New Delhi,05 June,2024,(Punjab Today News Ca):- ਲੋਕ ਸਭਾ ਚੋਣਾਂ (Lok Sabha Elections) ਤੋਂ ਬਾਅਦ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ,ਇਸ ਸਬੰਧ ‘ਚ ਬੁੱਧਵਾਰ ਸ਼ਾਮ 4 ਵਜੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ NDA ਦੀ ਪਹਿਲੀ ਬੈਠਕ ਹੋਈ,ਇੱਕ ਘੰਟੇ ਤੱਕ ਚੱਲੀ ਬੈਠਕ ਵਿੱਚ ਮੋਦੀ ਨੂੰ ਐਨਡੀਏ (NDA) ਦਾ ਨੇਤਾ ਚੁਣ ਲਿਆ ਗਿਆ,ਮੀਟਿੰਗ ਵਿੱਚ 16 ਪਾਰਟੀਆਂ ਦੇ 21 ਆਗੂ ਸ਼ਾਮਲ ਹੋਏ,ਸੂਤਰਾਂ ਮੁਤਾਬਕ 7 ਜੂਨ ਨੂੰ ਐਨਡੀਏ ਦੇ ਸੰਸਦ ਮੈਂਬਰਾਂ ਦੀ ਮੀਟਿੰਗ ਤੋਂ ਬਾਅਦ ਰਾਸ਼ਟਰਪਤੀ ਨੂੰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਜਾਵੇਗਾ,ਰਾਜਨਾਥ ਸਿੰਘ, ਅਮਿਤ ਸ਼ਾਹ ਅਤੇ ਜੇਪੀ ਨੱਡਾ ਨੂੰ ਸਾਰੇ ਸਹਿਯੋਗੀਆਂ ਨਾਲ ਇਕ-ਦੂਜੇ ਨਾਲ ਗੱਲਬਾਤ ਕਰਨ ਅਤੇ ਨਵੀਂ ਸਰਕਾਰ ਦੇ ਰੂਪ ‘ਤੇ ਚਰਚਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ,ਇਸ ਦੌਰਾਨ ਪ੍ਰਧਾਨ ਮੰਤਰੀ ਦ੍ਰੋਪਦੀ ਮੁਰਮੂ ਨੇ ਪ੍ਰਧਾਨ ਮੰਤਰੀ ਮੋਦੀ ਦੇ ਅਸਤੀਫ਼ੇ ਅਤੇ ਮੰਤਰੀ ਮੰਡਲ ਨੂੰ ਭੰਗ ਕਰਨ ਦੀ ਸਿਫ਼ਾਰਸ਼ ਤੋਂ ਬਾਅਦ ਲੋਕ ਸਭਾ ਭੰਗ ਕਰ ਦਿੱਤੀ।