ ਸ਼ਰਮਾ ਨਾਲ 204-955-8396, ਸੰਜੇ ਸ਼ਾਰਦਾ 204-952-5811, ਮਯੰਕ ਗੰਭੀਰ 204-962-8836 ਜਾਂ ਰਾਜੀਵ ਸਹਿਗਲ ਨਾਲ 204-995-9909 ਤੇ ਸੰਪਰਕ ਕੀਤਾ ਜਾ ਸਕਦਾ ਹੈ।


