spot_img
Tuesday, April 23, 2024
spot_img
spot_imgspot_imgspot_imgspot_img
Homeਪੰਜਾਬਪਹਿਲੀ ਵਾਰ 6 ਮਹੀਨੇ ‘ਚ GST ਕੁਲੈਕਸ਼ਨ 10,000 ਕਰੋੜ ਤੋਂ ਪਾਰ,ਪੰਜਾਬ ਸਰਕਾਰ...

ਪਹਿਲੀ ਵਾਰ 6 ਮਹੀਨੇ ‘ਚ GST ਕੁਲੈਕਸ਼ਨ 10,000 ਕਰੋੜ ਤੋਂ ਪਾਰ,ਪੰਜਾਬ ਸਰਕਾਰ ਦੀ ਵੱਡੀ ਪ੍ਰਾਪਤੀ

PUNJAB TODAY NEWS CA:-

CHANDIGARH,(PUNJAB TODAY NEWS CA):- ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਆਉਣ ਤੋਂ ਬਾਅਦ ਕਈ ਖੇਤਰਾਂ ਵਿੱਚ ਵਿਕਾਸ ਹੋ ਰਿਹਾ ਹੈ,ਇਸ ਦੌਰਾਨ ਮਾਨ ਸਰਕਾਰ ਦੀ ਅਗਵਾਈ ‘ਚ 6 ਮਹੀਨਿਆਂ ‘ਚ ਰਿਕਾਰਡ ਪੱਧਰ ‘ਤੇ ਸਰਵਿਸ ਐਂਡ ਗੁਡਸ ਟੈਕਸ (ਜੀ.ਐੱਸ.ਟੀ.) (Service and Goods Tax (GST)) ਦੀ ਵਸੂਲੀ ਹੋਈ ਹੈ।

ਪੰਜਾਬ ਸਰਕਾਰ (Punjab Govt) ਦੇ ਮੰਤਰੀ ਹਰਪਾਲ ਸਿੰਘ ਚੀਮਾ (Minister Harpal Singh Cheema) ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ, ਉਨ੍ਹਾਂ ਕਿਹਾ ਹੈ ਕਿ ਪੰਜਾਬ ਨੇ ਚਾਲੂ ਵਿੱਤੀ ਸਾਲ ਦੌਰਾਨ ਜੀਐਸਟੀ (GST) ਵਜੋਂ 10,604 ਕਰੋੜ ਰੁਪਏ ਇਕੱਠੇ ਕੀਤੇ ਹਨ,ਇਸ ਨਾਲ ਸੂਬੇ ਵੱਲੋਂ ਜੀਐਸਟੀ ਲਾਗੂ ਹੋਣ ਤੋਂ ਬਾਅਦ ਪਹਿਲੀ ਵਾਰ ਛੇ ਮਹੀਨਿਆਂ ਵਿੱਚ 10 ਹਜ਼ਾਰ ਦਾ ਅੰਕੜਾ ਪਾਰ ਹੋਇਆ ਹੈ।

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Punjab Finance Minister Harpal Singh Cheema) ਨੇ ਇਸ ਦੌਰਾਨ ਦੱਸਿਆ ਕਿ ਚਾਲੂ ਮਾਲੀ ਸਾਲ ਦੌਰਾਨ ਸੂਬੇ ਨੇ ਜੀ.ਐੱਸ.ਟੀ. ਕੁਲੈਕਸ਼ਨ (GST Collection) ਵਿੱਚ 22.6 ਫੀਸਦੀ ਦਾ ਵਾਧਾ ਦਰਜ ਕੀਤਾ ਹੈ,ਉਨ੍ਹਾਂ ਕਿਹਾ ਕਿ ਪਿਛਲੇ ਵਿੱਤੀ ਸਾਲ ਦੇ ਪਹਿਲੇ ਛੇ ਮਹੀਨਿਆਂ ਦੌਰਾਨ 8,650 ਕਰੋੜ ਰੁਪਏ ਦਾ ਜੀ.ਐੱਸ.ਟੀ. (GST) ਇਕੱਠਾ ਕੀਤਾ ਗਿਆ ਸੀ,ਜਦੋਂਕਿ ਚਾਲੂ ਸਾਲ ਦੌਰਾਨ ਰਾਜ ਨੇ ਜੀਐਸਟੀ (GST) ਵਸੂਲੀ ਨਾਲ ਕੁੱਲ 10,604 ਕਰੋੜ ਰੁਪਏ ਅਤੇ 1954 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਸਤੰਬਰ 2022 ਦੇ ਜੀ.ਐੱਸ.ਟੀ. (GST) ਅੰਕੜਿਆਂ ਦਾ ਖੁਲਾਸਾ ਕਰਦਿਆਂ ਹਰਪਾਲ ਸਿੰਘ ਚੀਮਾ (Harpal Singh Cheema) ਨੇ ਕਿਹਾ ਕਿ ਸੂਬੇ ਨੇ 22 ਫੀਸਦੀ ਦੀ ਵਿਕਾਸ ਦਰ ਦਰਜ ਕੀਤੀ ਹੈ,ਉਨ੍ਹਾਂ ਕਿਹਾ ਕਿ ਸਤੰਬਰ 2021 ਵਿੱਚ ਕੁੱਲ 1402 ਕਰੋੜ ਰੁਪਏ ਦੀ ਕੁਲ ਕੁਲੈਕਸ਼ਨ ਦੇ ਮੁਕਾਬਲੇ ਇਸ ਸਾਲ ਸਤੰਬਰ ਵਿੱਚ ਜੀ.ਐੱਸ.ਟੀ. (GST) ਦੀ ਕੁੱਲ ਵਸੂਲੀ 1710 ਕਰੋੜ ਰੁਪਏ ਸੀ,ਪੰਜਾਬ ਦੇ ਵਿੱਤ ਮੰਤਰੀ ਨੇ ਇਸ ਦੌਰਾਨ ਇਹ ਵੀ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ (Punjab Govt) ਨੇ ਵਿੱਤੀ ਸਾਲ 2022-23 ਲਈ ਆਪਣੇ ਪਹਿਲੇ ਬਜਟ ਵਿੱਚ 20,550 ਕਰੋੜ ਰੁਪਏ ਦੀ ਜੀਐਸਟੀ (GST) ਵਸੂਲੀ ਦਾ ਅਨੁਮਾਨ ਲਗਾਇਆ ਹੈ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Finance Minister Harpal Singh Cheema) ਨੇ ਦੱਸਿਆ ਕਿ ਪਹਿਲੇ ਛੇ ਮਹੀਨਿਆਂ ਵਿੱਚ ਸੂਬੇ ਵਿੱਚ 50 ਫੀਸਦੀ ਤੋਂ ਵੱਧ ਕਲੈਕਸ਼ਨ ਹੋ ਚੁੱਕੀ ਹੈ,ਉਨ੍ਹਾਂ ਇਹ ਵੀ ਸੰਭਾਵਨਾ ਪ੍ਰਗਟਾਈ ਕਿ ਆਉਣ ਵਾਲੇ ਤਿਉਹਾਰੀ ਸੀਜ਼ਨ ਦੌਰਾਨ GST ਕੁਲੈਕਸ਼ਨ ਵਧਣ ਦੀ ਉਮੀਦ ਹੈ,ਹਰਪਾਲ ਸਿੰਘ ਚੀਮਾ (Harpal Singh Cheema) ਨੇ ਇਹ ਵੀ ਕਿਹਾ ਹੈ ਕਿ ਸੂਬਾ ਸਰਕਾਰ ਨੇ ਬੋਗਸ ਅਤੇ ਜਾਅਲੀ ਬਿਲਿੰਗ ਨੂੰ ਰੋਕਣ ਦੇ ਨਾਲ-ਨਾਲ ਸਾਰੀਆਂ ਖਾਮੀਆਂ ਨੂੰ ਦੂਰ ਕਰਨ ਲਈ ਪੰਜਾਬ ਵਿਧਾਨ ਸਭਾ ‘ਚ ਪੰਜਾਬ ਗੁਡਸ ਐਂਡ ਸਰਵਿਸਿਜ਼ ਟੈਕਸ (ਸੋਧ) ਬਿੱਲ, 2022 ਪਾਸ (The Punjab Goods And Services Tax (Amendment) Bill, 2022 Passed) ਕਰ ਦਿੱਤਾ ਹੈ,ਜਿਸ ਨਾਲ ਵਪਾਰੀ ਹੀ ਨਹੀਂ ਸਗੋਂ ਰਾਜ ਦੇ ਆਪਣੇ ਮਾਲੀਏ ਵਿੱਚ ਵੀ ਵਿਸਥਾਰ ਹੋਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments