CHANDIGARH,(PUNJAB TODAY NEWS CA):- ਪੰਜਾਬ ਵਿੱਚ CM ਭਗਵੰਤ ਮਾਨ (CM Bhagwant Mann) ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਸਖਤ ਕਦਮ ਚੁੱਕੇ ਜਾ ਰਹੇ ਹਨ,ਜਿਸਦੇ ਮੱਦੇਨਜ਼ਰ ਵਿਜੀਲੈਂਸ ਬਿਊਰੋ (Vigilance Bureau) ਵੱਲੋਂ ਵੀਰਵਾਰ ਨੂੰ ਭ੍ਰਿਸ਼ਟਾਚਾਰ ਸਬੰਧੀ ਵੱਡੀ ਕਾਰਵਾਈ ਕੀਤੀ ਗਈ ਹੈ,ਵਿਜੀਲੈਂਸ ਬਿਊਰੋ (Vigilance Bureau) ਵੱਲੋਂ ਫਤਿਹਗੜ੍ਹ ਸਾਹਿਬ (Fatehgarh Sahib) ਵਿੱਚ ਦੋ ਸਾਬਕਾ ਸਰਪੰਚਾਂ ਤੇ ਦੋ ਜੂਨੀਅਰ ਇੰਜਨੀਅਰਾਂ (Junior Engineers) ਖ਼ਿਲਾਫ਼ 21 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।
ALSO READ NEWS:- ਪੰਜਾਬ ਦੇ ਬਰਖ਼ਾਸਤ ਸਿਹਤ ਮੰਤਰੀ ਡਾ: ਵਿਜੇ ਸਿੰਗਲਾ ਦੇ 4 ਹਿੱਸੇਦਾਰਾਂ ਦੇ ਨਾਮ ਦਾ ਹੋਇਆ ਖ਼ੁਲਾਸਾ,ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ
ਬੀਤੇ ਦਿਨ ਪਹਿਲਾਂ ਪੰਜਾਬ (Punjab) ਵਿੱਚ CM ਭਗਵੰਤ ਮਾਨ (CM Bhagwant Mann) ਸਰਕਾਰ ਨੇ ਭ੍ਰਿਸ਼ਟਾਚਾਰ (Corruption) ਸਬੰਧੀ ਆਪਣੇ ਹੀ ਮੰਤਰੀ ਨੂੰ ਬਰਖਾਸਤ ਕਰ ਦਿੱਤਾ ਗਿਆ,CM ਭਗਵੰਤ ਮਾਨ (CM Bhagwant Mann) ਨੇ ਭ੍ਰਿਸ਼ਟਾਚਾਰ (Corruption) ਦੇ ਪੁਖਤਾ ਸਬੂਤ ਮਿਲਣ ਤੋਂ ਬਾਅਦ ਸਿਹਤ ਮੰਤਰੀ ਵਿਜੇ ਸਿੰਗਲਾ (Health Minister Vijay Singla) ਦੀ ਕੈਬਨਿਟ ਵਿੱਚੋਂ ਛੁੱਟੀ ਕਰ ਦਿੱਤੀ ਸੀ