PATIALA,(PUNJAB TODAY NEWS CA):- ਕੇਂਦਰੀ ਜੇਲ੍ਹ ਪਟਿਆਲਾ (Central Jail,Patiala) ਵਿਚ ਬੰਦ ਕੌਮਾਂਤਰੀ ਪੱਧਰ ਦੇ ਨਸ਼ਾ ਤਸਕਰ ਜਗਦੀਸ਼ ਭੋਲਾ (Drug smuggler Jagdish Bhola) ਕੋਲੋਂ ਤਲਾਸ਼ੀ ਦੌਰਾਨ ਮੋਬਾਈਲ ਫੋਨ ਬਰਾਮਦ (Mobile Phone Recovery) ਹੋਇਆ ਹੈ,ਇਸ ਤੋਂ ਇਲਾਵਾ ਉਸ ਨੇ ਦੋ ਹੋਰ ਫੋਨ ਦਰੱਖਤ ਉੱਤੇ ਲੁਕੋ ਕੇ ਰੱਖੇ ਹੋਏ ਸਨ,ਪਟਿਆਲਾ ਜੇਲ੍ਹ (Patiala Jail) ਦੇ ਨਵੇਂ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ (New Superintendent Manjit Singh Tiwana) ਲਗਾਤਾਰ ਸਖਤੀ ਵਰਤ ਰਹੇ ਹਨ,ਜਿਸ ਦੇ ਚਲਦਿਆਂ ਕੈਦੀਆਂ ਦੀ ਤਲਾਸ਼ੀ ਕੀਤੀ ਗਈ,ਇਸ ਦੌਰਾਨ ਜਗਦੀਸ਼ ਭੋਲਾ (Jagdish Bhola) ਕੋਲੋਂ ਮੋਬਾਈਲ ਫੋਨ (Mobile Phone) ਬਰਾਮਦ ਹੋਏ।
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਵੀ ਇਸ ਸਮੇਂ ਰੋਡ ਰੇਜ ਕੇਸ (Road Rage Case) ਵਿਚ ਪਟਿਆਲਾ ਦੀ ਇਸੇ ਜੇਲ੍ਹ ਵਿਚ ਬੰਦ ਹਨ,ਉਹਨਾਂ ਤੋਂ ਇਲਾਵਾ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Akali leader Bikram Singh Majithia) ਵੀ ਬਹੁ ਕਰੋੜੀ ਡਰੱਗ ਮਾਮਲੇ (Multi-Crore Drug Cases) ਵਿਚ ਇਸੇ ਜੇਲ੍ਹ ਵਿਚ ਬੰਦ ਹਨ।
ਜਗਜਗਦੀਸ਼ ਭੋਲਾ (Jagdish Bhola) ਵਰਗੇ ਵੱਡੇ ਨਸ਼ਾ ਤਸਕਰ ਕੋਲੋਂ ਮੋਬਾਇਲ ਬਰਾਮਦ ਹੋਣ ਮਗਰੋਂ ਪੁਲਿਸ ਚੌਕਸ ਹੋ ਗਈ ਹੈ,ਅਜਿਹੇ ‘ਚ ਇਹ ਪਤਾ ਲਗਾਇਆ ਜਾ ਰਿਹਾ ਹੈ,ਕਿ ਜਗਦੀਸ਼ ਭੋਲਾ (Jagdish Bhola) ਨੇ ਇਸ ਮੋਬਾਈਲ ਫੋਨ ਰਾਹੀਂ ਕਦੋਂ ਅਤੇ ਕਿਸ ਨਾਲ ਗੱਲ ਕੀਤੀ,ਦੱਸ ਦੇਈਏ ਕਿ ਕੇਂਦਰੀ ਜੇਲ੍ਹ ਪਟਿਆਲਾ (Central Jail,Patiala) ਇਸ ਸਮੇਂ ਸੁਰਖੀਆਂ ਵਿਚ ਹੈ।
ALSO READ NEWS:- ਭ੍ਰਿਸ਼ਟਾਚਾਰ ਖਿਲਾਫ਼ ਪੰਜਾਬ ਵਿੱਚ CM Bhagwant Mann ਸਰਕਾਰ ਦੀ ਵੱਡੀ ਕਾਰਵਾਈ