CHANDIGARH,(PUNJAB TODAY NEWS CA):- ਪੰਜਾਬ ਦੇ ਬਰਖ਼ਾਸਤ ਸਿਹਤ ਮੰਤਰੀ ਡਾ: ਵਿਜੇ ਸਿੰਗਲਾ (Punjab’s dismissed Health Minister Dr. Vijay Singla) ਅਤੇ ਉਹਨਾਂ ਦੇ ਭਾਣਜੇ ਪ੍ਰਦੀਪ ਕੁਮਾਰ ਨੂੰ 27 ਮਈ ਤੱਕ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ,ਪੰਜਾਬ ਦੇ ਬਰਖ਼ਾਸਤ ਸਿਹਤ ਮੰਤਰੀ ਡਾ: ਵਿਜੇ ਸਿੰਗਲਾ (Punjab’s dismissed Health Minister Dr. Vijay Singla) ਨੇ 4 ਵਿਅਕਤੀਆਂ ਦਾ ਗਰੁੱਪ (ਜੀ-4) ਬਣਾਇਆ ਸੀ,ਮੰਤਰੀ ਸਾਰਾ ਮਹਿਕਮਾ ਸੰਭਾਲ ਰਿਹਾ ਸੀ,ਉਨ੍ਹਾਂ ਨੂੰ ਟ੍ਰਾਂਸਫਰ-ਪੋਸਟਿੰਗ (Transfer-posting) ਤੋਂ ਲੈ ਕੇ ਸਪਲਾਈ-ਨਿਰਮਾਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ,ਪੰਜਾਬ ਪੁਲਿਸ (Punjab Police) ਦੀ ਜਾਂਚ ਵਿਚ ਇਹ ਤੱਥ ਸਾਹਮਣੇ ਆਏ ਹਨ,ਇਸ ਤੋਂ ਇਹ ਮੰਨਿਆ ਜਾ ਰਿਹਾ ਹੈ,ਕਿ ਇਨ੍ਹਾਂ ਰਾਹੀਂ ਵਿਭਾਗ ਵਿਚ ਰਿਸ਼ਵਤਖੋਰੀ ਦੀ ਖੇਡ ਚੱਲ ਰਹੀ ਸੀ,ਇਹ ਸਾਰੇ ਹੁਣ ਮੰਤਰੀ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਵਿਜੀਲੈਂਸ ਬਿਊਰੋ (Vigilance Bureau) ਦੀ ਜਾਂਚ ਦੇ ਘੇਰੇ ਵਿਚ ਹਨ।
ਜਾਂਚ ਮੁਤਾਬਕ ਇਨ੍ਹਾਂ ਵਿਚੋਂ ਸਭ ਤੋਂ ਅਹਿਮ ਸਿੰਗਲਾ ਦਾ ਭਤੀਜਾ ਪ੍ਰਦੀਪ ਕੁਮਾਰ ਬਾਂਸਲ ਸੀ,ਜਿਸ ਨੂੰ ਮੰਤਰੀ ਨੇ ਓ.ਐਸ.ਡੀ. (OSD) ਲਗਾਇਆ ਹੋਇਆ ਸੀ,ਦੂਜੇ ਨੰਬਰ ’ਤੇ ਮਾਨਸਾ (Mansa) ਦੇ ਕੀਟਨਾਸ਼ਕ ਡੀਲਰ ਵਿਸ਼ਾਲ ਉਰਫ ਲਵੀ ਅਤੇ ਤੀਜੇ ਨੰਬਰ ’ਤੇ ਭੱਠਾ ਮਾਲਕ ਜੋਗੇਸ਼ ਕੁਮਾਰ ਹੈ,ਚੌਥੇ ਨੰਬਰ ‘ਤੇ ਬਠਿੰਡਾ (Bathinda) ‘ਚ ਸਿਹਤ ਵਿਭਾਗ ‘ਚ ਕੰਮ ਕਰਦੇ ਦੰਦਾਂ ਦੇ ਡਾਕਟਰ ਗਿਰੀਸ਼ ਗਰਗ ਹਨ,ਪ੍ਰਦੀਪ ਵਿਭਾਗ ਵਿਚ ਉਸਾਰੀ ਅਤੇ ਸਪਲਾਈ ਦਾ ਕੰਮ ਦੇਖਦਾ ਸੀ,ਜੋਗੇਸ਼ ਅਤੇ ਵਿਸ਼ਾਲ ਦੀ ਬਦਲੀ-ਪੋਸਟਿੰਗ ਦੀ ਦੇਖ-ਰੇਖ ਕਰਦੇ ਸਨ,ਡਾ: ਗਿਰੀਸ਼ ਗਰਗ ਨੇ ਫਾਈਨੈਂਸ (Finance) ਦਾ ਕੰਮ ਦੇਖਦਾ ਸੀ।
ਮੰਤਰੀ ਵਿਜੇ ਸਿੰਗਲਾ ਨੇ ਚੰਡੀਗੜ੍ਹ (Chandigarh) ਆਉਂਦਿਆਂ ਹੀ ਡਾ: ਗਿਰੀਸ਼ ਗਰਗ ਨੂੰ ਆਪਣਾ ਓ.ਐਸ.ਡੀ. (OSD) ਬਣਾ ਲਿਆ ਸੀ ਹਾਲਾਂਕਿ ਉਹ ਸਰਕਾਰੀ ਨੌਕਰੀ ‘ਤੇ ਹੋਣ ਕਾਰਨ ਅਧਿਕਾਰਤ ਤੌਰ ‘ਤੇ ਜ਼ਿੰਮੇਵਾਰੀ ਸੰਭਾਲ ਰਿਹਾ ਸੀ,ਸਵਾਲ ਇਹ ਵੀ ਉੱਠ ਰਹੇ ਹਨ ਕਿ ਉਹ ਅਸਲ ਵਿਚ ਓਐਸਡੀ (OSD) ਸੀ ਜਾਂ ਨਹੀਂ ਕਿਉਂਕਿ ਉਸ ਨਾਲ ਸਬੰਧਤ ਰਿਕਾਰਡ ਨਹੀਂ ਮਿਲ ਰਿਹਾ,ਅਫ਼ਸਰਾਂ ਨੇ ਉਸ ’ਤੇ ਇਤਰਾਜ਼ ਵੀ ਕੀਤਾ ਪਰ ਮੰਤਰੀ ਨੇ ਉਸ ਨੂੰ ਓਐਸਡੀ (OSD) ਕਹਿ ਕੇ ਮੀਟਿੰਗ ਵਿੱਚ ਬਿਠਾ ਕੇ ਰੱਖਿਆ,ਜੋਗੇਸ਼ ਅਤੇ ਲਵੀ ਨੂੰ ਆਪਣੇ ਨਾਲ ਨਿੱਜੀ ਸਹਾਇਕ (ਪੀ.ਏ.) ਰੱਖਿਆ। ਮੰਤਰੀ ਦਾ ਅਧਿਕਾਰੀਆਂ ਨੂੰ ਸਪੱਸ਼ਟ ਹੁਕਮ ਸੀ ਕਿ ਬਿਨ੍ਹਾਂ ਪੁੱਛੇ ਕਿਸੇ ਦੀ ਬਦਲੀ ਨਾ ਕੀਤੀ ਜਾਵੇ।
ਕਈਆਂ ਨੂੰ ਖੋਲ੍ਹਿਆ ਜਾਣਾ ਬਾਕੀ ਹੈ,ਵਿਜੀਲੈਂਸ ਟੀਮ ਪੰਜਾਬ ਭਵਨ (Vigilance Team Punjab Bhawan) ਦੇ ਕਮਰਾ ਨੰਬਰ 203 ਅਤੇ 204 ਦੀ ਵੀ ਚੈਕਿੰਗ ਕਰੇਗੀ,ਜਿੱਥੇ ਮੰਤਰੀ ਵਿਜੇ ਸਿੰਗਲਾ (Minister Vijay Singla) ਅਤੇ ਉਨ੍ਹਾਂ ਦੇ ਕਰੀਬੀ ਦੋਸਤ ਰਹਿੰਦੇ ਸਨ,ਉਸ ਦੇ ਸਰਕਾਰੀ ਘਰ ਦੀ ਤਲਾਸ਼ੀ ਵੀ ਲਈ ਗਈ ਹੈ,ਵਿਜੀਲੈਂਸ (Vigilance) ਇੱਥੇ ਸੀਸੀਟੀਵੀ ਫੁਟੇਜ (CCTV Footage) ਵੀ ਚੈੱਕ ਕਰੇਗੀ,ਜਿਸ ਤੋਂ ਪਤਾ ਚੱਲ ਸਕੇਗਾ ਕਿ ਮੰਤਰੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਕੌਣ-ਕੌਣ ਮਿਲਣ ਆਇਆ ਸੀ,ਮੰਤਰੀ ਦੇ 2 ਮਹੀਨਿਆਂ ਦੇ ਕਾਲ ਡਿਟੇਲ (Call Details) ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ALSO READ NEWS:- ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ 23 ਲਾਭਪਾਤਰੀਆਂ ਨੂੰ ਤਰਸ ਦੇ ਆਧਾਰ ਉੱਤੇ ਸਿੱਖਿਆ ਵਿਭਾਗ ਵਿੱਚ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ