Manitoba,(PUNJAB TODAY NEWS CA):- ਕਨੈਡਾ ਦੀ ਧਰਤੀ ਅੱਜ ਬਹੁਤ ਸਾਰੇ ਪੰਜਾਬੀ ਰਹਿ ਰਹੇ ਹਨ,ਅਤੇ ਜਿੱਥੇ ਵੀਂ ਪੰਜਾਬੀ ਕਿਸੇ ਵੀਂ ਦੇਸ਼ ਵਿੱਚ ਜਾਂਦੇ ਹਨ,ਆਪਣਾ ਧਰਮ ਅਤੇ ਕਲਚਰ ਨਾਲ ਲੈਕੇ ਜਾਂਦੇ ਹਨ,ਇਸ ਤਰ੍ਹਾਂ ਹੀ ਸਿੱਖ ਧਰਮ ਦੇ ਲੋਕ ਅੱਜ ਬਹੁਤ ਸਾਰੇ ਦੇਸ਼ਾਂ ਵਿੱਚ ਰਹਿ ਰਹੇ ਹਨ,ਇਸ ਦੇ ਨਾਲ ਹੀ ਕਨੈਡਾ ਦੀ ਧਰਤੀ ਤੇ ਵੀਂ ਸਿੱਖ ਧਰਮ ਦੇ ਬਹੁਤ ਸਾਰੇ ਲੋਕ ਰਰਿ ਰਹੇ ਹਨ,ਜੋ ਕਿ ਆਪਣੇ ਗੁਰੂਆਂ ਦੀ ਪਵਿੱਤਰ ਬਾਣੀ ਦਾ ਉਪਦੇਸ਼ ਇਸ ਸਮੇਂ ਕਨੈਡਾ ਦੀ ਧਰਤੀ ਤੇ ਕਰ ਰਹੇ ਹਨ,ਇੱਥੇ ਹੀ ਮਿਹਨਤ ਅਤੇ ਲਗਨ ਨਾਲ ਇਸ ਸਮੇਂ ਵੱਡਾ ਮੁਕਾਮ ਹਾਸਲ ਕਰ ਲਿਆ ਹੈ,ਇਸ ਵਿੱਚ ਗੁਰੂਦੁਆਰਾ ਸਿੱਖ ਸੋਸਾਇਟੀ ਅੋਫ ਮੈਨੀਟੋਬਾ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰਭਾਤ ਫੇਰੀ 2022, 22 ਮਈ ਤੋਂ 1 ਜੂਨ ਤੱਕ ਅ੍ਰੰਮਿਤ ਵੇਲੇ ਸਿਮਰਨ ਹੋਵੇਗਾ, 3:15-4:15 ਤੱਕ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਜੂਨ 01 ਸ਼ਾਮ 4:00 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਭੋਗ ਜੂਨ 03 ਸ਼ਾਮ 5:00 ਵਜੇ ਪ੍ਰਭਾਤ ਫੇਰੀ ਜੂਨ 04 ਸ਼ਨੀਵਾਰ 6:00 ਵਜੇ ਸਵੇਰੇ—ਗੱਤਕਾ ਅਤੇ ਢਾਡੀ ਬਾਰ, ਕੀਰਤਨ ਹੋਵੇਗਾ 1984 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ,6 ਜੂਨ ਸੋਮਵਾਰ ਸ਼ਾਮ 4:30 ਵਜੇ ਸੁਖਮਨੀ ਸਾਹਿਬ ਪਾਠ ਅਤੇ ਕੀਰਤਨ ਦਰਬਾਰ ਹੋਵੇਗਾ,ਅਤੇ ਇਸ ਵਿੱਚ ਸਮੂਹ ਸਾਧ ਸੰਗਤ ਇਸ ਪ੍ਰਭਾਤ ਫੇਰੀ ਵਿੱਚ ਸ਼ਾਮਲ ਹੋਣ ਦੀ ਕ੍ਰਿਪਾਲਤਾ ਕਰਨੀ।
