PUNJAB TODAY NEWS CA:- ਰੂਸ ਦੇ ਖਿਲਾਫ਼ ਜੋ ਪਾਬੰਦੀਆਂ ਅਮਰੀਕਾ ਤੇ ਹੋਰ ਯੂਰੋਪੀਅਨ ਦੇਸ਼ਾਂ ਨੇ ਲਾਈਆਂ ਹਨ ਉਸ ਨਾਲ ਰੂਸ ਅਲੱਗ ਥਲੱਗ ਪੈ ਗਿਆ ਹੈ। ਰੂਸੀ ਲੋਕ ਨੂੰ ਭਾਰੀ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੂਬਲ ਦਾ ਪਲਾਂ ਵਿਚ ਹੀ ਅਮਰੀਕੀ ਡਾਲਰ ਦੇ ਮੁਕਾਬਲੇ 40 ਫ਼ੀਸਦੀ ਟੁੱਟ ਜਾਣਾ ਇੱਕ ਬਹੁਤ ਵੱਡੀ ਢਾਹ ਹੈ। ਯੂਕਰੇਨ ’ਤੇ ਰੂਸ ਦੁਆਰਾ ਕੀਤਾ ਗਿਆ ਹਮਲਾ, ਇਸ ਦੇ ਸਿੱਟੇ ਹੋਰ ਪੱਧਰ ’ਤੇ ਰੂਸੀਆਂ ਨੂੰ ਪ੍ਰਭਾਵਿਤ ਕਰ ਰਹੇ ਹਨ। ਇੱਕ ਲਗਾਤਾਰ ਗਿਰ ਰਹੀ ਮੁਦਰਾ, ਵਿਆਜ ਦਰਾਂ ਦਾ ਦੁੱਗਣਾ ਹੋਣਾ, ਖਾਲੀ ਸ਼ੈਲਫਾਂ ਤੇ ਬੰਦ ਸਟਾਕ ਮਾਰਕੀਟ, ਬੈਂਕਾਂ ਵਿਚ ਲਾਈਨਅੱਪ ਜੋ ਟੁੱਟਣ ਦੇ ਖਤਰੇ ਵਿਚ ਹਨ। ਜਦੋਂ ਰੂਸ ਨੇ ਇਹ ਲੜਾਈ ਦੀ ਸ਼ੁਰੂਆਤ ਕੀਤੀ ਸੀ ਉਸ ਸਮੇਂ ਰੂਸ ਨੂੰ ਆਪਣੇ ਸੁਪਰ ਪਾਵਰ ਭਾਵ ਮਹਾਂਸ਼ਕਤੀ ਹੋਣ ਦਾ ਦੰਭ ਸੀ ਇਸ ਦੇ ਚਲਦੇ ਉਸਨੇ ਸੋਚਿਆ ਕਿ ਯੂਕਰੇਨ ਇੱਕ ਛੋਟਾ ਤੇ ਘੱਟ ਸੈਨਾ ਸ਼ਕਤੀ ਵਾਲਾ ਦੇਸ਼ ਹੈ ਜਿਸ ਨੂੰ ਉਹ ਕੁਝ ਘੰਟਿਆਂ ਵਿਚ ਹੀ ਕਾਬਜ਼ ਕਰ ਲਵੇਗਾ ਪਰੰਤੂ ਉਹ ਇਸ ਅੰਦਾਜ਼ ਵਿਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ।
ਰੂਸ ਦੇ ਕੋਲ ਬਿਹਤਰ ਸੈਨਾ ਬਲ ਤੇ ਅਤਿ ਆਧੁਨਿਕ ਸਾਜ਼ੋ ਸਾਮਾਨ ਹੈ ਪਰੰਤੂ ਯੂਕਰੇਨ ਦੇ ਸੈਨਾ ਵਿਚ ਉਹ ਦਿ੍ਰੜ ਇੱਛਾਸ਼ਕਤੀ ਹੈ ਤੇ ਆਪਣੇ ਵਤਨ ਦੀ ਸਲਾਮਤੀ ਲਈ ਉਹਨਾਂ ਦੇ ਲੋਕ ਸਿਰ ’ਤੇ ਕਫਨ ਬੰਨ੍ਹ ਕੇ ਸੜਕਾਂ ’ਤੇ ਆ ਗਏ। ਉਹ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੇਸ਼ ਭਗਤੀ ਦੇ ਇਸ ਹਵਨ ਵਿਚ ਆਪਣੇ ਆਹੂਤੀ ਦੇਣ ਲਈ ਨਿਕਲ ਪਏ ਹਨ ਇਹ ਤਪਿਸ਼ ਤੇ ਜਜ਼ਬਾ ਕਿਸੇ ਵੀ ਨੂੰ ਝਿਜੋੜ ਸਕਣ ਲਈ ਕਾਫੀ ਹੈ। ਇਹੀ ਵਜ੍ਹਾ ਹੈ ਕਿ ਉਹ ਲੜਾਈ ਜੋ ਕਿ ਚੰਦ ਘੰਟਿਆਂ ਦੀ ਸਮਝੀ ਜਾ ਰਹੀ ਸੀ ਅੱਜ ਦਸਵੇ ਦਿਨ ਵਿਚ ਦਾਖ਼ਲ ਹੋ ਗਈ ਹੈ। ਰੂਸ ਦੇ ਭਾਵੇਂ ਅਮੀਰ ਹੋਣ ਜਾਂ ਗਰੀਬ ਤਬਕਾ, ਇਹ ਆਰਥਿਕ ਕ੍ਰੈਸ਼ ਇੱਕ ਵਿਨਾਸ਼ਕਾਰੀ ਪ੍ਰਭਾਵ ਸਦਮੇਂ ਦੀ ਤਰ੍ਹਾਂ ਆਇਆ ਹੈ। ਰੂਸ ਦਾ ਕੇਂਦਰੀ ਬੈਂਕ ਆਪਣੇ ਵਿਦੇਸ਼ੀ ਭੰਡਾਰਾਂ ਨੂੰ ਕੱਟਣ ਦੀ ਉਮੀਦ ਬਿਲਕੁਲ ਵੀ ਨਹੀਂ ਕਰ ਰਿਹਾ ਸੀ। ਇਹ ਇੱਕ ਅਜਿਹਾ ਕਦਮ ਹੈ ਜਿਸ ਨੂੰ ਪੁਤਿਨ ਨੇ ਯੂਕਰੇਨ ਤੇ ਆਪਣੀਆਂ ਚਾਲਾਂ ਪ੍ਰਤੀ ਵਿਸ਼ਵਵਿਆਪੀ ਪ੍ਰਤੀਕਿ੍ਰਆ ਨੂੰ ਘੱਟ ਸਮਝਿਆ ਸੀ।
ਰੂਸੀ ਅਰਥਵਿਵਸਥਾ ਤੇ ਤੇਲ ਅਤੇ ਗੈਸ ਦੇ ਵੱਡੇ ਸਰੋਤ ਜੋ ਕਿ ਆਮਦਨ ਦਾ ਇੱਕ ਵੱਡਾ ਜ਼ਰੀਆ ਸੀ ਉਹ ਦੇਣਕਾਰੀ ਦੇ ਨਾਲ ਨਾਲ ਇੱਕ ਸੰਪਤੀ ਬਣ ਗਏ ਹਨ ਕਿਉਂ ਜੋ ਸੰਸਾਰ ਦੇ ਬਹੁਤ ਮੁਲਕਾਂ ਨੇ ਇਸ ਦੇ ਆਯਾਤ ’ਤੇ ਰੋਕ ਲਾ ਦਿੱਤੀ ਹੈ।ਰੂਸ ਦੀ ਆਰਥਿਕਤਾ ਇੱਕ ਸਿੰਗਲ ਸਰੋਤ ’ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ। ਕੈਨੇਡਾ ਦੇ ਅੰਦਰ ਵੀ ਰੂਸ ਦੇ ਹਮਲੇ ਸਬੰਧੀ ਨਾਰਾਜ਼ਗੀ ਦੇ ਚਲਦੇ ਕਈ ਫੈਸਲੇ ਲਏ ਗਏ। ਕੈਨੇਡਾ ਸਰਕਾਰ ਨੇ ਰੂਸੀ ਜਹਾਜ਼ਾਂ ਲਈ ਆਪਣੀ ਏਅਰਸਪੇਸ ਬੰਦ ਕਰ ਦਿੱਤੇ। ਰੋਜਰਜ਼, ਬੈੱਲ ਅਤੇ ਸ਼ਾਅ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਰੂਸ ਦੇ ਯੂਕਰੇਨ ’ਤੇ ਹਮਲੇ ਤੋਂ ਬਾਅਦ ਰੂਸੀ ਸੰਸਥਾਵਾਂ ਦੇ ਖਿਲਾਫ਼ ਤਾਜ਼ਾ ਕਾਰਵਾਈ ਵਿਚ ਆਪਣੇ ਟੀ.ਵੀ. ਚੈਨਲ ਲਾਈਨਅੱਪ ਵਿਚ ਰੂਸੀ ਰਾਜ-ਨਿਯੰਤਰਿਤ ਨੈੱਟਵਰਕ R“ ਨੂੰ ਨਹੀਂ ਲੈ ਕੇ ਜਾਣਗੇ। ਸ਼ਾਅ ਨੇ ਆਪਣੇ ਟਵਿੱਤਰ ਅਕਾਊਂਟ ’ਤੇ ਕਿਹਾ ਹੈ ਕਿ ਪਿਕ ਅਤੇ ਪੇ-ਸਰਵਿਸ ਜੋ ਆਰ ਟੀ ਦੀ ਗ੍ਰਾਹਕੀ ਲੈਣ ਵਾਲੇ ਗ੍ਰਾਹਕਾਂ ਨੂੰ ਅਗਲੇ ਬਿÇਲੰਗ ਚੱਕਰ ਵਿਚ ਕ੍ਰੈਡਿਟ ਮਿਲੇਗਾ। R“, Russia “oday ਇੱਕ ਬਹੁ-ਭਾਸ਼ਾਈ 24 ਘੰਟੇ ਨਿਊਜ਼ ਚੈਨਲ ਹੈ ਜੋ 2005 ਵਿਚ ਸ਼ੁਰੂ ਕੀਤਾ ਗਿਆ ਸੀ।
ਇਹ ਕਰੀਬ 100 ਤੋਂ ਵੱਧ ਮੁਲਕਾਂ ਵਿਚ ਪ੍ਰਸਾਰਿਤ ਕੀਤਾ ਜਾਂਦਾ ਹੈ। ਇਹ ਨਿਊਜ਼ ਚੈਨਲ ਕਥਿਤ ਤੌਰ ’ਤੇ ਰੂਸੀ ਸਰਕਾਰ ਦੁਆਰਾ ਫੰਡ ਕੀਤਾ ਜਾਂਦਾ ਹੈ। ਆਲੋਚਕਾਂ ਦਾ ਮੰਨਣਾਹੈ ਕਿ ਇਹ ਰੂਸੀ ਸਰਕਾਰ ਦਾ ਕ੍ਰੇਮਲਿਨ ਲਈ ਇੱਕ ਪ੍ਰੋਪੋਗੰਡਾ ਦਾ ਆਉਟਲੇਟ ਸਾਧਨ ਹੈ। ਕੈਨੇਡਾ ਦੇ ਹੈਰੀਟੇਜ ਮੰਤਰੀ ਪਾਬਲੋ ਰੋਡਰਿਗਜ਼ ਨੇ ਕੈਨੇਡੀਅਨ ਟੈਲੀਕਾਮ ਦੁਆਰਾ ਲਏ ਫੈਸਲਿਆਂ ਦੀ ਸ਼ਲਾਘਾ ਕੀਤੀ। ਮੰਤਰਾਲੇ ਦਾ ਕਹਿਣਾ ਹੈ ਕਿ ਇਹ ਚੈਨਲ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਪ੍ਰਚਾਰ ਦੀ ਬਾਂਹ ਹੈ ਜੋ ਗਲਤ ਜਾਣਕਾਰੀ ਫੈਲਾਉਂਦੀ ਹੈ। ਰੋਡਰਿਗਜ਼ ਨੇ ਟਵਿੱਟਰ ’ਤੇ ਕਿਹਾ ਕਿ ਕੈਨੇਡਾ ਵਿਚ ਇਸ ਦੀ ਕੋਈ ਥਾਂ ਨਹੀਂ ਹੈ। ਟੈਲੀਕਾਮ ਨੇ ਇੱਕ ਹੋਰ ਚੰਗਾ ਕੰਮ ਕੀਤਾ ਹੈ। ਉਸ ਨੇ ਘੋਸ਼ਣਾ ਕੀਤੀ ਹੈ ਕਿ ਉਹ ਲੋਕ ਜੋ ਯੂਕਰੇਨ ਵਿਚ ਆਪਣੇ ਸਕੇ- ਸਬੰਧੀਆਂ ਦਾ ਹਾਲ ਜਾਣਨ ਲਈ ਉਹਨਾਂ ਨੂੰ ਕਾਲ ਕਰਨ ਜਾਂ ਟੈਕਸ ਸੰਦੇਸ਼ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਨੂੰ ਲਾਂਗ ਡਿਸਟੈਂਸਿੰਗ ਖਰਚਿਆਂ ਨੂੰ ਮੁਆਫ਼ ਕਰ ਦਿੱਤਾ ਜਾਵੇਗਾ। ਕੈਨੇਡਾ ਨੇ ਯੂਕਰੇਨ ਨੂੰ ਕਰੀਬ 100 ਮਿਲੀਅਨ ਡਾਲਰ ਦੀ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਇਹਨਾਂ ਐਲਾਨਾਂ ਨੂੰ ਦੇਖ ਕੇ ਇੰਜ ਮਹਿਸੂਸ ਹੁੰਦਾ ਹੈ,ਕਿ ਮਾਨਵਤਾ ਅਜੇ ਜਿੰਦਾ ਹੈ।
ਇਨਸਾਨੀ ਕਦਰਾਂ ਕੀਮਤਾਂ ਦਾ ਮੁੱਲ ਹੈ ਪਰੰਤੂ ਜਿਸ ਤਰ੍ਹਾਂ ਆਪਣੀ ਚੌਧਰ ਮੰਨਵਾਉਣ ਦੀ ਖ਼ਾਤਿਰ ਰੂਸ ਨੇ ਇੱਕ ਸੁਤੰਤਰ ਦੇਸ਼ ’ਤੇ ਹਮਲਾ ਕੀਤਾ ਉਸ ਦਾ ਖਮਿਆਜ਼ਾ ਯੂਕਰੇਨ ਸਹਿਤ ਰੂਸ ਦੇ ਲੋਕਾਂ ਨੂੰ ਵੀ ਭੁਗਤਣਾ ਪਵੇਗਾ। ਜੇਕਰ ਤੁਹਾਡੇ ਹੱਥ ਮਜ਼ਬੂਤ ਹਨ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਆਪਣੀ ਸ਼ਕਤੀ ਦੇ ਨਸ਼ੇ ਵਿਚ ਮਦਮਸਤ ਹੋ ਕੇ ਤੁਸੀਂ ਇੱਕ ਗੁਆਂਢੀ ਦੇਸ਼ ਨੂੰ ਅਣਚਾਹੇ ਯੁੱਧ ਵਿਚ ਝੋਕ ਦਿਉ। ਇਸ ਜੰਗ ਵਿਚ ਸੈਂਕੜੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਤੇ ਬਿਲੀਅਨ ਡਾਲਰ ਦੀ ਸੰਪਤੀ ਸੜ ਕੇ ਸੁਆਹ ਹੋ ਗਈ। ਲੱਖਾਂ ਦੀ ਗਿਣਤੀ ਵਿਚ ਲੋਕ ਬੇਘਰ ਹੋ ਗਏ। ਪਰਿਵਾਰ ਆਪਣੇ ਲੋਕਾਂ ਤੋਂ ਵਿਛੜ ਗਏ। ਔਰਤਾਂ ਤੇ ਬੱਚੇ ਜਾਨ ਬਚਾਉਣ ਲਈ ਪੜੋਸੀ ਦੇਸ਼ਾਂ ਵਿਚ ਸ਼ਰਨਾਰਥੀ ਵਜੋਂ ਚਲੇ ਗਏ ਜਦਕਿ ਉਹਨਾਂ ਦੇ ਮਰਦ ਮੈਂਬਰ ਯੂਕਰੇਨ ਵਿਚ ਰਹਿ ਕੇ ਹੀ ਆਪਣੇ ਦੇਸ਼ ਦੀ ਰੱਖਿਆ ਲਈ ਹਥਿਆਰਬੰਦ ਹੋ ਕੇ ਵਤਨਪ੍ਰਸਤੀ ਦੀ ਰਾਹ ’ਤੇ ਚੱਲ ਪਏ। ਜਦੋਂ ਭੈਣ-ਭਾਈ ਤੋਂ ਬੇਟੀਬਾਪ ਤੋਂ ਜਾਂ ਪਤਨੀ ਆਪਣੇ ਪਤੀ ਤੋਂ ਵਿਛੜੀ ਹੋਵੇਗੀ ਤਾਂ ਉਹਨਾਂ ਦੀ ਮਾਨਸਿਕ ਹਾਲਤ ਦਾ ਅੰਦਾਜ਼ਾ ਲਾਉਣਾ ਨਾਮੁਮਕਿਨ ਹੈ।
ਕੀ ਪੁਤਿਨ ਕਦੇ ਵੀ ਇਸ ਤਕਲੀਫ ਦੀ ਭਰਪਾਈ ਕਰ ਪਾਵੇਗਾ। ਹਜ਼ਾਰਾਂ ਦੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਜੋ ਐਮ. ਬੀ.ਬੀ.ਐਸ. ਦੀ ਡਿਗਰੀ ਹਾਸਲ ਕਰਨ ਯੂਕਰੇਨ ਗਏ ਸਨ ਉਹਨਾਂ ਦਾ ਭਵਿੱਖ ਵੀ ਅੰਧਕਾਰ ਵਿਚ ਡੁੱਬ ਗਿਆ। ਅੰਤਰਰਾਸ਼ਟਰੀ ਭੁਗਤਾਨ ਪ੍ਰਣਾਲੀ ਤੋਂ ਬੇਦਖ਼ਲੀ ਰੂਸ ਦੇ ਵਪਾਰ ਲਈ ਇੱਕ ਬਹੁਤ ਵੱਡਾ ਝਟਕਾ ਹੈ। ਯੂਕਰੇਨ ਦੇ ਪੱਛਮੀ ਸਹਿਯੋਗੀਆਂ ਨੇ ਰੂਸ ਵਿਚ SW96“ ਦੀ ਪਹੁੰਚ ’ਤੇ ਰੋਕ ਲਾ ਦਿੱਤੀ ਹੈ। ਸੰਯੁਕਤ ਰਾਜ ਅਮਰੀਕਾ, ਕੈਨੇਡਾ ਤੇ ਹੋਰਾਂ ਨੇ ਇਹ ਵੀ ਕਿਹਾ ਕਿ ਉਹ ਰੂਸੀ ਕਰੰਸੀ ਰੂਬਲ ਨੂੰ ਸਮਰਥਨ ਦੇਣ ਦੀ ਸਮਰੱਥਾ ਨੂੰ ਸੀਮਤ ਕਰਨ ਲਈ ਰੂਸ ਦੇ ਕੇਂਦਰੀ ਬੈਂਕ’ਤੇ ਪਾਬੰਦੀ ਲਾਉਣਗੇ। ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਇਹ ਜੰਗ ਲੋਕਤੰਤਰ ਖ਼ਿਲਾਫ਼ ਤਾਨਾਸ਼ਾਹੀ ਦੀ ਹੈ। ਜਦੋਂ ਕਿ ਰੂਸ ਯੂਕਰੇਨ ’ਤੇ ਸਾਈਬਰ ਅਟੈਕ ਕਰਕੇ ਉਸਦੇ ਡਿਜੀਟਲ ਡਾਟੇ ਨੂੰ ਮਾਰ ਪਾ ਰਿਹਾ ਹੈ। 100 ਬਿਲੀਅਨ ਯੂਰੋ ਦੀ ਮਦਦ ਯੂਰੋਪੀਅਨ ਯੂਨੀਅਨ ਯੂਕਰੇਨ ਦੇ ਪੁਨਰਵਾਸ ਲਈ ਕਰੇਗਾ। ਯੂਕਰੇਨ ਨੂੰ ਯੂਰੋਪੀਅਨ ਯੂਨੀਅਨ ਅਤੇ ਨਾਟੋ ਤੇ ਅਮਰੀਕਾ ਕੈਨੇਡਾ ਸਮੇਤ ਚਹੁੰ ਪਾਸਿਓਂ ਹਥਿਆਰ, ਦਵਾਈਆਂ ਅਤੇ ਆਰਥਿਕ ਮਦਦ ਮਿਲ ਰਹੀ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਵਾਂ ਮੁਲਕਾਂ ਵਿਚ ਜੰਗ ਦੇ ਜਲਦ ਬੰਦ ਹੋਣ ਦੀ ਅਪੀਲ ਕੀਤੀ ਹੈ। ਉਸਨੇ ਮਾਨਵੀ ਕਦਰਾਂ ਕੀਮਤਾਂ ਦਾ ਮਾਣ ਰੱਖਦੇ ਹੋਏ ਯੂਕਰੇਨ ਵਿਚ ਦਵਾਈਆਂ ਤੇ ਹੋਰ ਜ਼ਰੂਰੀ ਵਸਤਾਂ ਨੂੰ ਭੇਜਣ ਦਾ ਵਾਅਦਾ ਕੀਤਾ। ਦੂਜੇ ਪਾਸੇ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਆਪਰੇਸ਼ਨ ਗੰਗਾ ਤਹਿਤ ਜੋ ਵਾਧੂ ਸੈਨਾ ਦਾ ਇਸਤੇਮਾਲ ਕੀਤਾ ਤੇ ਫੁਰਤੀਲੀ ਦਿਖਾਈ ਉਹ ਬੇਸ਼ੱਕ ਪ੍ਰਸ਼ੰਸ਼ਨੀਆ ਹੈ ਜਿਸ ’ਤੇ ਹਰੇਕ ਭਾਰਤੀ ਨੂੰ ਮਾਣ ਹੋਣਾ ਚਾਹੀਦਾ ਹੈ। ਜੰਗ ਹਮੇਸ਼ਾ ਹੀ ਜ਼ਾਲਿਮ ਹੁੰਦੀ ਹੈ ਤੇ ਤਬਾਹੀ ਨੂੰ ਨਿਉਤਾ ਦਿੰਦੀ ਹੈ। ਪਰੰਤੂ ਸੱਤਾ ਦੇ ਠੇਕੇਦਾਰ ਆਪਣੀ ਪ੍ਰਭੁਤਾ ਕਾਇਮ ਰੱਖਣ ਲਈ ਮਾਨਵਤਾ ਦੀ ਛਾਤੀ ’ਤੇ ਜ਼ੋਖਮ ਦਿੰਦੇ ਹਨ ਉਹਨਾਂ ਨੂੰ ਇਤਿਹਾਸ ਕਦੇ ਭੁਲਾ ਨਹੀਂ ਸਕਦਾ। ਦੂਜੀ ਵਿਸ਼ਵ ਜੰਗ ਦੇ ਦੌਰਾਨ ਹੀਰੋਸ਼ੀਮਾ ਤੇ ਨਾਗਾਸਾਕੀ ’ਤੇ ਜੋ ਹੋਇਆ ਉਸ ਦੇ ਕੁਪ੍ਰਭਾਵ ਅੱਜ ਦੀਆਂ ਨਸਲਾਂ ਵਿਚ ਵੀ ਦੇਖਣ ਨੂੰ ਮਿਲਦੇ ਹਨ। ਬੱਚੇ ਪਰਮਾਣੂ ਬੰਬਾਂ ਦੇ ਵਿਸ਼ੈਲੇ ਪ੍ਰਭਾਵ ਹੇਠ ਵਿਕ੍ਰਿਤਿਆ ਲੈ ਕੇ ਪੈਦਾ ਹੋਏ। ਅੱਜ ਸੰਸਾਰ ਉਸੇ ਪਰਮਾਣੂ ਹਮਲੇ ਦੀ ਆਹਟ ’ਤੇ ਬੈਠਾ ਹੈ। ਮੈਂ ਆਸ ਕਰਦੀ ਹਾਂ ਕਿ ਇਹ ਜੰਗ ਪਰਮਾਣੂ ਹਥਿਆਰਾਂ ਦੀ ਇਸਤੇਮਾਲ ਬਿਨਾਂ ਜਲਦ ਖਤਮ ਹੋਵੇ ਤੇ ਪੁਨਰ ਵਸਾਵੇ ਦੀ ਪਹੁੰ ਫੁੱਟੇ ਨਹੀਂ ਤਾਂ ਉਸ ਕਹਾਵਤ ਨੂੰ ਚਰਿਤਾਰਥ ਕਰਨ ਤੋਂ ਕੋਈ ਕਸਰ ਨਹੀਂ ਕਿ ਹਮਨੇ ਤੋ ਵੋ ਜ਼ਮਾਨੇ ਵੀ ਦੇਖੇ ਹੈ ਜਬ ਲਮਹੋਂ ਨੇ ਖਤਾ ਕੀ ਔਰ ਸਦੀਓ ਨੇ ਸਜ਼ਾ ਪਾਈ।