spot_img
Thursday, March 28, 2024
spot_img
spot_imgspot_imgspot_imgspot_img
HomeUncategorizedਭਗਵੰਤ ਮਾਨ ਸਰਕਾਰ ਦਾ ਫੈਸਲਾ,ਕਣਕ ਦੀ ਸਿੱਧੀ ਬਿਜਾਈ ਲਈ Subsidy ‘ਤੇ ਮਸ਼ੀਨਾਂ...

ਭਗਵੰਤ ਮਾਨ ਸਰਕਾਰ ਦਾ ਫੈਸਲਾ,ਕਣਕ ਦੀ ਸਿੱਧੀ ਬਿਜਾਈ ਲਈ Subsidy ‘ਤੇ ਮਸ਼ੀਨਾਂ ਖਰੀਦਣ ਲਈ ਮਿਆਦ ‘ਚ ਵਾਧਾ

PUNJAB TODAY NEWS CA:-

CHANDIGARH,(PUNJAB TODAY NEWS CA):- ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਅਗਵਾਈ ਹੇਠ ਆਮ ਆਦਮੀ ਪਾਰਟੀ (Aam Aadmi Party) ਵੱਲੋਂ ਲਗਾਤਾਰ ਲੋਕ ਹਿੱਤ ਫੈਸਲੇ ਲਏ ਜਾ ਰਹੇ ਹਨ,ਮਾਨ ਸਰਕਾਰ ਵੱਲੋਂ ਜਨ ਹਿੱਤ ਐਲਾਨ ਕੀਤੇ ਜਾ ਰਹੇ ਹਨ,ਅਜਿਹਾ ਹੀ ਇਕ ਐਲਾਨ ਖੇਤੀਬਾੜੀ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Agriculture Farmer Welfare Minister Kuldeep Singh Dhaliwal) ਨੇ ਕੀਤਾ ਹੈ,ਮੰਤਰੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਪਰਾਲੀ ਦੀ ਸਾਂਭ ਸੰਭਾਲ (Maintenance of Stubble) ਅਤੇ ਕਣਕ ਦੀ ਸਿੱਧੀ ਬਿਜਾਈ ਲਈ ਸਬਸਿਡੀ ਤੇ ਮਸ਼ੀਨਾਂ ਖਰੀਦਣ ਲਈ ਕਿਸਾਨਾ ਨੂੰ ਜਾਰੀ ਕੀਤੀਆਂ ਪ੍ਰਵਾਨਗੀਆਂ ਦੀ ਮਿਆਦ ਵਿੱਚ 20 ਨਵੰਬਰ ਤੱਕ ਵਾਧਾ ਕੀਤਾ ਗਿਆ ਹੈ।

ਪਹਿਲਾਂ ਇਹ ਤਰੀਕ 7 ਨਵੰਬਰ ਸੀ ਜਿਸ ਨੂੰ ਵਧਾ ਕੇ ਹੁਣ 20 ਨਵੰਬਰ ਤੱਕ ਕਰ ਦਿੱਤਾ ਗਿਆ ਹੈ,ਖੇਤੀਬਾੜੀ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Agriculture Farmer Welfare Minister Kuldeep Singh Dhaliwal) ਨੇ ਨਾਲ ਹੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਦੀਆਂ ਇਨ੍ਹਾਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਚੁੱਕਣ ਤੇ ਵਾਤਾਰਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿਚ ਆਪਣਾ ਸਹਿਯੋਗ ਪਾਉਣ,ਇਸ ਦੇ ਨਾਲ ਹੀ ਉੁਨ੍ਹਾਂ ਕਿਹਾ ਕਿ ਇਹ ਫੈਸਲਾ ਸਰਕਾਰ ਵੱਲੋਂ ਕਿਸਾਨਾਂ ਦੀ ਪਰਾਲੀ ਦੀ ਸਾਂਭ ਸੰਭਾਲ (Maintenance of Stubble) ਅਤੇ ਕਣਕ ਦੀ ਸਿੱਧੀ ਬਿਜਾਈ ਕਰਨ ਲਈ ਵੱਧ ਤੋਂ ਵੱਧ ਮਦਦ ਕਰਨ ਦੇ ਉਦੇਸ਼ ਨਾਲ ਲਿਆ ਗਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments