Wednesday, March 29, 2023
spot_imgspot_imgspot_imgspot_img
Homeਅੰਤਰਰਾਸ਼ਟਰੀPakistan ਨੇ ਇਕ ਝਟਕੇ 'ਚ ਕਿਉਂ ਵਧਾ ਦਿੱਤਾ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ...

Pakistan ਨੇ ਇਕ ਝਟਕੇ ‘ਚ ਕਿਉਂ ਵਧਾ ਦਿੱਤਾ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ‘ਚ 30 ਰੁਪਏ?

PUNJAB TODAY NEWS CA:-

PUNJAB TODAY NEWS CA:- ਪਾਕਿਸਤਾਨ ਨੇ ਅੰਤਰਰਾਸ਼ਟਰੀ ਮੁਦਰਾ ਫੰਡ (International Monetary Fund) (IMF) ਤੋਂ ਲਗਾਤਾਰ ਫੰਡ ਪ੍ਰਾਪਤ ਕਰਨ ਲਈ ਵੀਰਵਾਰ ਨੂੰ ਤੇਲ ਦੀਆਂ ਕੀਮਤਾਂ ਵਿੱਚ 20 ਫੀਸਦੀ ਦਾ ਵਾਧਾ ਕੀਤਾ,ਵਧੀਆਂ ਕੀਮਤਾਂ ਸ਼ੁੱਕਰਵਾਰ ਤੋਂ ਲਾਗੂ ਹੋਣਗੀਆਂ,ਪਾਕਿਸਤਾਨ ਦੇ ਵਿੱਤ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਨੂੰ 6 ਅਰਬ ਡਾਲਰ ਦਾ ਪੈਕੇਜ ਮਿਲ ਰਿਹਾ ਸੀ,ਇਸ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ,ਸਾਲ 2019 ‘ਚ ਪਾਕਿਸਤਾਨੀ ਸਰਕਾਰ (Government of Pakistan) ਨੇ ਇਸ ਪੈਕੇਜ ਲਈ IMF ਨਾਲ ਸਮਝੌਤਾ ਕੀਤਾ ਸੀ।

ਇਸ ਫੈਸਲੇ ਨਾਲ ਪਾਕਿਸਤਾਨੀ (Government of Pakistan) ਨੂੰ ਰਾਹਤ ਮਿਲੇਗੀ,ਪਰ ਨਾਗਰਿਕਾਂ ਦੀ ਕਮਰ ਟੁੱਟਣੀ ਯਕੀਨੀ ਹੈ,ਹੁਣ ਪਾਕਿਸਤਾਨ ਵਿਚ ਇਕ ਲੀਟਰ ਪੈਟਰੋਲ ਦੀ ਨਵੀਂ ਕੀਮਤ 179.86 ਰੁਪਏ ‘ਤੇ ਪਹੁੰਚ ਗਈ ਹੈ, ਜਦੋਂ ਕਿ ਡੀਜ਼ਲ ਦੀ ਕੀਮਤ 174.15 ਪਾਕਿਸਤਾਨੀ ਰੁਪਏ ਹੈ,ਮੰਤਰੀ ਮਿਫਤਾਹ ਇਸਮਾਈਲ (Minister Miftah Ismail) ਨੇ ਟਵੀਟ ਕੀਤਾ,ਟਵਿੱਟਰ ‘ਤੇ ਨਵੀਆਂ ਕੀਮਤਾਂ ਦਾ ਐਲਾਨ ਕੀਤਾ ਗਿਆ ਹੈ।

ਇਹ ਖਬਰ ਪਾਕਿਸਤਾਨ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਪੈਟਰੋਲ ਪੰਪਾਂ ਦੇ ਬਾਹਰ ਲੰਬੀਆਂ ਕਤਾਰਾਂ ਲੱਗ ਗਈਆਂ,ਜਿਸ ਨੂੰ ਲੈ ਕੇ ਆਈ.ਐੱਮ.ਐੱਫ. (IMF) ਅਤੇ ਪਾਕਿਸਤਾਨ ਸਰਕਾਰ (Government of Pakistan) ਵਿਚਕਾਰ ਵੀਰਵਾਰ ਨੂੰ ਸਮਝੌਤਾ ਹੋ ਗਿਆ ਮੰਨਿਆ ਜਾ ਰਿਹਾ ਹੈ,ਰਾਇਟਰਜ਼ ਨੇ ਵੱਖ-ਵੱਖ ਸੂਤਰਾਂ ਅਨੁਸਾਰ ਇਸ ਸੌਦੇ ਦੇ ਤਹਿਤ ਆਈ.ਐੱਮ.ਐੱਫ.ਪਾਕਿਸਤਾਨ (IMF Pakistan) ਨੂੰ 900 ਮਿਲੀਅਨ ਡਾਲਰ ਦਾ ਫੰਡ ਦੇਵੇਗਾ ਜੇਕਰ ਉਹ ਤੇਲ ਤੋਂ ਸਬਸਿਡੀਆਂ (Subsidies) ਹਟਾ ਕੇ ਕੀਮਤਾਂ ਵਧਾਉਂਦਾ ਹੈ।

ALSO READ NEWS:- ਭ੍ਰਿਸ਼ਟਾਚਾਰ ਖਿਲਾਫ਼ ਪੰਜਾਬ ਵਿੱਚ CM Bhagwant Mann ਸਰਕਾਰ ਦੀ ਵੱਡੀ ਕਾਰਵਾਈ

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_img

Most Popular