spot_img
Friday, April 19, 2024
spot_img
spot_imgspot_imgspot_imgspot_img
HomeਪੰਜਾਬLakha Sidhana ਤੇ Bhana Sidhu ‘ਤੇ ਹੋਇਆ ਪਰਚਾ,Toll Plaza ‘ਤੇ Sign Board...

Lakha Sidhana ਤੇ Bhana Sidhu ‘ਤੇ ਹੋਇਆ ਪਰਚਾ,Toll Plaza ‘ਤੇ Sign Board ‘ਤੇ ਕਾਲਖ ਮੱਲ੍ਹਣ ਦਾ ਮਾਮਲਾ

Punjab Today News Ca:-

Barnala,(Punjab Today News Ca):-  ਬਰਨਾਲਾ ਜ਼ਿਲ੍ਹੇ (Barnala District) ਦੇ ਕਸਬਾ ਪੱਖੋ ਕੈਂਚੀਆਂ ਨੇੜੇ ਜਗਜੀਤਪੁਰਾ ਟੌਲ ਪਲਾਜ਼ਾ (Jagjitpura Toll Plaza) ‘ਤੇ ਅੰਗਰੇਜ਼ੀ ਭਾਸ਼ਾ ਦੇ ਸਾਈਨ ਬੋਰਡ ‘ਤੇ ਕਾਲਖ ਮੱਲ੍ਹਣ ਦੇ ਮਸਲੇ ‘ਚ ਲੱਖਾ ਸਿਧਾਣਾ (Lakha Sidhana) ਤੇ ਭਾਨਾ ਸਿੱਧੂ (Bhana Sidhu) ਵਿਰੁੱਧ ਥਾਣਾ ਸ਼ਹਿਣਾ (Thana Shehna) ਵਿੱਚ ਕੇਸ ਦਰਜ ਕੀਤਾ ਗਿਆ ਹੈ,ਦੱਸ ਦੇਈਏ ਕਿ ਇੱਕ ਨਵੰਬਰ ਨੂੰ ਲੱਖਾ ਸਿਧਾਣਾ (Lakha Sidhana) ਟੋਲ ਪਲਾਜ਼ਾ ‘ਤੇ ਆਪਣੇ ਸਾਥੀਆਂ ਨਾਲ ਪਹੁੰਚਿਆ ਸੀ ਅਤੇ ਟੋਲ ਪਲਾਜ਼ਾ ‘ਤੇ ਅੰਗਰੇਜ਼ੀ ਭਾਸ਼ਾ ‘ਤੇ ਕਾਲਖ ਨਾਲ ਕਾਲਖ ਮੱਲ੍ਹ ਦਿੱਤੀ।

ਇਸ ਦੌਰਾਨ ਲੱਖਾ ਸਿਧਾਣਾ (Lakha Sidhana) ਨੇ ਕਿਹਾ ਸੀ ਕਿ ਅੱਜ ਦੇ ਦਿਨ ਪੰਜਾਬੀ ਸੂਬੇ ਦੇ ਨਾਮ ਉਪਰ ਪੰਜਾਬ ਵੱਢਿਆ ਟੁੱਕਿਆ ਗਿਆ ਸੀ,ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ ਖੋਹ ਲਏ ਗਏ,ਪਾਣੀਆਂ ‘ਤੇ ਡਾਕਾ ਮਾਰਿਆ ਗਿਆ,ਰਾਜਧਾਨੀ ਖੋਹ ਲਈ ਗਈ ਅਤੇ ਪੰਜਾਬੀ ਭਾਸ਼ਾ ‘ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ,ਉਸ ਨੇ ਕਿਹਾ ਸੀ ਕਿ ਪੰਜਾਬ ਵਿੱਚ ਪੰਜਾਬੀ ਭਾਸ਼ਾ (Punjabi Language) ਨਾਲ ਕੀਤੇ ਜਾ ਰਹੇ ਵਿਤਕਰੇ ਵਿਰੁੱਧ ਕਾਲਖ ਮੁਹਿੰਮ ਸ਼ੁਰੂ ਕੀਤੀ ਹੈ,ਜਿਸ ਤਹਿਤ ਅੱਜ ਰੋਸ ਵਜੋਂ ਮੁੜ ਕੌਮੀ ਹਾਈਵੇ ਉਪਰ ਅੰਗਰੇਜ਼ੀ ਭਾਸ਼ਾ ਉਪਰ ਕਾਲਖ ਲਾ ਕੇ ਪੰਜਾਬੀ ਮਾਂ ਬੋਲੀ ਨੂੰ ਹਰ ਥਾਂ ਬਣਦਾ ਮਾਣ-ਸਤਿਕਾਰ ਦੇਣ ਦੀ ਮੰਗ ਕਰ ਰਹੇ ਹਾਂ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular

Recent Comments